WhatsApp ਨੇ 65 ਲੱਖ ਤੋਂ ਵੱਧ ਭਾਰਤੀਆਂ ਦੇ ਅਕਾਊਂਟ ਕੀਤੇ ਬੈਨ, ਕਿਤੇ ਤੁਹਾਡਾ ਨੰਬਰ ਤਾਂ ਨਹੀਂ ਸ਼ਾਮਲ

Monday, Jul 03, 2023 - 02:37 PM (IST)

ਗੈਜੇਟ ਡੈਸਕ- ਇੰਸਟੈਂਟ ਮੈਸੇਜਿੰਗ ਪਲੇਟਫਾਰਮ ਵਟਸਐਪ ਨੇ ਜਾਣਕਾਰੀ ਦਿੱਤੀ ਹੈ ਕਿ ਕੰਪਨੀ ਨੇ ਮਈ ਮਹੀਨੇ ਦੌਰਾਨ ਭਾਰਤ 'ਚ 6.5 ਮਿਲੀਅਨ (65 ਲੱਖ) ਤੋਂ ਵੱਧ ਅਕਾਊਂਟਸ ਖ਼ਿਲਾਫ਼ ਕਾਰਵਾਈ ਕੀਤੀ ਹੈ। ਮੀਡੀਆ ਰਿਪੋਰਟ ਮੁਤਾਬਕ, ਇਹ ਕਾਰਵਾਈ ਨਵੇਂ ਆਈ.ਟੀ. ਨਿਯਮ 2021 ਦੇ ਅਨੁਸਾਰ ਕੀਤੀ ਗਈ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਬੈਨ ਕੀਤੇ ਗਏ ਕੁੱਲ ਅਕਾਊਂਟਸ 'ਚੋਂ 2.42 ਮਿਲੀਅਨ ਨੂੰ ਦੇਸ਼ 'ਚੋਂ ਕੋਈ ਵੀ ਯੂਜ਼ਰਜ਼ ਰਿਪੋਰਟ ਪ੍ਰਾਪਤ ਹੋਣ ਤੋਂ ਪਹਿਲਾਂ ਹੀ ਸਰਗਰਮ ਰੂਪ ਨਾਲ ਬੈਨ ਕਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ– Whatsapp ਯੂਜ਼ਰਜ਼ ਸਾਵਧਾਨ! ਇਕ ਗ਼ਲਤੀ ਨਾਲ ਖ਼ਤਮ ਹੋ ਸਕਦੀ ਹੈ ਜ਼ਿੰਦਗੀ ਭਰ ਦੀ ਕਮਾਈ

ਸ਼ਿਕਾਇਤ ਦੇ ਆਧਾਰ 'ਤੇ ਬੈਨ ਹੋਏ ਅਕਾਊਂਟਸ

ਰਿਪੋਰਟ ਮੁਤਾਬਕ, ਅਪ੍ਰੈਲ ਤਕ ਭਾਰਤ 'ਚ 500 ਮਿਲੀਅਨ ਤੋਂ ਵੱਧ ਯੂਜ਼ਰਜ਼ ਬੇਸ ਵਾਲੇ ਮੈਸੇਜਿੰਗ ਪਲੇਟਫਾਰਮ ਵਟਸਐਪ ਨੇ 7.4 ਮਿਲੀਅਨ ਤੋਂ ਵੱਧ ਪਾਬੰਦੀਸ਼ੁਦਾ ਅਕਾਊਂਟਸ ਦੀ ਇਕ ਮਹੱਤਵਪੂਰਨ ਲਿਸਟ ਬਣਾਈ ਸੀ। ਮਈ 'ਚ ਪਲੇਟਫਾਰਮ ਨੂੰ 'ਬੈਨ ਅਪੀਲ' ਸਣੇ ਸ਼ਿਕਾਇਤਾਂ ਨਾਲ ਸੰਬੰਧਿਤ 3,912 ਰਿਪੋਰਟਾਂ ਮਿਲੀਆਂ ਅਤੇ ਉਨ੍ਹਾਂ 'ਚੋਂ 297 ਮਾਮਲਿਆਂ ਦਾ ਹੱਲ ਕੀਤਾ ਗਿਆ ਅਤੇ ਉਚਿਤ ਕਾਰਵਾਈ ਕੀਤੀ ਗਈ।

ਇਹ ਵੀ ਪੜ੍ਹੋ– WhatsApp 'ਚ ਆਉਣ ਵਾਲਾ ਹੈ ਸਭ ਤੋਂ ਕਮਾਲ ਦਾ ਫੀਚਰ, ਵੀਡੀਓ ਕਾਲ ਦਾ ਮਜ਼ਾ ਹੋ ਜਾਵੇਗਾ ਦੁੱਗਣਾ

ਇਸ ਲਈ ਬੈਨ ਕੀਤੇ ਗਏ ਅਕਾਊਂਟ

ਵਟਸਐਪ ਨੇ ਇਨ੍ਹਾਂ ਅਕਾਊਂਟਸ ਨੂੰ ਨਵੇਂ ਆਈ.ਟੀ. ਨਿਯਮਾਂ ਤਹਿਤ ਯੂਜ਼ਰਜ਼ ਦੀ ਸੇਫਟੀ ਨੂੰ ਧਿਆਨ 'ਚ ਰੱਖਦੇ ਹੋਏ ਬੈਨ ਕੀਤਾ ਹੈ। ਦੱਸ ਦੇਈਏ ਕਿ ਆਈ.ਟੀ. ਨਿਯਮ 2021 ਤਹਿਤ ਹਰ ਮਹੀਨੇ 50 ਲੱਖ ਤੋਂ ਵੱਧ ਯੂਜ਼ਰਜ਼ ਵਾਲੇ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਆਈ.ਟੀ. ਮੰਤਰਾਲਾ 'ਚ ਇਕ ਯੂਜ਼ਰ ਸੇਫਟੀ ਰਿਪੋਰਟ ਪੇਸ਼ ਕਰਨੀ ਹੁੰਦੀ ਹੈ। ਕੰਪਨੀ ਮੁਤਾਬਕ, ਯੂਜ਼ਰਜ਼ ਸੁਰੱਖਿਆ 'ਤੇ ਇਹ ਰਿਪੋਰਟ ਪ੍ਰਾਪਤ ਯੂਜ਼ਰਜ਼ ਸ਼ਿਕਾਇਤਾਂ, ਵਟਸਐਪ ਦੁਆਰਾ ਕੀਤੀ ਗਈ ਕਾਰਵਾਈ ਅਤੇ ਉਨ੍ਹਾਂ ਦੇ ਪਲੇਟਫਾਰਮ 'ਤੇ ਦੁਰਵਿਵਹਾਰ ਕਰਨ ਲਈ ਪਲੇਟਫਾਰਮ ਦੁਆਰਾ ਲਾਗੂ ਕੀਤੇ ਗਏ ਐਕਟਿਵ ਉਪਾਵਾਂ ਬਾਰੇ ਜਾਣਕਾਰੀ ਪ੍ਰਾਪਤ ਕਰਦੀ ਹੈ।

ਇਹ ਵੀ ਪੜ੍ਹੋ– ਤੁਸੀਂ ਵੀ ਡਾਊਨਲੋਡ ਕੀਤਾ ਹੈ ਇਨ੍ਹਾਂ 'ਚੋਂ ਕੋਈ ਐਪ ਤਾਂ ਤੁਰੰਤ ਕਰੋ ਡਿਲੀਟ ਨਹੀਂ ਤਾਂ ਖਾਲ਼ੀ ਹੋ ਸਕਦੈ ਬੈਂਕ ਖ਼ਾਤਾ

ਕੀ ਹੈ ਪੂਰੀ ਪ੍ਰਕਿਰਿਆ

ਵਟਸਐਪ ਨੇ ਦੱਸਿਆ ਕਿ ਅਸੀਂ ਸਾਰੀਆਂ ਸ਼ਿਕਾਇਤਾਂ 'ਤੇ ਕਦਮ ਚੁੱਕਦੇ ਹਾਂ, ਬਸ਼ਰਤੇ ਉਹ ਪਿਛਲੀ ਸ਼ਿਕਾਇਤ ਦੀ ਨਕਲ ਨਾ ਹੋਵੇ। ਸ਼ਿਕਾਇਤ ਦੇ ਆਧਾਰ 'ਤੇ ਕਿਸੇ ਅਕਾਊਂਟ 'ਤੇ ਰੋਕ ਲਗਾਈ ਜਾਂਦੀ ਹੈ ਜਾਂ ਪਹਿਲਾਂ ਬੈਨ ਕੀਤੇ ਜਾ ਚੁੱਕੇ ਅਕਾਊਂਟ ਨੂੰ ਬਹਾਲ ਕੀਤੇ ਜਾਂਦਾ ਹੈ। ਨਵੇਂ ਆਈ.ਟੀ. ਨਿਯਮਾਂ ਮੁਤਾਬਕ, 50 ਲੱਖ ਤੋਂ ਜ਼ਿਆਦਾ ਯੂਜ਼ਰਜ਼ ਵਾਲੇ ਵੱਡੇ ਡਿਜੀਟਲ ਪਲੇਟਫਾਰਮ ਨੂੰ ਹਰ ਮਹੀਨੇ ਅਨੁਪਾਲਨ ਰਿਪੋਰਟ ਜਾਰੀ ਕਰਨੀ ਹੁੰਦੀ ਹੈ। ਇਸ ਰਿਪੋਰਟ 'ਚ ਉਨ੍ਹਾਂ ਨੂੰ ਮਿਲੀਆਂ ਸ਼ਿਕਾਇਤਾਂ ਅਤੇ ਉਨ੍ਹਾਂ 'ਤੇ ਕੀਤੀ ਗਈ ਕਾਰਵਾਈ ਦਾ ਬਿਊਰਾ ਦੇਣਾ ਹੁੰਦਾ ਹੈ।

ਇਹ ਵੀ ਪੜ੍ਹੋ– WhatsApp 'ਚ ਆਇਆ ਨਵਾਂ ਫੀਚਰ, ਅਣਜਾਣ ਨੰਬਰ ਤੋਂ ਆਉਣ ਵਾਲੀ ਕਾਲ ਤੋਂ ਮਿਲੇਗਾ ਛੁਟਕਾਰਾ


Rakesh

Content Editor

Related News