ਐਂਡ੍ਰਾਇਡ ਸਮਾਰਟਫੋਨ ''ਤੇ ਹੋਰ ਵੀ ਸੁਰੱਖਿਅਤ ਹੋਇਆ Whatsapp
Sunday, Nov 13, 2016 - 04:19 PM (IST)
ਜਲੰਧਰ- ਦੁਨੀਆ ਦੀ ਸਭ ਤੋਂ ਲੋਕਪ੍ਰਿਅ ਇੰਸਟੈਂਟ ਮੈਸੇਜਿੰਗ ਐਪ ਬਣ ਚੁੱਕੀ ਵਟਸਐਪ ਨੇ ਯੂਜ਼ਰਸ ਦੀ ਸੁਰੱਖਿਆ ਨੂੰ ਧਿਆਨ ''ਚ ਰੱਖਦੇ ਹੋਏ ਹਾਲ ਹੀ ''ਚ ਐਂਡ੍ਰਾਇਡ ਯੂਜ਼ਰਸ ਲਈ ਇਕ ਨਵਾਂ ਸਕਿਓਰਿਟੀ ਫੀਚਰ ਐਡ ਕੀਤਾ ਹੈ। ਇਹ ਫੀਚਰ ਹੈ ਟੂ ਸਟੈੱਪ ਵੈਰੀਫਿਕੇਸ਼ਨ ਜਿਸ ਦੀ ਮਦਦ ਨਾਲ ਹੁਣ ਆਪਣੇ ਵਟਸਐਪ ਨੂੰ ਹੋਰ ਵੀ ਜ਼ਿਆਦਾ ਸੁਰੱਖਿਅਤ ਬਣਾ ਸਕਦੇ ਹੋ।
ਵਟਸਐਪ ਦੇ ਇਸ ਦਮਦਾਰ ਫੀਚਰ ਦਾ ਜੇਕਰ ਕੋਈ ਕਲੋਨ ਵੀ ਬਣਾ ਲਵੇ ਤਾਂ ਬਿਨਾਂ ਪਾਸਕੋਡ ਦੇ ਉਸ ਨੂੰ ਐਕਸੈੱਸ ਨਹੀਂ ਕਰ ਸਕਦਾ। ਹਾਲਾਂਕਿ ਇਨ੍ਹਾਂ ਫੀਚਰਸ ਦਾ ਲਾਭ ਸਿਰਫ ਬੀਟਾ ਵਰਜ਼ਨ ਦੇ ਯੂਜ਼ਰਸ ਹੀ ਲੈ ਸਕਦੇ ਹਨ। ਇਸ ਲਈ ਤੁਹਾਡਾ ਵਟਸਐਪ ਅਪਡੇਟ ਵੀ ਹੋਣਾ ਚਾਹੀਦਾ ਹੈ। ਜੇਕਰ ਤੁਸੀਂ ਵਟਸਐਪ ਦੇ ਬੀਟਾ ਯੂਜ਼ਰ ਬਣਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਗੂਗਲ ਪਲੇਅ ਸਟੋਰ ''ਚ ਜਾ ਕੇ ਵਟਸਐਪ ਸਰਚ ਕਰੋ। ਉਸ ਤੋਂ ਬਾਅਦ ਸਕਰੋਲ ਕਰਨ ''ਤੇ ਤੁਹਾਨੂੰ ਸਭ ਤੋਂ ਹੇਠਾਂ ਇਕ ਆਪਸ਼ਨ ਦਿਖਾਈ ਦੇਵੇਗੀ ਜਿਥੇ ਲਿਖਿਆ ਹੋਵੇਗਾ ''Become a beta tester'' ਉਸ ਤੋਂ ਬਾਅਦ I'' M IN ''ਤੇ ਟੈਪ ਕਰੋ। ਕੁਝ ਹੀ ਦੇਰ ''ਚ ਤੁਸੀਂ ਵਟਸਐਪ ਦੇ ਬੀਟਾ ਯੂਜ਼ਰ ਬਣ ਜਾਓਗੇ ਪਰ ਇਹ ਪਰ ਇਹ ਗੱਲ ਵੀ ਧਿਆਨ ''ਚ ਰੱਖੋ ਕਿ ਤੁਹਾਡੀ ਐਪ ਇਕਦਮ ਅਪਡੇਟ ਹੋਵੇ।
ਸਭ ਤੋਂ ਪਹਿਲਾਂ ਵਟਸਐਪ ਓਪਨ ਕਰੋ। ਫਿਰ ਸੈਟਿੰਗਸ ''ਚ ਜਾ ਕੇ ਅਕਾਊਂਟਸ ''ਚ ਜਣਾ ਹੋਵੇਗਾ। ਅਕਾਊਂਟ ''ਚ ਜਾਣ ਤੋਂ ਬਾਅਦ ਤੁਹਾਨੂੰ ਇਕ ਆਪਸ਼ਨ ਦਿਖਾਈ ਦੇਵੇਗੀ ਟੂ ਸਟੈੱਪ ਵੈਰੀਫਿਕੇਸ਼ਨ। ਜੇਕਰ ਤੁਹਾਨੂੰ ਇਹ ਆਪਸ਼ਨ ਨਹੀਂ ਦਿਖਾਈ ਦੇ ਰਹੀ ਤਾਂ ਆਪਣੇ ਮੈਸੇਂਜਰ ਨੂੰ ਅਪਡੇਟ ਕਰੋ ਤੁਹਾਨੂੰ ਨਵੀਂ ਆਪਸ਼ਨ ਦਿਖਾਈ ਦੇਵੇਗੀ। ਪਹਿਲਾਂ ਨਵਾਂ ਪਾਸਕੋਡ ਪਾਓ ਉਸ ਤੋਂ ਬਾਅਦ ਆਪਣੀ ਈ-ਮੇਲ ਆਈ.ਡੀ.। ਇਸ ਤੋਂ ਬਾਅਦ ਤੁਸੀਂ ਜਦੋਂ ਵੀ ਫੋਨ ''ਤੇ ਫਿਰ ਤੋਂ ਵਟਸਐਪ ਇੰਸਟਾਲ ਕਰੋਗੇ ਤਾਂ ਇਸ ਪਾਸਕੋਡ ਦੀ ਲੋੜ ਪਵੇਗੀ, ਇਸ ਲਈ ਇਸ ਨੂੰ ਸੰਭਾਲ ਕੇ ਰੱਖੋ। ਜੇਕਰ ਤੁਸੀਂ ਇਸ ਪਾਸਕੋਡ ਨੂੰ ਭੁੱਲ ਜਾਂਦੇ ਹੋ ਤਾਂ ਆਪਣੇ ਈ-ਮੇਲ ਰਾਹੀਂ ਇਸ ਨੂੰ ਫਿਰ ਤੋਂ ਪਾ ਸਕਦੇ ਹੋ। ਇਸ ਨੂੰ ਡਿਸੇਬਲ ਕਰਨ ਦੀ ਵੀ ਆਪਸ਼ਨ ਦਿੱਤੀ ਗਈ ਹੈ। ਇਸ ਪਾਸਕੋਡ ਨੂੰ ਬਦਲਿਆ ਵੀ ਜਾ ਸਕਦਾ ਹੈ ਅਤੇ ਈ-ਮੇਲ ਆਈ.ਡੀ. ਨੂੰ ਵੀ।
