ਅਨੋਖੀ ਟੀ-ਸ਼ਰਟ ਬਣਾਏਗੀ ਸਰੀਰ ਦੀ ਗਰਮੀ ਤੋਂ ਬਿਜਲੀ!
Thursday, Sep 15, 2016 - 11:21 AM (IST)

ਮੁੰਬਈ- ਤੁਸੀਂ ਇਹ ਸੁਣ ਕੇ ਹੈਰਾਨ ਰਹਿ ਜਾਓਗੇ ਕਿ ਇਕ ਟੀ-ਸ਼ਰਟ ਜੋ ਸਾਨੂੰ ਗਰਮੀ-ਸਰਦੀ ਤੋਂ ਬਚਾਉਂਦੀ ਹੈ, ਹੁਣ ਉਹ ਬਿਜਲੀ ਬਣਾਏਗੀ। ਦਰਅਸਲ ਹਾਲ ਹੀ ''ਚ ਵਿਗਿਆਨੀਆਂ ਨੇ ਇਕ ਅਜਿਹਾ ਤਰੀਕਾ ਵਿਕਸਿਤ ਕੀਤਾ ਹੈ, ਜਿਸ ਦੀ ਮਦਦ ਨਾਲ ਸਰੀਰ ਦੀ ਗਰਮੀ ਤੋਂ ਬਿਜਲੀ ਬਣਾਈ ਜਾ ਸਕੇਗੀ। ਇਸ ਦੀ ਮਦਦ ਨਾਲ ਤੁਹਾਡੀ ਟੀ-ਸ਼ਰਟ ਜਾਂ ਗੁੱਟ ''ਤੇ ਬੰਨ੍ਹਿਆ ਬੈਂਡ ਬਿਜਲੀ ਬਣਾਉਣ ਵਿਚ ਸਮਰੱਥ ਹੋਵੇਗਾ।
ਅਮਰੀਕਾ ਦੀ ਨਾਰਥ ਕੈਰੋਲਿਨਾ ਸਟੇਟ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਖਾਸ ਹਲਕੀ ਧਾਤੂ ਵਿਕਸਿਤ ਕੀਤੀ ਹੈ, ਜਿਸ ਤੋਂ ਤਿਆਰ ਥਰਮੋਇਲੈਕਟ੍ਰਿਕ ਜਨਰੇਟਰ (ਟੀ. ਈ. ਜੀ.) ਪ੍ਰੋਟੋਟਾਈਪ ਗਰਮੀ ਤੋਂ ਬਿਜਲੀ ਬਣਾਉਣ ਦੀਆਂ ਹੁਣ ਤੱਕ ਦੀਆਂ ਤਕਨੀਕਾਂ ਤੋਂ ਵਧੀਆ ਹੈ। ਹੁਣ ਤੱਕ ਮੁਹੱਈਆ ਟੀ. ਈ. ਜੀ. ਜਾਂ ਤਾਂ ਭਾਰੀ ਹੈ ਜਾਂ ਫਿਰ ਇਕ ਮਾਈਕ੍ਰੋਵਾਟ ਪ੍ਰਤੀ ਸੇਮੀ ਤੋਂ ਵੀ ਘੱਟ ਬਿਜਲੀ ਬਣਾਉਣ ਵਿਚ ਸਮਰੱਥ ਹੈ। ਉਥੇ ਹੀ ਨਵੇਂ ਟੀ. ਈ. ਜੀ. ਨਾਲ 20 ਮਾਈਕ੍ਰੋਵਾਟ ਪ੍ਰਤੀ ਸੇਮੀ ਤੱਕ ਬਿਜਲੀ ਬਣ ਸਕਦੀ ਹੈ।