WhatsApp ਗਰੁੱਪ ਚੈਟਸ ’ਤੇ ਮੰਡਰਾ ਰਿਹਾ ਖਤਰਾ, ਅਣਜਾਣ ਲੋਕ ਵੀ ਪੜ੍ਹ ਰਹੇ ਮੈਸੇਜ

02/22/2020 12:44:01 PM

ਗੈਜੇਟ ਡੈਸਕ– ਜੇਕਰ ਤੁਸੀਂ ਵੀ ਵਟਸਐਪ ਗਰੁੱਪਸ ’ਚ ਚੈਟ ਕਰਨਾ ਪਸੰਦ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਖਾਸ ਹੈ। ਵਟਸਐਪ ਗਰੁੱਪ ਐਡਮਿਨ ਲੋਕਾਂ ਨੂੰ ਆਪਣੇ ਗਰੁੱਪ ’ਚ ਸ਼ਾਮਲ ਕਰਨ ਲਈ 'Invite to Group via Link' ਫੀਚਰ ਦਾ ਇਸਤੇਮਾਲ ਕਰਦੇ ਹਨ ਪਰ ਉਹ ਇਸ ਲਿੰਕ ਨੂੰ ਪ੍ਰਾਈਵੇਟ ਰੱਖਣ ਦੀ ਬਜਾਏ ਆਨਲਾਈਨ ਸ਼ੇਅਰ ਕਰ ਰਹੇ ਹਨ। ਗੂਗਲ ਵਰਗੇ ਸਰਚ ਇੰਜਣ ਇਸ ਨੂੰ ਆਸਾਨੀ ਨਾਲ ਲੱਭ ਲੈਂਦੇ ਹਨ ਜਿਸ ਨਾਲ ਅਣਜਾਣ ਲੋਕ ਵੀ ਤੁਹਾਡੇ ਗਰੁੱਪ ’ਚ ਐਡ ਹੋ ਕੇ ਤੁਹਾਡੇ ਮੈਸੇਜਿਸ ਪੜ੍ਹ ਸਕਦੇ ਹਨ। ਇਸ ਤੋਂ ਇਲਾਵਾ ਗਰੁੱਪ ’ਚ ਸ਼ਾਮਲ ਹੋਣ ਤੋਂ ਬਾਅਦ ਉਨ੍ਹਾਂ ਨੂੰ ਤੁਹਾਡਾ ਮੋਬਾਇਲ ਨੰਬਰ ਵੀ ਮਿਲ ਜਾਵੇਗਾ ਜਿਸ ਨਾਲ ਤੁਹਾਡੀ ਪਰੇਸ਼ਾਨੀ ਹੋਰ ਵੀ ਵੱਧ ਸਕਦੀ ਹੈ। 
- ਵਟਸਐਪ ਦੀ ਇਸ ਵੱਡੀ ਖਾਮੀ ਬਾਰੇ ਸਭ ਤੋਂ ਪਹਿਲਾਂ ਜਾਣਕਾਰੀ ਜਾਰਡਨ ਵਿਲਡਨ ਨਾਂ ਦੇ ਇਕ ਪੱਤਰਕਾਰ ਨੇ ਟਵਿਟਰ ਰਾਹੀਂ ਸ਼ੇਅਰ ਕੀਤੀ। ਉਨ੍ਹਾਂ ਪਤਾ ਲਗਾਇਆ ਕਿ 'Invite to Group via Link' ਦੇ URL ਨੂੰ ਗੂਗਲ ਇੰਡੈਕਸ ਕਰਦਾ ਹੈ ਅਤੇ ਸਹੀ ਸਰਚ ਟੀਮ ਰਾਹੀਂ ਇਸ ਨੂੰ ਆਸਾਨੀ ਨਾਲ ਲੱਭਿਆ ਜਾ ਸਕਦਾ ਹੈ। 

 

ਸਰਚ ਕਰਦੇ ਹੀ ਮਿਲੇ ਸਾਢੇ ਚਾਰ ਲੱਖ ਤੋਂ ਜ਼ਿਆਦਾ ਨਤੀਜੇ
ਹਾਂਗਕਾਂਗ ਦੀ ਰਿਵਰਸ ਇੰਜੀਨੀਅਰਿੰਗ ਐਪਸ ਕੰਪਨੀ ’ਚ ਕੰਮ ਕਰਨ ਵਾਲੀ ਜੇਨ ਮਾਨਚੰਗ ਵਾਨ ਨੇ ਦੱਸਿਆ ਕਿ ਜਦੋਂ ਗੂਗਲ ’ਤੇ ਉਨ੍ਹਾਂ ਨੇ chat.whatsapp.com ਸਰਚ ਕੀਤਾ ਤਾਂ ਉਨ੍ਹਾਂ ਨੂੰ ਇਸ ਦੇ 4,70,000 ਨਤੀਜੇ ਮਿਲੇ। ਇਸ ਵਿਚੋਂ ਜ਼ਿਆਦਾਤਰ ਪ੍ਰਾਈਵੇਟ ਗਰੁੱਪਸ ਦੇ ਇਨਵਾਈਟ ਸਨ। 

 

ਇਸ ਵਿਚ ਗੂਗਲ ਦੀ ਨਹੀਂ ਕੋਈ ਗਲਤੀ
ਮਾਹਿਰਾਂ ਦਾ ਮੰਨਣਾ ਹੈ ਕਿ ਇਸ ਵਿਚ ਗੂਗਲ ਦੀ ਕੋਈ ਗਲਤੀ ਨਹੀਂ ਹੈ ਕਿਉਂਕਿ ਲੋਕ ਖੁਦ ਹੀ ਗਰੁੱਪ ਇਨਵਾਈਟਸ ਨੂੰ ਆਨਲਾਈਨ ਪਾ ਰਹੇ ਹਨ ਤਾਂ ਅਜਿਹੇ ’ਚ ਉਹ ਆਪਣੇ ਗਰੁੱਪ ਦੀ ਪ੍ਰਾਈਵੇਸੀ ’ਤੇ ਖੁਦ ਹੀ ਖਤਰਾ ਪੈਦਾ ਕਰਦੇ ਹਨ।

ਵਟਸਐਪ ਦਾ ਬਿਆਨ
ਫੇਸਬੁੱਕ ਅਤੇ ਵਟਸਐਪ ਦੇ ਇਕ ਬੁਲਾਰੇ ਐਲਿਸਨ ਬਾਨੀ ਨੇ ਦੱਸਿਆ ਹੈ ਕਿ ਕਿਸੇ ਵੀ ਕੰਟੈਂਟ ਦੀ ਤਰ੍ਹਾਂ ਇਨਵਾਈਟ ਲਿੰਕ ਵੀ ਪਬਲਿਕ ਚੈਨਲਸ ’ਤੇ ਸ਼ੇਅਰ ਕੀਤੇ ਜਾਣ ’ਤੇ ਅਣਜਾਣ ਲੋਕ ਵੀ ਇਸ ਨੂੰ ਲੱਭ ਸਕਦੇ ਹਨ ਅਤੇ ਇਸ ਵਿਚ ਸ਼ਾਮਲ ਵੀ ਹੋ ਸਕਦੇ ਹ। ਅਜਿਹੇ ’ਚ ਇਸਨੂੰ ਕਿਸੇ ਵੀ ਵੈੱਬਸਾਈਟ ’ਤੇ ਸ਼ੇਅਰ ਨਾ ਕਰੋ। 


Related News