ਵਟਸਐਪ ''ਚ ਆਇਆ ਫੇਸਬੁਕ ਦਾ ਇਹ ਜ਼ਬਰਦਸਤ ਫੀਚਰ

Tuesday, Sep 20, 2016 - 06:58 PM (IST)

ਵਟਸਐਪ ''ਚ ਆਇਆ ਫੇਸਬੁਕ ਦਾ ਇਹ ਜ਼ਬਰਦਸਤ ਫੀਚਰ

ਜਲੰਧਰ : ਬਹੁਤ ਹੀ ਜ਼ਿਆਦਾ ਮਸ਼ਹੂਰ ਹੋ ਚੁੱਕੀ ਮੈਸੇਜਿੰਗ ਐਪ ਵਟਸਐਪ ਦੀ ਵਰਤੋਂ ਕਰਨ ਵਾਲਿਆਂ ਦੀ ਗਿਣਤੀ ਹੁਣ ਇਕ ਬਿਲੀਅਨ ਤੋਂ ਵੀ ਜ਼ਿਆਦਾ ਹੋ ਗਈ ਹੈ। ਇਸ ਦਾ ਕਾਰਨ ਹੈ ਇਸ ਐਪ ਦੀ ਸਿੰਪਲੀਸਿਟੀ ਤੇ ਇਸ ''ਚ ਲਗਾਤਾਰ ਆ ਰਹੇ ਨਵੇਂ ਫੀਚਰ। ਕਈ ਐਕਸਪਰਟਸ ਦਾ ਕਹਿਣਾ ਹੈ ਕਿ ਜੇ ਵਟਸਐਪ ''ਚ ਵੀਡੀਓ ਕਾਲਿੰਗ ਦਾ ਫੀਚਰ ਆ ਜਾਵੇ ਤਾਂ ਇਸ ਨੂੰ ਇਕ ਪਰਫੈਕਟ ਐਪ ਕਿਹਾ ਜਾ ਸਕਦਾ ਹੈ। ਹਾਲਹੀ ''ਚ ਇਸ ਐਪ ਦੇ ਬੀਟਾ ਵਰਜ਼ਨ ''ਚ ਇਕ ਫੇਸਬੁਕ ਦਾ ਫੀਚਰ ਐਡ ਕੀਤਾ ਗਿਆ ਹੈ।

 

ਜੀ ਹਾਂ ਜਿਵੇਂ ਤੁਸੀਂ ਫੇਸਬੁਕ ''ਤੇ ਆਪਣੇ ਦੋਸਤਾਂ ਨੂੰ ਟੈਗ ਕਰਦੇ ਹੋ ਉਂਝ ਹੀ ਤੁਸੀਂ ਵਟਸਐਪ ''ਚ ਵੀ ਇੰਝ ਕਰ ਸਕੋਗੇ। ਇਹ ਫੀਚਰ ਅਜੇ ਐਂਡ੍ਰਾਇਡ ਤੇ ਆਈ. ਓ. ਐੱਸ. ਦੇ ਬੀਟਾ ਵਰਜ਼ਨ ''ਤੇ ਹੀ ਮੌਜੂਦ ਹੈ। ਇਸ ਫੀਚਰ ਦੀ ਵਰਤੋਂ ਤੁਸੀਂ ਗਰੁੱਪ ਚੈਟ ''ਚ ਕਰ ਸਕਦੇ ਹੋ ਤੇ ਇੰਝ ਕਰਨ ਲਈ ਤੁਹਾਨੂੰ ਆਪਣੇ ਦੋਸਤ ਦਾ ਨਾਂ ਲਿਖਣ ਤੋਂ ਪਹਿਲਾਂ ''@'' ਲਗਾਉਣਾ ਹੋਵੇਗਾ। ਜਦੋਂ ਤੁਸੀਂ ''@'' ਲਗਾਓਗੇ ਤਾਂ ਤੁਹਾਨੂੰ ਉਹ ਕਾਂਟੈਕਟ ਵੀ ਦਿਖਾਈ ਦੇਣਗੇ ਜੋ ਗਰੁੱਪ ''ਚ ਤਾਂ ਹਨ ਪਰ ਤੁਹਾਡੀ ਕਾਂਟੈਕਟ ਲਿਸਟ ਦਾ ਹਿੱਸਾ ਨਹੀਂ ਹਨ।


Related News