IFA 2016 : ਟੈੱਕ ਫੇਅਰ ''ਚ ਹੈ ਵਾਟਰ ਪਰੂਫ ਪ੍ਰਾਡਕਟਸ ਦਾ ਬੋਲਬਾਲਾ

Saturday, Sep 03, 2016 - 06:19 PM (IST)

IFA 2016 : ਟੈੱਕ ਫੇਅਰ ''ਚ ਹੈ ਵਾਟਰ ਪਰੂਫ ਪ੍ਰਾਡਕਟਸ ਦਾ ਬੋਲਬਾਲਾ
ਜਲੰਧਰ : ਇਸ ਸਾਲ ਆਈ. ਐੱਫ. ਏ. 2016 ਟੈੱਕ ਮੇਲੇ ''ਚ ਵਾਟਰ ਪਰੂਫ ਪ੍ਰਾਡਕਟਸ ਦਾ ਬੋਲਬਾਲਾ ਰਿਹਾ ਹੈ। ਲੋਕਾਂ ''ਚ ਅਜਿਹੇ ਪ੍ਰਾਡਕਟਸ ਦੀ ਡਿਮਾਂਡ ਵਧ ਰਹੀ ਹੈ, ਜਿਸ ਕਰਕੇ ਕਈ ਕੰਪਨੀਆਂ ਨੇ ਵਾਟਰਪਰੂਫ ਪ੍ਰਾਡਕਟ ਬਣਾਉਣੇ ਸ਼ੁਰੂ ਕਰ ਦਿੱਤੇ ਹਨ। ਟੈੱਕ ਜਾਇੰਟ ਸੋਨੀ ਨੇ ਐਕਸਪੀਰੀਆ ਐਕਸ ਜ਼ੈੱਡ ਜੋ ਕਿ ਵਾਟਰ ਪਰੂਫ ਹੈ ਸ਼ੋਅਕੇਸ ਕੀਤਾ ਗਿਆ, ਇਸ ਤੋਂ ਇਲਾਵਾ ਸੈਮਸੰਗ ਵੱਲੋਂ ਗੇਅਰ 3 ਲੋਕਾਂ ਸਾਹਮਣੇ ਪੇਸ਼ ਕੀਤਾ ਗਿਆ ਸੀ। ਗਲੈਕਸੀ ਐੱਸ7 ਦੀ ਤਰ੍ਹਾਂ ਹੀ ਗੇਅਰ 3 ਵੀ ਵਾਟਰ ਪਰੂਫ ਹੈ।
 
ਬਹੁਤ ਜਲਦ ਐਪਲ ਆਈਫੋਨ 7 ਲਾਂਚ ਕਰੇਗੀ ਤੇ ਕਈਆਂ ਵੱਲੋਂ ਇਹ ਆਸ ਲਗਾਈ ਜਾ ਰਹੀ ਹੈ ਕਿ ਕੰਪਨੀ ਆਈਫੋਨ 7 ਨੂੰ ਵੀ ਵਾਟਰ ਪਰੂਫ ਬਣਾਵੇਗੀ। ਇਸ ਤੋਂ ਇਲਾਵਾ ਗੋ-ਪ੍ਰੋ ਐਕਸ਼ਨ ਕੈਮਰਾ, ਹੈੱਡਫੋਂਸ ਤੇ mp3 ਪਲੇਅਰਜ਼ ਵੀ ਸ਼ੋਅਕੇਸ ਕੀਤੇ ਗਏ ਜਿਨ੍ਹਾਂ ਨੂੰ ਵਰਕਆਉਟ ਤੇ ਤੈਰਾਕੀ ਦੌਰਾਨ ਵਰਤਿਆ ਜਾ ਸਕਦਾ ਹੈ। ਆਈ. ਐੱਫ. ਏ. ਦੀ ਗੈਦਰਿੰਗ ਦੌਰਾਨ ਜਾਪਾਨੀ ਕੰਰਨੀ ਜੇ. ਵੀ. ਸੀ. ਕੈਨਵੂਡ ਨੇ ਅਜਿਹੇ ਹੈੱਡਫੋਂਸ ਦੀ ਪ੍ਰਦਰਸ਼ਨੀ ਕੀਤੀ ਜੋ ਸਪਲੈਸ਼ ਤੇ ਸਵੈੱਟ ਪਰੂਫ ਸਨ ਤੇ ਇਸ ਦੇ ਨਾਲ ਇਕ ਕੈਮਕੋਰਡਰ ਵੀ ਲਾਂਚ ਕੀਤਾ ਜੋ 5 ਮੀਟਰ ਪਾਣੀ ਦੀ ਗਹਿਰਾਈ ''ਚ ਵੀਡੀਓ ਰਿਕਾਰਡਿੰਗ ਕਰ ਸਕਦਾ ਹੈ।

Related News