ਸਾਵਧਾਨ! ਭਾਰਤ ''ਚ ਵਧ ਰਿਹੈ ਵੈੱਬ ਐਪਲੀਕੇਸ਼ਨ ਹਮਲੇ ਦਾ ਖਤਰਾ
Thursday, Feb 16, 2017 - 02:15 PM (IST)

ਜਲੰਧਰ- ਅਮਰੀਕੀ ਨੈੱਟਵਰਕ ਕੰਪਨੀ Akamai Technologies ਨੇ ਇਕ ਰਿਪੋਰਟ ਜਾਰੀ ਕਰਕੇ ਭਾਰਤ ''ਤੇ ਵੈੱਬ ਐਪਲੀਕੇਸ਼ਨ ਅਟੈਕ ਦਾ ਖਤਰਾ ਮੰਡਰਾਉਣ ਦੀ ਗੱਲ ਕਹੀ ਹੈ। ਵੈੱਬ ਐਪਲੀਕੇਸ਼ਨ ਰਾਹੀਂ ਵਾਇਰਸ ਹਮਲਿਆਂ ''ਚ ਭਾਰਤ ਵਿਸ਼ਵ ''ਚ 10ਵੇਂ ਨੰਬਰ ''ਤੇ ਹੈ ਅੇਤ ਜੇਕਰ ਇਸ ਗੱਲ ''ਤੇ ਜਲਦੀ ਹੀ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਇਹ ਚੌਥੇ ਨੰਬਰ ''ਤੇ ਹੋ ਸਕਦਾ ਹੈ।
ਕੰਪਨੀ ਨੇ ਹਾਲ ਹੀ ''ਚ ਇੰਟਰਨੈੱਟ ਸਕਿਓਰਿਟੀ ਨੂੰ ਲੈ ਕੇ ਸਾਲ 2016 ਦੀ ਚੌਥੀ ਤਿਮਾਹੀ ਦੀ ਰਿਪੋਰਟ ਜਾਰੀ ਕੀਤੀ ਹੈ। ਰਿਪੋਰਟ ਮੁਤਾਬਕ ਅਮਰੀਕਾ ਅਤੇ ਨੀਦਰਲੈਂਡ ਰਾਹੀਂ ਸਭ ਤੋਂ ਜ਼ਿਆਦਾ ਵੈੱਬ ਐਪਲੀਕੇਸ਼ਨ ਅਟੈਕ ਹੋਏ ਹਨ ਜਦੋਂਕਿ ਜਰਮਨੀ ਤੀਜੇ ਸਥਾਨ ''ਤੇ ਰਿਹਾ। ਉਥੇ ਹੀ ਅਮਰੀਕਾ ''ਚ ਬ੍ਰਾਜ਼ੀਲ, ਕੈਨੇਡਾ ਅਤੇ ਖੁਦ ਅਮਰੀਕਾ ''ਚੋਂ ਹੀ ਸਭ ਤੋਂ ਜ਼ਿਆਦਾ ਵੈੱਬ ਐਪਲੀਕੇਸ਼ਨ ਰਾਹੀਂ ਹਮਲੇ ਹੋਏ ਹਨ। ਰੈਂਕਿੰਗ ਫਿਲਹਾਲ ਚੀਨ 6ਵੇਂ ਸਥਾਨ ''ਤੇ ਹੈ ਜਦੋਂਕਿ ਭਾਰਤ 10ਵੇਂ ਸਥਾਨ ''ਤੇ ਕਿਉਂਕਿ ਬੀਤੀ ਤਿਮਾਹੀ ''ਚ ਇਥੇ 8638666 ਵਾਰ ਐਪ ਰਾਹੀਂ ਵਾਇਰਸ ਹਮਲੇ ਹੋਏ ਹਨ ਜੋ ਕਿ ਕਾਫੀ ਚਿੰਤਾ ਵਾਲੀ ਗੱਲ ਹੈ।