ਵਟਸਐਪ ਨੇ ਪੇਸ਼ ਕੀਤਾ Dismiss as Admin ਫੀਚਰ

04/19/2018 11:56:08 AM

ਜਲੰਧਰ- ਜਨਵਰੀ 'ਚ ਵਟਸਐਪ ਨੇ 'ਗਰੁੱਪ ਚੈਟਸ' 'ਚ ਇਕ ਨਵੇਂ ਫੀਚਰ ਦੇ ਲਈ ਬੀਟਾ ਟੈਸਟਿੰਗ ਸ਼ੁਰੂ ਕੀਤੀ ਸੀ। ਇਸ ਫੀਚਰ 'ਚ ਐਡਮਨਿਸਟ੍ਰੇਟਰ ਦੂਜੇ ਐਡਮਨਿਸਟ੍ਰੇਟਰ ਨੂੰ 'ਡਿਸਮਿਸ' ਜਾਂ 'ਡਿਮੋਟ' ਕਰਨ ਦੀ ਆਗਿਆ ਦੇਵੇਗਾ। ਵਟਸਐਪ ਨੇ ਹੁਣ ਅਧਿਕਾਰਿਤ ਤੌਰ 'ਤੇ ਐਂਡ੍ਰਾਇਡ ਅਤੇ ਆਈ. ਓ. ਐੱਸ. ਯੂਜ਼ਰਸ ਦੇ ਲਈ ਇਸ ਫੀਚਰ ਨੂੰ ਪੇਸ਼ ਕਰ ਦਿੱਤਾ ਹੈ। ਇਹ ਐਂਡ੍ਰਾਇਡ ਵਰਜਨ 2.18.116 ਅਤੇ ਆਈ. ਓ. ਐੱਸ. ਵਰਜਨ 2.18.41 ਦੇ ਲਈ ਵਟਸਐਪ 'ਤੇ ਉਪਲੱਬਧ ਹੈ। ਇਸ ਗੱਲ ਦੀ ਜਾਣਕਾਰੀ Wabetainfo ਰਿਪੋਰਟ 'ਚ ਸਾਹਮਣੇ ਆਈ ਹੈ।

ਇਸ ਤੋਂ ਪਹਿਲਾਂ ਐਡਮਨਿਸਟ੍ਰੇਟਰ ਪਾਰਟੀਸਿਪੈਂਟ ਨੂੰ ਐਡਮਿਨ ਬਣਾ ਸਕਦੇ ਸਨ ਪਰ ਉਨ੍ਹਾਂ ਨੂੰ ਹਟਾਉਣ ਦੇ ਲਈ ਐਡਮਿਨ ਦੇ ਲਈ ਗਰੁੱਪ ਛੱਡਣਾ ਅਤੇ ਆਮ ਪਾਰਟੀਸਿਪੈਂਟ ਦੇ ਰੂਪ 'ਚ ਐਡ ਹੋਣਾ ਜ਼ਰੂਰੀ ਸੀ। ਇਸ ਦੇ ਲਈ ਇਕ ਲੰਬਾ ਪ੍ਰੋਸੈਸਰ ਹੋਇਆ ਕਰਦਾ ਸੀ ਪਰ ਇਸ ਨਵੇਂ ਫੀਚਰ ਤੋਂ ਬਾਅਦ ਯੂਜ਼ਰਸ ਨੂੰ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਹੋਵੇਗਾ। ਹੁਣ ਤੁਸੀਂ ਗਰੁੱਪ ਨੂੰ ਓਪਨ ਕਰੋ, ਗਰੁੱਪ ਇੰਫੋ 'ਤੇ ਟੈਪ ਕਰੋ ਅਤੇ ਪਾਰਟੀਸਿਪੈਂਟ 'ਤੇ ਟੈਪ ਕਰੋ।

ਜੇਕਰ ਇਕ ਪਾਰਟਸਿਪੈਂਟ ਐਡਮਿਨ ਨਹੀਂ ਹੈ ਅਤੇ ਤੁਸੀ ਉਸ ਨੂੰ ਐਡਮਿਨ ਬਣਾਉਣਾ ਹੈ, ਤਾਂ ਪਹਿਲਾਂ ਇਕ ਆਪਸ਼ਨ ਆਉਂਦਾ ਸੀ। ਜੇਕਰ ਕੋਈ ਐਡਮਿਨ ਹੈ ਅਤੇ ਉਸ ਨੂੰ ਡਿਸਮਿਸ ਕਰਨਾ ਹੈ, ਤਾਂ ਹੁਣ ਇਕ ਨਵਾਂ ਆਪਸ਼ਨ ਮੌਜੂਦ ਹੈ। ਇਹ ਫੀਚਰ ਵਟਸਐਪ ਵੈੱਬ ਇੰਟਰਫੇਸ 'ਚ ਵੀ ਦਿੱਤਾ ਗਿਆ ਹੈ, ਜਦਕਿ ਤੁਸੀਂ ਪਾਰਟੀਸਿਪੈਂਟ ਨੂੰ ਐਡਮਿਨ ਤੋਂ ਹਟਾ ਸਕਦੇ ਹੋ ਪਰ ਤੁਸੀਂ ਗਰੁੱਪ ਕ੍ਰਿਏਟਰ ਨੂੰ ਐਡਮਿਨ ਦੇ ਰੂਪ 'ਚ ਨਹੀਂ ਹਟਾ ਸਕਦੇ।

ਹਾਲ ਹੀ 'ਚ ਵਟਸਐਪ ਅਪਡੇਟ ਨੇ ਪਲੇਟਫਾਰਮ 'ਚ ਕੁਝ ਨਿਫਟੀ ਫੀਚਰਸ ਵੀ ਜੋੜਿਆ ਹੈ। ਫੀਚਰ 'ਚ ਇਕ ਤੁਹਾਨੂੰ ਗਲਤੀ ਤੋਂ ਹਟਾਏ ਗਏ ਮੀਡੀਆ ਡਾਊਨਲੋਡ ਨੂੰ ਵਾਪਿਸ ਡਾਊਨਲੋਡ ਕਰਨ ਦੀ ਆਗਿਆ ਦਿੰਦਾ ਹੈ। ਇਹ ਸਾਰੇ ਪ੍ਰਕਾਰ ਦੇ ਮੀਡੀਆ ਦਾ ਸਮਰਥਨ ਕਰਦਾ ਹੈ, ਜਿਸ 'ਚ GIF, ਫੋਟੋ, ਵੀਡੀਓ, ਵਾਇਸ ਮੈਸੇਜ਼, ਅਤੇ ਡਾਕੂਮੈਂਟ ਸ਼ਾਮਿਲ ਹਨ। ਡਿਫਾਲਟ ਰੂਪ ਤੋਂ, ਹੁਣ ਤੁਸੀਂ ਡਿਵਾਈਸ 'ਤੇ ਡਾਊਨਲੋਡ ਨਹੀਂ ਕਰਦੇ ਹੋ, ਉਦੋਂ ਤੱਕ ਵਟਸਐਪ 30 ਦਿਨਾਂ ਦੇ ਲਈ ਸਰਵਰ 'ਤੇ ਮੀਡੀਆ ਸਟੋਰ ਕਰਦਾ ਹੈ। ਵਟਸਐਪ ਨੇ ਵਟਸਐਪ ਪੇਮੈਂਟਸ ਪਲੇਟਫਾਰਮ 'ਤੇ 'Request Money' ਫੀਚਰ ਨੂੰ ਵੀ ਐਡ ਕੀਤਾ ਹੈ। ਫਿਲਹਾਲ ਇਹ ਫੀਚਰ ਬੀਟਾ 'ਚ ਹੈ ਅਤੇ ਤੁਸੀਂ ਯੂ. ਪੀ. ਆਈ. ਆਈ. ਡੀ. ਦੀ ਵਰਤੋਂ ਕਰ ਕੇ ਹੋਰ ਵਟਸਐਪ ਯੂਜ਼ਰਸ ਤੋਂ ਪੈਸੇ ਮੰਗਵਾਉਣ ਦੇ ਲਈ ਰਿਕਵੈਸਟ ਦੇ ਸਕਦੇ ਹੋ।


Related News