Whatsapp ''ਤੇ ਦੁਨੀਆਭਰ ਦੇ ਯੂਜ਼ਰਸ ਪੰਜ ਲੋਕਾਂ ਨੂੰ ਹੀ ਭੇਜ ਸਕਣਗੇ ਇਕ ਮੈਸੇਜ

01/22/2019 2:20:10 PM

ਗੈਜੇਟ ਡੈਸਕ- ਇੰਸਟੈਂਟ ਮੈਸੇਜਿੰਗ ਐਪ ਵਟਸਐਪ ਦਾ ਇਸਤੇਮਾਲ ਦੁਨੀਆਭਰ 'ਚ ਕੀਤਾ ਜਾਂਦਾ ਹੈ ਤੇ ਕੰਪਨੀ ਨੇ ਪਿਛਲੇ ਸਾਲ ਜੁਲਾਈ 'ਚ ਭਾਰਤੀ ਯੂਜ਼ਰਸ ਲਈ ਮੇਸੇਜ ਫਾਰਵਰਡ ਕਰਨ ਦੀ ਲਿਮਿਟ ਨੂੰ ਤੈਅ ਕਰਨ ਵਾਲਾ ਫੀਚਰ ਲਾਂਚ ਕੀਤਾ ਸੀ। ਜਿਸ ਦੇ ਤਹਿਤ ਯੂਜ਼ਰਸ ਸਿਰਫ 5 ਲੋਕ ਜਾਂ ਫਿਰ 5 ਗਰੁੱਪ 'ਚ ਹੀ ਕਿਸੇ ਮੈਸੇਜ ਨੂੰ ਫਾਰਵਰਡ ਕਰ ਸਕਦੇ ਹਨ, ਜਿਸ ਦੀ ਲਿਮੀਟ ਪਹਿਲਾਂ 20 ਲੋਕਾਂ ਦਂ ਸੀ। ਜਾਣਕਾਰੀ ਦੇ ਮੁੱਤਾਬਕ ਹੁਣ ਇਹ ਫੀਚਰ ਦੁਨੀਆਭਰ ਦੇ ਯੂਜ਼ਰਸ ਲਈ ਜਾਰੀ ਕਰ ਦਿੱਤਾ ਗਿਆ ਹੈ। ਮਤਲਬ ਹੁਣ ਦੁਨੀਆਭਰ 'ਚ ਮੌਜੂਦ ਵਟਸਐਪ ਦਾ ਕੋਈ ਵੀ ਯੂਜ਼ਰ ਜੇਕਰ ਇਕ ਮੈਸੇਜ ਨੂੰ ਕਿਸੇ ਛੇਵੇਂ ਵਿਅਕਤੀ ਨੂੰ ਫਾਰਵਰਡ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਐਪ 'ਤੇ ਤੁਰੰਤ ਇਸ ਦੀ ਜਾਣਕਾਰੀ ਮਿਲੇਗੀ ਕਿ ਤੁਸੀਂ ਸਿਰਫ ਪੰਜ ਲੋਕਾਂ ਨੂੰ ਹੀ ਇਕਠੇ ਮੈਸੇਜ ਭੇਜ ਸਕਦੇ ਹੋ।PunjabKesari
ਕੰਪਨੀ ਦਾ ਬਿਆਨ
ਵਟਸਐਪ ਮੁਤਾਬਕ ਅਜਿਹਾ ਕਰਨ ਨਾਲ ਇਹ ਸੁਨਿਸ਼ਚਿਤ ਹੋਵੇਗਾ ਕਿ ਇੰਸਟੈਂਟ ਮੈਸੇਜਿੰਗ ਐਪ ਇਕ ਪ੍ਰਾਈਵੇਟ ਮੈਸੇਜਿੰਗ ਐਪ ਹੀ ਰਹੇ ਤੇ ਗਲਤ ਜਾਣਕਾਰੀਆਂ ਤੇ ਅਫਵਾਹਾਂ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਤੁਹਾਨੂੰ ਦੱਸ ਦੇਈਏ ਕਿ ਫੇਕ ਨਿਊਜ਼ ਤੇ ਭੜਕਾਊ ਕੰਟੈਂਟ ਨੂੰ ਕੰਟਰੋਲ ਕਰਨ ਦੇ ਇਰਾਦੇ ਨਾਲ ਇਸ ਕਦਮ ਨੂੰ ਚੁੱਕਿਆ ਗਿਆ ਹੈ।PunjabKesari ਪਿਛਲੇ ਸਾਲ ਦੇਸ਼ 'ਚ ਲਿਚਿੰਗ ਦੀਆਂ ਘਟਨਾਵਾਂ ਵਧਣ ਤੋਂ ਬਾਅਦ ਇਸ ਸੋਸ਼ਲ ਮੀਡੀਆ ਪਲੇਟਫਾਰਮ ਦੀ ਕਾਫ਼ੀ ਅਲੋਚਨਾ ਕੀਤੀ ਗਈ ਸੀ, ਜਿਸ ਤੋਂ ਬਾਅਦ ਕੰਪਨੀ ਨੇ ਯੂਜ਼ਰਸ ਲਈ ਇਹ ਨਵਾਂ ਨਿਯਮ ਲਾਗੂ ਕੀਤਾ ਸੀ। ਉਥੇ ਹੀ ਦੁਨੀਆ ਭਰ 'ਚ ਵਟਸਐਪ ਦੇ 1.5 ਅਰਬ ਯੂਜ਼ਰਸ ਹਨ ਤੇ ਇਨ੍ਹਾਂ 'ਚ ਸਭ ਤੋਂ ਜ਼ਿਆਦਾ ਯੂਜ਼ਰਸ ਭਾਰਤ, ਬ੍ਰਾਜੀਲ 'ਤੇ ਇੰਡੋਨੇਸ਼ੀਆ 'ਚ ਹਨ।


Related News