ਪੰਜਾਬ ਦਾ ਇਹ National ਹਾਈਵੇਅ ਰਹੇਗਾ ਬੰਦ! 2-3 ਹਫ਼ਤਿਆਂ ਲਈ ਵਾਹਨ ਚਾਲਕ...
Sunday, Sep 21, 2025 - 01:13 PM (IST)

ਪਟਿਆਲਾ (ਮਨਦੀਪ ਜੋਸਨ) : ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ ਨੇ ਸੂਚਿਤ ਕੀਤਾ ਹੈ ਕਿ ਨੈਸ਼ਨਲ ਹਾਈਵੇ-07 (ਪੁਰਾਣਾ ਐੱਨ. ਐੱਚ.-64) 'ਤੇ ਸਮਾਣਾ-ਭਾਖੜਾ ਮੁੱਖ ਨਹਿਰ 'ਤੇ ਪੁਲ ਦੇ ਵਿਸਥਾਰ ਜੋੜ ਖਰਾਬ ਪਾਏ ਗਏ ਹਨ ਅਤੇ ਪੁਲ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਤੁਰੰਤ ਮੁਰੰਮਤ ਦੀ ਲੋੜ ਹੈ। ਇਸ ਮੰਤਵ ਲਈ ਪੁਲ ਦਾ ਇਕ ਪਾਸਾ (ਸੰਗਰੂਰ ਵੱਲ ਚੰਡੀਗੜ੍ਹ) ਲਗਭਗ 2-3 ਹਫ਼ਤਿਆਂ ਲਈ ਵਾਹਨਾਂ ਦੀ ਆਵਾਜਾਈ ਲਈ ਬੰਦ ਰਹੇਗਾ ਅਤੇ ਵਾਹਨ ਚਾਲਕ ਇਸ ਗੱਲ ਦਾ ਧਿਆਨ ਰੱਖਣ।
ਇਹ ਵੀ ਪੜ੍ਹੋ : ਦੀਵਾਲੀ ਤੋਂ ਪਹਿਲਾਂ ਪੰਜਾਬੀਆਂ ਨੂੰ ਮਿਲੇਗੀ ਵੱਡੀ ਰਾਹਤ! ਸੂਬਾ ਸਰਕਾਰ ਨੇ ਕਰ 'ਤਾ ਵੱਡਾ ਐਲਾਨ
ਸੰਗਰੂਰ ਵਾਲੇ ਪਾਸੇ ਤੋਂ ਆਉਣ ਵਾਲੇ ਟ੍ਰੈਫਿਕ ਨੂੰ ਪੁਰਾਣੇ ਐੱਨ. ਐੱਚ.-07 ਰਾਹੀਂ ਪਸਿਆਣਾ ਪੁਲਸ ਸਟੇਸ਼ਨ ਤੱਕ ਮੋੜਿਆ ਜਾਵੇਗਾ ਅਤੇ ਉਸ ਤੋਂ ਬਾਅਦ ਭਾਖੜਾ ਮੁੱਖ ਨਹਿਰ ਦੇ ਨਾਲ-ਨਾਲ ਪਟਿਆਲਾ-ਸਮਾਣਾ ਸੜਕ ਰਾਹੀਂ ਰਾਸ਼ਟਰੀ ਰਾਜਮਾਰਗ-07 ਤੱਕ ਪਹੁੰਚਾਇਆ ਜਾਵੇਗਾ। ਐੱਨ. ਐੱਚ. ਏ.ਆਈ ਦੇ ਨਿਗਰਾਨ ਇੰਜੀਨੀਅਰ ਅਭਿਸ਼ੇਕ ਚੌਹਾਨ ਨੇ ਦੱਸਿਆ ਕਿ ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ ਵਲੋਂ ਸਾਈਟ ’ਤੇ ਰੋਡ ਮਾਰਸ਼ਲ, ਡਾਇਵਰਸ਼ਨ ਸਾਈਨੇਜ, ਸੁਰੱਖਿਆ ਕੋਨ ਅਤੇ ਰਿਫਲੈਕਟਿਵ ਟੇਪਿੰਗ ਪ੍ਰਦਾਨ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਪੰਜਾਬ 'ਚ ਚੱਲ ਰਹੀ ਆਯੁਸ਼ਮਾਨ ਯੋਜਨਾ ਨੂੰ ਲੈ ਕੇ ਅਹਿਮ ਖ਼ਬਰ! ਜਾਰੀ ਕੀਤੇ ਗਏ ਨਿਰਦੇਸ਼
ਉਨ੍ਹਾਂ ਇਹ ਵੀ ਕਿਹਾ ਕਿ ਪੁਲਸ ਨੂੰ ਬੇਨਤੀ ਕੀਤੀ ਗਈ ਹੈ ਕਿ ਪੁਲ ਦੇ ਨੇੜੇ ਵਾਹਨਾਂ ਦੀ ਆਵਾਜਾਈ ਦਾ ਪ੍ਰਬੰਧਨ ਕਰਨ ਅਤੇ ਸੁਧਾਰ ਦੇ ਕੰਮ ਦੌਰਾਨ ਸੁਚਾਰੂ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਲੋੜੀਂਦੇ ਟ੍ਰੈਫਿਕ ਮੁਲਾਜ਼ਮ ਤਾਇਨਾਤ ਕੀਤੇ ਜਾਣ। ਉਨ੍ਹਾਂ ਕਿਹਾ ਕਿ ਯਾਤਰੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਡਾਇਵਰਸ਼ਨ ਯੋਜਨਾ ਦੀ ਪਾਲਣਾ ਕਰਨ ਅਤੇ ਅਸੁਵਿਧਾ ਤੋਂ ਬਚਣ ਲਈ ਅਥਾਰਟੀ ਨਾਲ ਸਹਿਯੋਗ ਕਰਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8