ਵਟਸਐਪ ਨੇ ਲਾਂਚ ਕੀਤਾ ਕਮਾਲ ਦਾ ਫੀਚਰ, ਬਿਨਾਂ ਇੰਟਰਨੈੱਟ ਦੇ ਵੀ ਕਰੇਗਾ ਕੰਮ
Wednesday, Jan 25, 2017 - 06:28 PM (IST)

ਜਲੰਧਰ- ਇੰਸਟੈਂਟ ਮੈਸੇਜਿੰਗ ਐਪ ਵਟਸਐਪ ਪੂਰੀ ਦੁਨੀਆ ''ਚ ਆਪਣੇ ਆਸਾਨ ਇੰਟਰਫੇਸ ਨੂੰ ਲੈ ਕੇ ਕਾਫੀ ਮਸ਼ਹੂਰ ਹੈ ਪਰ ਕਈ ਵਾਰ ਅਜਿਹੀ ਸਥਿਤੀ ਪੈਦਾ ਹੋ ਜਾਂਦੀ ਹੈ ਜਦੋਂ ਇਹ ਤਾਂ ਤੁਹਾਡਾ ਇੰਟਰਨੈੱਟ ਬੰਦ ਹੋ ਜਾਂਦਾ ਹੈ ਜਾਂ ਤੁਸੀਂ ਕਿਥੇ ਅਜਿਹੀ ਥਾਂ ''ਤੇ ਹੁੰਦੇ ਹੋ ਜਿਥੇ ਇੰਟਰਨੈੱਟ ਮਿਲਦਾ ਹੀ ਨਹੀਂ। ਅਜਿਹੀ ਹਾਲਤ ਲਈ ਵਟਸਐਪ ਨੇ ਇਕ ਖਾਸ ਫੀਚਰ ਲਾਂਚ ਕੀਤਾ ਹੈ ਜਿਸ ਨਾਲ ਆਈਫੋਨ ''ਤੇ ਬਿਨਾਂ ਇੰਟਰਨੈੱਟ ਦੇ ਵੀ ਵਟਸਐਪ ਚਲਾਇਆ ਜਾ ਸਕੇਗਾ।
ਕੀ ਹੈ ਇਹ ਫੀਚਰ
ਲੇਟੈਸਟ ਆਈ.ਓ.ਐੱਸ. ਅਪਡੇਟ ''ਚ ਮਿਲਣ ਵਾਲੇ ਇਸ ਫੀਚਰ ਨਾਲ ਤੁਸੀਂ ਇੰਟਰਨੈੱਟ ਤੋਂ ਬਿਨਾਂ ਵੀ ਮੈਸੇਜ ਭੇਜ ਸਕੋਗੇ। ਉਂਝ ਇਸ ਵਿਚ ਤੁਹਾਡਾ ਮੈਸੇਜ ਕਿਊ (ਕਤਾਰ) ''ਚ ਸੇਵ ਹੋ ਜਾਵੇਗਾ ਅਤੇ ਜਿਵੇਂ ਹੀ ਇੰਟਰਨੈੱਟ ਮਿਲੇਗਾ ਤੁਹਾਡਾ ਮੈਸੇਜ ਸੈਂਡ ਹੋ ਜਾਵੇਗਾ। ਇਹ ਫੀਚਰ ਵਟਸਐਪ 2.17.1 ਵਰਜ਼ਨ ''ਚ ਉਬਲੱਬਧ ਹੈ। ਜ਼ਿਕਰਯੋਗ ਹੈ ਕਿ ਇਹ ਫੀਚਰ ਐਂਡਰਾਇਡ ''ਤੇ ਪਿਛਲੇ ਸਾਲ ਜੂਨ ''ਚ ਉਪਲੱਬਧ ਕਰ ਦਿੱਤਾ ਗਿਆ ਸੀ। ਆਈ.ਓ.ਐੱਸ. ਦੀ ਤਾਜ਼ਾ ਅਪਡੇਟ ''ਚ ਹੋਰ ਵੀ ਕਈ ਨਵੇਂ ਫੀਚਰਜ਼ ਦਿੱਤੇ ਗਏ ਹਨ ਜਿਨ੍ਹਾਂ ''ਚ ਫੋਨ ਸਟੋਰੇਜ ਨੂੰ ਮੈਸੇਜ ਕਰਨ ਦੀ ਸੁਵਿਧਾ ਵੀ ਮੌਜੂਦ ਹੈ।