WhatsApp ਦਾ ਨਵਾਂ ਫੀਚਰ, ਹੁਣ ਨਵਾਂ ਮੈਸੇਜ ਆਉਣ ’ਤੇ ਵੀ ‘ਆਰਕਾਈਵ’ ਹੀ ਰਹੇਗੀ ਚੈਟ

07/28/2021 12:32:22 PM

ਗੈਜੇਟ ਡੈਸਕ– ਵਟਸਐਪ ਆਰਕਾਈਵਡ ਚੈਟਸ ਦੇ ਨਵੇਂ ਫੀਚਰ ਨੂੰ ਰੋਲਆਊਟ ਕਰ ਰਹੀ ਹੈ ਜਿਸ ਤਹਿਤ ਜੇਕਰ ਇਨ੍ਹਾਂ ਚੈਟਸ ’ਚ ਕੋਈ ਨਵਾਂ ਮੈਸੇਜ ਆਉਂਦਾ ਵੀ ਹੈ ਤਾਂ ਵੀ ਚੈਟ ਆਰਕਾਈਵ ਹੀ ਰਹੇਗੀ। ਜਿਥੇ ਪਹਿਲਾਂ ਅਜਿਹਾ ਹੁੰਦਾ ਸੀ ਕਿ ਜਿਵੇਂ ਹੀ ਆਰਕਾਈਵ ਚੈਟ ’ਚ ਕੋਈ ਨਵਾਂ ਮੈਸੇਜ ਆਉਂਦਾ ਸੀ ਤਾਂ ਉਹ ਅਨਆਰਕਾਈਵ ਹੋ ਜਾਂਦੀ ਸੀ। ਇਹ ਨਵਾਂ ਫੀਚਰ ਵਟਸਐਪ ਯੂਜ਼ਰ ਨੂੰ ਆਪਣੇ ਇਨਬਾਕਸ ’ਤੇ ਜ਼ਿਆਦਾ ਕੰਟਰੋਲ ਅਤੇ ਆਰਕਾਈਵਡ ਚੈਟ ਫੋਲਡਰ ਬਣਾਉਣ ਦੇ ਜ਼ਿਆਦਾ ਬਦਲ ਉਪਲੱਬਧ ਕਰਵਾਏਗਾ। ਵਟਸਐਪ ਦੇ ਇਕ ਬਿਆਨ ਮੁਤਾਬਕ, ਕਈ ਯੂਜ਼ਰਸ ਮੰਗ ਕਰ ਰਹੇ ਹਨ ਕਿ ਨਵਾਂ ਮੈਸੇਜ ਆਉਣ ’ਤੇ ਆਰਕਾਈਵ ਚੈਟ ਮੇਨ ਚੈਟ ਲਿਸਟ ’ਚ ਆ ਜਾਂਦੀ ਹੈ ਜਦਕਿ ਉਸ ਨੂੰ ਆਰਕਾਈਵ ਫੋਲਡਰ ’ਚ ਹੀ ਹੋਣਾ ਚਾਹੀਦਾ ਹੈ। 

ਨਵੀਂ ਆਰਕਾਈਵ ਚੈਟ ਸੈਟਿੰਗਸ ਦਾ ਮਤਲਬ ਇਹ ਹੈ ਕਿ ਆਰਕਾਈਵ ਕੀਤੀ ਗਈ ਚੈਟ ’ਚ ਜੇਕਰ ਕੋਈ ਵੀ ਨਵਾਂ ਮੈਸੇਜ ਆਉਂਦਾ ਹੈ ਤਾਂ ਆਰਕਾਈਵ ਚੈਟ ਫੋਲਡ ’ਚ ਹੀ ਰਹੇਗਾ। ਉਹ ਮੇਨ ਚੈਟ ਲਿਸਟ ’ਚ ਵਿਖਾਈ ਨਹੀਂ ਦੇਵੇਗਾ। ਜਦੋਂ ਤਕ ਕੋਈ ਯੂਜ਼ਰ ਮੈਨੁਅਲ ਰੂਪ ਨਾਲ ਕਿਸੇ ਚੈਟ ਨੂੰ ਅਨਆਰਕਾਈਵ ਨਹੀਂ ਕਰਦਾ ਉਦੋਂ ਤਕ ਚੈਟ ਆਰਕਾਈਵ ਫੋਲਡਰ ’ਚ ਹੀ ਰਹੇਗੀ। 

 

ਵਟਸਐਪ ਨੇ ਦੱਸਿਆ ਕਿ ਉਨ੍ਹਾਂ ਨਵਾਂ ਫੀਚਰ ਕਿਉਂ ਪੇਸ਼ ਕੀਤਾ। ਅਧਿਕਾਰਤ ਬਿਆਨ ’ਚ ਕਿਹਾ ਗਿਆ ਹੈ ਕਿ ਅਸੀਂ ਜਾਣਦੇ ਹਾਂ ਕਿ ਹਰ ਚੀਜ਼ ਹਮੇਸ਼ਾ ਤੁਹਾਡੇ ਸਾਹਮਣੇ ਅਤੇ ਕੇਂਦਰ ’ਚ ਹੋਣ ਦੀ ਲੋੜ ਨਹੀਂ ਹੁੰਦੀ। ਅਸੀਂ ਇਹ ਯਕੀਨੀ ਕਰਨਾ ਚਾਹੁੰਦੇ ਹਾਂ ਕਿ ਵਟਸਐਪ ’ਤੇ ਪ੍ਰਾਈਵੇਸੀ ਅਤੇ ਸਕਿਓਰਿਟੀ ਬਣੀ ਰਹੇ ਜਿਥੇ ਤੁਸੀਂ ਉਨ੍ਹਾਂ ਲੋਕਾਂ ਨਾਲ ਗੱਲ ਕਰ ਸਕੋ ਜੋ ਤੁਹਾਡੇ ਲਈ ਖਾਸ ਹਨ ਅਤੇ ਜਿਥੇ ਤੁਸੀਂ ਆਪਣੇ ਮੈਸੇਜਿਸ ਨੂੰ ਕੰਟਰੋਲ ਕਰ ਸਕੋ। 

ਮੈਸੇਜਿੰਗ ਐਪ ਪਛਲੇ ਕੁਝ ਸਾਲਾਂ ਤੋਂ ਆਰਕਾਈਵ ਚੈਟ ਫੀਚਰ ਦਾ ਪ੍ਰੀਖਣ ਕਰ ਰਿਹਾ ਹੈ। ਸਾਲ 2019 ’ਚ ਇਸ ਫੀਚਰ ਨੂੰ ਬੀਟਾ ਵਰਜ਼ਨ ’ਚ ਵੇਖਿਆ ਗਿਆ ਸੀ ਪਰ ਬਾਅਦ ’ਚ ਇਸ ਨੂੰ ਪਾਵਸ ਲੈ ਲਿਆ ਗਿਆ ਸੀ। ਇਹ ਫੀਚਰ ਪਿਛਲੇ ਸਾਲ ਫਿਰ ਤੋਂ ਸਾਹਮਣੇ ਆਇਆ ਸੀ ਅਤੇ ਉਦੋਂ ਤੋਂ ਇਸ ਨੂੰ ਸਟੇਬਲ ਵਰਜ਼ਨ ’ਤੇ ਯੂਜ਼ਰਸ ਲਈ ਰੋਲਆਊਟ ਕਰਨ ਲਈ ਰਿਫਾਈਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 


Rakesh

Content Editor

Related News