WhatsApp 'ਚ ਹੁਣ ਆਏਗਾ ਚੈਟਿੰਗ ਦਾ ਅਸਲੀ ਮਜ਼ਾ, ਆ ਗਿਆ ਬੇਹੱਦ ਸ਼ਾਨਦਾਰ ਫੀਚਰ

Tuesday, Dec 10, 2024 - 11:36 PM (IST)

WhatsApp 'ਚ ਹੁਣ ਆਏਗਾ ਚੈਟਿੰਗ ਦਾ ਅਸਲੀ ਮਜ਼ਾ, ਆ ਗਿਆ ਬੇਹੱਦ ਸ਼ਾਨਦਾਰ ਫੀਚਰ

ਗੈਜੇਟ ਡੈਸਕ- ਵਟਸਐਪ ਨੇ ਇਕ ਨਵਾਂ ਫੀਚਰ ਬੀਟਾ ਟੈਸਟਰਜ਼ ਲਈ ਰੋਲਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ, ਜਿਸ ਨਾਲ ਐਪ 'ਤੇ ਆਏ ਮੈਸੇਜ ਦਾ ਟ੍ਰੈਕ ਰੱਖਣਾ ਆਸਾਨ ਹੋ ਸਕਦਾ ਹੈ। ਇਹ ਰਿਮਾਇੰਡਰਜ਼ ਫੀਚਰ ਯੂਜ਼ਰਜ਼ ਨੂੰ ਮਿਸ ਹੋਏ ਸਟੇਟਸ ਅਪਡੇਟਸ ਬਾਰੇ ਸੂਚਿਤ ਕਰਦਾ ਹੈ ਅਤੇ ਹੁਣ ਇਸ ਨੂੰ ਨਵੇਂ ਬੀਟਾ ਵਰਜ਼ਨ 'ਚ ਮੈਸੇਜ ਲਈ ਰਿਮਾਇੰਡਰਜ਼ ਪ੍ਰਾਪਤ ਕਰਨ ਦੀ ਸਮਰਥਾ ਦੇ ਨਾਲ ਅਪਡੇਟ ਕੀਤਾ ਗਿਆ ਹੈ। ਫੀਚਰ ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ ਕਿ ਵਟਸਐਪ ਸਿਰਫ ਤਰਜੀਹ ਵਾਲੇ ਕਾਨਟੈਕਟਸ ਨਾਲ ਸਬੰਧਤ ਅਪਡੇਟਸ ਅਤੇ ਮੈਸੇਜ ਬਾਰੇ ਯੂਜ਼ਰਜ਼ ਨੂੰ ਸੂਚਿਤ ਕਰੇਗਾ। 

ਇਹ ਵੀ ਪੜ੍ਹੋ- FREE ਮਿਲ ਰਿਹੈ 3 ਮਹੀਨਿਆਂ ਦਾ ਰੀਚਾਰਜ! 

ਵਟਸਐਪ ਰਿਮਾਇੰਡਰ ਫੀਚਰ

ਵਟਸਐਪ ਬੀਟਾ ਫਾਰ ਐਂਡਰਾਇਡ ਵਰਜ਼ਨ 2.24.25.29 (WABetaInfo ਦੇ ਮੁਤਾਬਕ) 'ਤੇ ਅਪਡੇਟ ਕਰਨ ਤੋਂ ਬਾਅਦ ਸੈਟਿੰਗ > ਨੋਟੀਫਿਕੇਸ਼ਨ > ਰਿਮਾਇੰਡਰਜ਼ 'ਚ ਇਸ ਫੀਚਰ ਦੇ ਵੇਰਵੇ 'ਚ ਦੱਸਿਆ ਗਿਆ ਹੈ ਕਿ ਹੁਣ ਸਟੇਟਸ ਅਪਡੇਟਸ ਦੇ ਨਾਲ-ਨਾਲ ਮੈਸੇਜ ਲਈ ਵੀ ਕਦੇ-ਕਦੇ ਰਿਮਾਇੰਡਰ ਦੇਵੇਗਾ। 

ਹੁਣ ਇਹ ਫੀਚਰ ਆਨ ਹੋਵੇਗਾ ਤਾਂ ਯੂਜ਼ਰਜ਼ ਨੂੰ ਉਨ੍ਹਾਂ ਮੈਸੇਜ ਬਾਰੇ ਨੋਟੀਫਿਕੇਸ਼ਨ ਮਿਲਣਗੇ ਜੋ ਉਨ੍ਹਾਂ ਨੇ ਐਪ 'ਤੇ ਨਹੀਂ ਦੇਖੇ ਹੋਣਗੇ। ਵਟਸਐਪ ਨੇ ਅਜੇ ਤਕ ਇਹ ਜਾਣਕਾਰੀ ਨਹੀਂ ਦਿੱਤੀ ਕਿ ਇਹ ਫੀਚਰ ਕਿਵੇਂ ਕੰਮ ਕਰਦਾ ਹੈ ਜਾਂ ਇਹ ਸਾਰੇ ਕੈਨਟੈਕਟਸ ਦੇ ਅਣਦੇਖੇ ਮੈਸੇਜ ਅਤੇ ਸਟੇਟਸ ਅਪਡੇਟਸ ਲਈ ਰਿਮਾਇੰਡ ਦਿਖਾਏਗਾ ਜਾਂ ਨਹੀਂ।

ਇਹ ਵੀ ਪੜ੍ਹੋ- ਪਰਦੇਸੋਂ ਅੱਧੀ ਰਾਤ ਸਰਪ੍ਰਾਈਜ਼ ਦੇਣ ਆਇਆ ਪਤੀ, ਅੱਗੋਂ ਪਤਨੀ ਨੂੰ ਬਿਸਤਰੇ 'ਚ ਹੋਰ ਬੰਦੇ ਨਾਲ ਵੇਖ ਰਹਿ ਗਿਆ ਦੰਗ


author

Rakesh

Content Editor

Related News