WhatsApp ’ਚ ਆਇਆ ਬੇਹੱਦ ਜ਼ਰੂਰੀ ਫੀਚਰ, ਜਾਣੋ ਕੀ ਹੈ ਖ਼ਾਸ

08/05/2020 11:37:03 AM

ਗੈਜੇਟ ਡੈਸਕ– ਵਟਸਐਪ ਕਾਫੀ ਸਮੇਂ ਤੋਂ ਫਰਜ਼ੀ ਖ਼ਬਰਾਂ ਨੂੰ ਫੜ੍ਹਨ ਲਈ ਲਗਾਤਾਰ ਕੰਮ ਕਰ ਰਹੀ ਹੈ। ਵਟਸਐਪ ਨੇ ਫਰਜ਼ੀ ਖ਼ਬਰਾਂ ਨੂੰ ਰੋਕਣ ਲਈ ਪਹਿਲਾਂ ਫਾਰਵਰਡਿੰਗ ਮੈਸੇਜਿਸ ਫੀਚਰ ਨੂੰ ਸੀਮਿਤ ਕੀਤਾ ਅਤੇ ਹੁਣ ਕੰਪਨੀ ਨੇ ਇਕ ਨਵਾਂ ਟੂਲ ਪੇਸ਼ ਕਰ ਦਿੱਤਾ ਹੈ ਜਿਸ ਦਾ ਨਾਂ ‘ਸਰਚ ਟੂਲ’ ਹੈ। ਇਸ ਫੀਚਰ ਨੂੰ ਲਿਆਉਣ ਲਈ ਵਟਸਐਪ ਨੇ ਗੂਗਲ ਨਾਲ ਸਾਂਝੇਦਾਰੀ ਕੀਤੀ ਹੈ।

 PunjabKesari
ਉਦਾਹਰਣ ’ਚ ਸਮਝੋ- ਜਿਵੇਂ ਕਿ ਤੁਹਾਡੇ ਕੋਲ ਲਿੰਕ ਦੇ ਨਾਲ ਕੋਈ ਖ਼ਬਰ ਆਉਂਦੀ ਹੈ ਤਾਂ ਉਸ ਲਿੰਕ ਦੇ ਸੱਜੇ ਪਾਸੇ ਇਕ ਨਵਾਂ ਸਰਚ ਆਈਕਨ ਵਾਲਾ ਬਟਨ ਵਿਖਾਈ ਦੇਵੇਗਾ ਜਿਸ ’ਤੇ ਕਲਿੱਕ ਕਰਦੇ ਹੀ ਗੂਗਲ ਸਰਚ ਉਸ ਖ਼ਬਰ ਨਾਲ ਮਿਲਦੇ-ਜੁਲਦੇ ਸਾਰੇ ਲਿੰਕ ਤੁਹਾਨੂੰ ਵਿਖਾਏਗਾ। ਇਸ ਨਾਲ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਖ਼ਬਰ ਫਰਜ਼ੀ ਹੈ ਜਾਂ ਨਹੀਂ। 

PunjabKesari

ਫਿਲਹਾਲ, ਵਟਸਐਪ ਦੇ ਇਸ ਫੀਚਰ ਨੂੰ ਬ੍ਰਾਜ਼ੀਲ, ਇਟਲੀ, ਆਇਰਲੈਂਡ, ਮੈਕਸੀਕੋ, ਸਪੇਨ, ਬ੍ਰਿਟੇਨ ਅਤੇ ਅਮਰੀਕਾ ’ਚ ਲਾਈਵ ਕੀਤਾ ਗਿਆ ਹੈ। ਭਾਰਤ ’ਚ ਕਦੋਂ ਅਪਡੇਟ ਰਾਹੀਂ ਇਸ ਨਵੇਂ ਫੀਚਰ ਨੂੰ ਉਪਲੱਬਧ ਕੀਤਾ ਜਾਵੇਗਾ ਇਸ ਦੀ ਜਾਣਕਾਰੀ ਅਜੇ ਨਹੀਂ ਮਿਲੀ। ਇਹ ਫੀਚਰ ਐਂਡਰਾਇਡ, ਆਈ.ਓ.ਐੱਸ. ਅਤੇ ਵੈੱਬ ਤਿੰਨਾਂ ਪਲੇਟਫਾਰਮਾਂ ’ਤੇ ਕੰਮ ਕਰੇਗਾ। 


Rakesh

Content Editor

Related News