iPhone 'ਤੇ ਇਸ ਤਰ੍ਹਾਂ ਇਸਤੇਮਾਲ ਕਰੋ ਵਟਸਐਪ ਪੇਮੈਂਟ ਫੀਚਰ

05/20/2018 4:48:35 PM

ਜਲੰਧਰ— ਭਾਰਤ 'ਚ ਮਸ਼ਹੂਰ ਸੋਸ਼ਲ ਨੈੱਟਨਰਕਿੰਗ ਪਲੇਟਫਾਰਮ 'ਚੋਂ ਵਟਸਐਪ ਵੀ ਇਕ ਹੈ। ਸੰਭਵ ਹੈ ਕਿ ਤੁਸੀਂ ਵੀ ਉਨ੍ਹਾਂ ਮਿਲੀਅਨਸ ਯੂਜ਼ਰਸ 'ਚੋਂ ਇਕ ਹੋ। ਸ਼ਾਇਦ ਤੁਹਾਨੂੰ ਪਤਾ ਹੋਵੇ ਕਿ ਵਟਸਐਪ ਨੇ ਯੂ.ਪੀ.ਆਈ. (ਯੂਨੀਫਾਇਡ ਪੇਮੈਂਟਸ ਇੰਟਰਫੇਸ) ਆਧਾਰਿਤ ਪੇਮੈਂਟ ਸਿਸਟਮ ਸ਼ੁਰੂ ਕਾਤ ਹੈ ਜਿਸ ਨਾਲ ਤੁਸੀਂ ਆਪਣੇ ਦੋਸਤਾਂ ਨੂੰ ਪੈਸੇ ਟ੍ਰਾਂਸਫਰ ਕਰ ਸਕਦੇ ਹੋ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਆਈਫੋਨ 'ਤੇ ਵਟਸਐਪ ਦੇ ਇਸ ਫੀਚਰ ਦਾ ਇਸਤੇਮਾਲ ਕਿਵੇਂ ਕਰ ਸਕਦੇ ਹੋ। 

ਵਟਸਐਪ ਪੇਮੈਂਟ ਫੀਚਰ ਦਾ ਸੈੱਟਅਪ
1. ਆਪਣੇ ਫੋਨ 'ਤੇ ਵਟਸਐਪ ਖੋਲ੍ਹੋ ਅਤੇ ਹੇਠਾਂ ਸੱਜੇ ਪਾਸੇ ਸੈਟਿੰਗ ਆਪਸ਼ਨ ਨੂੰ ਸਿਲੈਕਟ ਕਰੇ। ਉਸ ਤੋਂ ਬਾਅਦ ਪਮੈਂਟ ਆਪਸ਼ਨ ਨੂੰ ਸਿਲੈਕਟ ਕਰੇ। 
2. ਹੁਣ ਐਡ ਨਿਊ ਅਕਾਊਂਟ 'ਤੇ ਟੈਪ ਕਰੋ। 
3. ਆਪਣੇ ਨੰਬਰ ਨੂੰ ਵੈਰੀਫਾਈ ਕਰਨ ਲਈ ਐਕਸੈੱਪਟ ਐਂਡ ਕੰਟੀਨਿਊ 'ਤੇ ਟੈਪ ਕਰੋ। 
4. ਜਦੋਂ ਤੁਹਾਡਾ ਨੰਬਰ ਵੈਰੀਫਾਈ ਹੋ ਜਾਵੇਗਾ ਤਾਂ ਤੁਹਾਨੂੰ ਸਕਰੀਨ 'ਤੇ ਬੈਂਕਾਂ ਦੀ ਇਕ ਲਿਸਟ ਦਿਸੇਗੀ। 
5. ਹੁਣ ਬੈਂਕ ਦਾ ਨਾਂ ਸਿਲੈਕਟ ਕਰੋ, ਅਕਾਊਂਟ ਦੀ ਸਾਰੇ ਡਿਟੇਲਸ ਭਰੋ ਅਤੇ ਸਕਰੀਨ 'ਤੇ ਆਉਣ ਵਾਲੇ ਨਿਰਦੇਸ਼ਾਂ ਦਾ ਪਲਾਨ ਕਰੋ। ਹੁਣ ਤੁਹਾਨੂੰ ਯੂ.ਪੀ.ਆਈ. ਪਿੰਨ ਸੈੱਟਅਪ ਕਰਨ ਲਈ ਕਿਹਾ ਜਾਵੇਗਾ। 
6. ਆਪਣਾ ਯੂ.ਪੀ.ਆਈ. ਪਿੰਨ ਕਨਫਰਮ ਕਰੋ ਅਤੇ ਡਨ ਦੇ ਬਟਨ 'ਤੇ ਟੈਪ ਕਰੋ। ਹੁਣ ਤੁਹਾਡਾ ਵਟਸਐਪ ਪੇਮੈਂਟ ਫੀਚਰ ਇਸਤੇਮਾਲ ਕਰਨ ਲਈ ਤਿਆਰ ਹੈ। 

ਵਟਸਐਪ ਪੇਮੈਂਟ ਫੀਚਰ ਤੋਂ ਇੰਝ ਭੇਜੋ ਪੈਸੇ
1. ਆਪਣੇ ਫੋਨ 'ਤੇ ਵਟਸਐਪ ਖੋਲ੍ਹੋ ਅਤੇ ਫਿਰ ਜਿਸ ਵਿਅਕਤੀ ਨੂੰ ਪੈਸੇ ਭੇਜਣੇ ਹਨ ਉਸ ਦਾ ਕਨਫਰਮੇਸ਼ਨ ਖੋਲ੍ਹੋ। ਹੁਣ ਹੇਠਾਂ ਖੱਬੇ ਕੌਨੇ 'ਤੇ + ਦੇ ਬਟਨ 'ਤੇ ਟੈਪ ਕਰੋ। 
2. ਪੇਮੈਂਟ ਦੇ ਆਪਸ਼ਨ ਨੂੰ ਸਿਲੈਕਟ ਕਰੋ। ਜੇਕਰ ਤੁਸੀਂ ਗਰੁੱਪ ਚੈਟ ਕਰ ਰਹੇ ਹੋ ਤਾਂ ਤੁਹਾਨੂੰ ਇਕ ਸਟੈੱਪ ਹੋਰ ਫਾਅਲੋ ਕਰਨ ਪਵੇਗਾ। ਉਸ ਵਿਅਕਤੀ ਦਾ ਨਾਂ ਸਿਲੈਕਟ ਕਰੋ ਜਿਸ ਨੂੰ ਤੁਸੀਂ ਪੈਸੇ ਭੇਜਣੇ ਚਾਹੁੰਦੇ ਹੋ। 
3. ਹੁਣ ਪੈਸੇ ਐਂਟਰ ਕਰੋ ਅਤੇ ਉਸ ਦੇ ਨਾਲ ਭੇਜਣ ਲਈ ਇਕ ਨੋਟ ਕ੍ਰਿਏਟ ਕਰੋ। ਫਿਰ ਸੈਂਡ ਦੇਬਟਨ 'ਤੇ ਟੈ ਕਰੋ। ਤੁਹਾਡਾ ਟ੍ਰਾਂਜੈਕਸ਼ਨ ਕੰਪਲੀਟ ਹੋ ਗਿਆ। 
ਪੈਸੇ ਰਿਸੀਵ ਕਰਨ ਲਈ ਤੁਸੀਂ ਕੁਝ ਵੀ ਨਹੀਂ ਕਰਨਾ ਹੈ। ਇਹ ਤੁਹਡੇ ਬੈਂਕ ਅਕਾਊਂਟ 'ਚ ਆਟੋਮੈਟਿਕਲੀ ਕ੍ਰੈਡਿਟ ਹੋ ਜਾਵੇਗਾ ਅਤੇ ਬੈਂਕ ਤੋਂ ਇਕ ਨੋਟੀਫਿਕੇਸ਼ਨ ਵੀ ਮਿਲ ਜਾਵੇਗਾ।


Related News