ਵਟਸਐਪ ਯੂਜ਼ਰਸ ਲਈ ਖੁਸ਼ਖਬਰੀ, ਹੁਣ ਬਿਨਾ ਪਰਮਿਸ਼ਨ ਨਹੀਂ ਕਰ ਸਕੇਗਾ ਕੋਈ ਗਰੁੱਪ ''ਚ ਐਡ

10/22/2019 7:26:36 PM

ਗੈਜੇਟ ਡੈਸਕ—ਇੰਸਟੈਂਟ ਮੈਸੇਜਿੰਗ ਐਪ ਵਟਸਐਪ ਨੇ ਕੁਝ ਮਹੀਨੇ ਪਹਿਲਾਂ ਭਾਰਤੀ ਯੂਜ਼ਰਸ ਲਈ ਇਕ ਨਵੇਂ ਪ੍ਰਾਈਵੇਸੀ ਫੀਚਰ ਦਾ ਐਲਾਨ ਕੀਤਾ ਸੀ। ਇਹ ਪ੍ਰਾਈਵੇਸੀ ਫੀਚਰ ਖਾਸ ਕਰ ਗਰੁੱਪ ਲਈ ਹੈ। ਕੰਪਨੀ ਨੇ ਕਿਹਾ ਸੀ ਕਿ ਇਹ ਫੀਚਰ ਐਂਡ੍ਰਾਇਡ ਤੇ ਆਈ.ਓ.ਐੱਸ. ਯੂਜ਼ਰਸ ਨੂੰ ਦਿੱਤਾ ਜਾਵੇਗਾ। ਇਸ ਦੇ ਤਹਿਤ ਬਿਨਾਂ ਕਿਸੇ ਯੂਜ਼ਰਸ ਦੇ ਪਰਮਿਸ਼ਨ ਦੇ ਕੋਈ ਦੂਜਾ ਯੂਜ਼ਰ ਉਨ੍ਹਾਂ ਨੂੰ ਗਰੁੱਪ 'ਚ ਐਡ ਨਹੀਂ ਕਰ ਸਕਦਾ ਹੈ। ਹੁਣ ਇਸ ਫੀਚਰ ਨੂੰ ਐਕਸਟੈਂਡ ਕਰਕੇ ਜ਼ਿਆਦਾ ਯੂਜ਼ਰਸ ਲਈ ਲਾਂਚ ਕੀਤਾ ਜਾ ਰਿਹਾ ਹੈ।

WABetainfo ਦੀ ਇਕ ਰਿਪੋਰਟ ਮੁਤਾਬਕ ਕੰਪਨੀ ਇਸ ਫੀਚਰ ਦਾ ਸਪੋਰਟ ਵਧਾ ਰਹੀ ਹੈ। ਇਸ ਬਲਾਗ 'ਚ ਕਿਹਾ ਗਿਆ ਹੈ ਕਿ 'ਅੱਜ WhatsApp ਆਖਿਰਕਾਰ ਆਪਣੇ ਟੈਸਟ ਦਾ ਦਾਇਰਾ ਵਧਾ ਰਿਹਾ ਹੈ, ਗਰੁੱਪ ਪ੍ਰਾਈਵੇਸੀ ਸੈਟਿੰਗਸ ਹੁਣ ਜ਼ਿਆਦਾ ਤੋਂ ਜ਼ਿਆਦਾ ਐਂਡ੍ਰਾਇਡ ਅਤੇ iOS ਯੂਜ਼ਰਸ ਨੂੰ ਦਿੱਤਾ ਜਾ ਰਿਹਾ ਹੈ। ਇਹ ਜ਼ਰੂਰੀ ਹੈ, ਕਿਉਂਕਿ ਕਈ ਯੂਜ਼ਰਸ ਨੂੰ ਉਨ੍ਹਾਂ ਦੀ ਮਰਜੀ ਦੇ ਬਿਨਾਂ ਹੀ ਕਿਸੇ ਗਰੁੱਪ 'ਚ ਐਡ ਕਰ ਦਿੱਤਾ ਜਾਂਦਾ ਸੀ।

ਉਮੀਦ ਹੈ ਕਿ ਤੁਸੀਂ ਇਸ ਫੀਚਰ ਨੂੰ ਯੂਜ਼ ਕਰ ਰਹੇ ਹੋਵੋਗੇ ਅਤੇ ਇਹ ਤੁਹਾਡੇ ਵਟਸਐਪ 'ਚ ਪਹਿਲਾਂ ਤੋਂ ਆ ਗਿਆ ਹੋਵੇਗਾ। ਪਰ ਹੁਣ ਐਪ ਅਪਡੇਟ ਕਰਨ ਤੋਂ ਬਾਅਦ ਤੁਹਾਨੂੰ ਇਕ ਨਵੇਂ ਫੀਚਰ ਦੇ ਬਾਰੇ 'ਚ ਦੱਸਿਆ ਜਾਵੇਗਾ। ਇਥੇ ਤੁਹਾਨੂੰ ਇਕ ਸਕਰੀਨ ਮਿਲੇਗੀ ਜਿਥੇ ਨਵੇਂ ਗਰੁੱਪ ਪ੍ਰਾਈਵੇਸੀ ਸੈਟਿੰਗਸ ਦੇ ਬਾਰੇ 'ਚ ਦੱਸਿਆ ਜਾਵੇਗਾ। ਇਸ ਗਰੁੱਪ ਪ੍ਰਾਈਵੇਸੀ ਸੈਟਿੰਗਸ 'ਚ ਤੁਹਾਨੂੰ ਕੁਝ ਆਪਸ਼ਨ ਮਿਲਣਗੇ। ਇਨ੍ਹਾਂ 'ਚ  Everyone, My Contacts ਜਾਂ  Nobody ਦਾ ਆਪਸ਼ਨ ਸੀ। ਜੇਕਰ ਤੁਸੀਂ Nobody ਸਲੈਕਟ ਕਰਦੇ ਹੋ ਤਾਂ ਜੇਕਰ ਤੁਹਾਨੂੰ ਕੋਈ ਆਪਣੇ ਗਰੁੱਪ 'ਚ ਐਡ ਕਰਦਾ ਹੈ ਤਾਂ ਤੁਹਾਡੇ ਕੋਲ ਸਿਰਫ ਇਕ ਇਨਵੀਟੇਸ਼ਨ ਰਿਕਵੈਸਟ ਆਵੇਗੀ ਜਿਸ ਨੂੰ ਤੁਸੀਂ ਐਕਸੈਪਟ ਜਾਂ ਡਿਸਲਾਈਨ ਕਰ ਸਕਦੇ ਹੋ। ਅਪਡੇਟ ਤੋਂ ਬਾਅਦ Nobody  ਫੀਚਰ ਨੂੰ ਰਿਪਲੇਸ ਕਰ ਦਿੱਤਾ ਗਿਆ ਹੈ।

ਵਟਸਐਪ ਦੀ ਇਸ ਗਰੁੱਪ ਪ੍ਰਾਈਵੇਸੀ ਸੈਟਿੰਗਸ ਇਸ ਅਪਡੇਟ ਨਾਲ Nobody ਫੀਚਰ ਨੂੰ ਰਿਪਲੇਸ ਕਰ ਦਿੱਤਾ ਗਿਆ ਹੈ । ਹੁਣ ਇਸ ਜਗ੍ਹਾ 'ਤੇ  My contacts except ਦਾ ਆਪਸ਼ਨ ਦਿੱਤਾ ਗਿਆ ਹੈ। ਭਾਵ ਤੁਸੀਂ ਇਹ ਵੀ ਤੈਅ ਕਰ ਸਕੋਗੇ ਕਿ ਤੁਹਾਨੂੰ ਕੰਟੈਕਟਸ 'ਚੋਂ ਕਿਹੜਾ ਗਰੁੱਪ 'ਚ ਐਡ ਕਰ ਸਕਦਾ ਹੈ ਅਤੇ ਕਿਹੜਾ ਨਹੀਂ। ਰਿਪੋਰਟ ਮੁਤਾਬਕ ਇਹ ਫੀਚਰ WhatsApp iOS ਦੇ ਬੀਟਾ ਅਪਡੇਟ 'ਚ ਜਾਰੀ ਕੀਤਾ ਜਾ ਰਿਹਾ ਹੈ ਪਰ ਫਾਈਨਲ ਬਿਲਡ ਕਦੋਂ ਆਵੇਗਾ ਫਿਲਹਾਲ ਇਹ ਸਾਫ ਨਹੀਂ ਹੈ।


Karan Kumar

Content Editor

Related News