ਐਪਲ ਨੇ ਲਾਂਚ ਕੀਤਾ I-Phone 7, ਜਾਣੋ ਖਾਸ ਫੀਚਰਜ਼
Thursday, Sep 08, 2016 - 05:26 AM (IST)

ਨਵੀਂ ਦਿੱਲੀ — ਦੁਨੀਆਂ ਦੀ ਸਭ ਤੋਂ ਮਸ਼ਹੂਰ ਅਤੇ ਸਭ ਤੋਂ ਵੱਕਾਰੀ ਸਮਾਰਟਫੋਨ ਨਿਰਮਾਤਾ ਕੰਪਨੀ ਐਪਲ ਦਾ ਈਵੈਂਟ ਸਾਨ ਫਰਾਂਸਿਸਕੋ ''ਚ ਹੋਇਆ। ਕੰਪਨੀ ਦੇ ਸੀ. ਈ. ਓ ਟਿਮ ਕੁੱਕ ਨੇ ਨਵੇਂ ਉਤਪਾਦਾਂ ਦੀ ਜਾਣਕਾਰੀ ਦਿੱਤੀ। ਇਸ ਈਵੈਂਟ ''ਚ ਐਪਲ ਦਾ ਵੱਕਾਰੀ ਆਈਫੋਨ-7 ਸੀਰੀਜ਼ ਨੂੰ ਲਾਂਚ ਕੀਤਾ ਗਿਆ। ਇਸ ਦੇ ਨਾਲ ਹੀ ਆਈਵਾਚ-2 ਦੀ ਵੀ ਘੋਸ਼ਣਾ ਕੀਤੀ ਜਾਵੇਗੀ। ਆਈਫੋਨ ਨੂੰ ਚਾਰ ਰੰਗਾਂ ''ਚ ਲਾਂਚ ਕੀਤਾ ਗਿਆ ਹੈ (ਜ਼ੈੱਡ ਬਲੈਕ, ਰੋਜ਼ ਗੋਲਡ, ਗੋਲਡ ਅਤੇ ਸਿਲਵਰ)। 16 ਸਤੰਬਰ ਤੋਂ ਭਾਰਤ ''ਚ ਇਸ ਦੀ ਵਿਕਰੀ ਸ਼ੁਰੂ ਹੋਵੇਗੀ।
ਐਪਲ ''ਚ ਕੀ ਹੈ ਖਾਸ?
* ਆਈਫੋਨ-7 ਦੇ ਫਰੰਟ ''ਤੇ ਲੱਗਾ ਹੈ 7 ਐੱਮ. ਪੀ ਫਰੰਟ ਕੈਮਰਾ
* ਆਈਫੋਨ ਦੇ ਕੈਮਰੇ ''ਚ ਲੱਗਾ ਹੈ 1.8 ਅਪਚਰ ਲੈਂਜ਼, ਲੋ ਲਾਈਟ ਲਈ ਬਿਹਤਰੀਨ
* ਵਾਟਰ ਅਤੇ ਡਸਟ ਰੇਸਿਸਟੇਂਟ ਹੈ ਆਈਫੋਨ
* ਆਈਫੋਨ-7 ਪਿੱਛੇ ਲੱਗਾ ਹੈ 12 ਐੱਮ. ਪੀ f/1.8 ਕੈਮਰਾ
* ਆਈਫੋਨ-7 ਅਤੇ ਆਈਫੋਨ-7 ਪਲੱਸ ਦਾ ਡਿਸਪਲੇ 25 ਫੀਸਦੀ ਜ਼ਿਆਦਾ ਬ੍ਰਾਈਟ ਅਤੇ ਕਲਰ ਮੈਨੇਜਮੈਂਟ ਵਾਲਾ
* ਕਿਸੇ ਵੀ ਸਮਾਰਟਫੋਨ ''ਚ ਦਿੱਤਾ ਜਾਣ ਵਾਲਾ ਹੁਣ ਤੱਕ ਦਾ ਸਭ ਤੋਂ ਬੈਸਟ ਕੈਮਰਾ
* 2x ਆਪਟੀਕਲ ਜ਼ੂਮ ਨਾਲ ਆਈਫੋਨ-7 ਪਲੱਸ ਦਾ ਕੈਮਰਾ ਹੋਵੇਗਾ ਹੋਰ ਵੀ ਬਿਹਤਰ
* ਦੋ ਲੈਂਜ਼ ਵਾਲਾ ਹੋਵੇਗਾ ਆਈਫੋਨ-7 ਪਲੱਸ ਦਾ ਕੈਮਰਾ, ਇਕ ਵਾਈਡ ਐਂਗਲ ਦੂਸਰਾ ਟੈਲੀਫੋਟੋ
* 12 ਮੈਗਾਪਿਕਸਲ ਨਾਲ ਲੈਸ ਹੋਵੇਗਾ ਰੀਅਰ ਕੈਮਰਾ
* ਸੈਲਫੀ ਲਈ 7 ਮੈਗਾਪਿਕਸਲ ਫੇਸ ਟਾਈਮ ਐੱਚ. ਡੀ ਕੈਮਰਾ
* ਲਾਈਵ ਫੋਟੋ ਨੂੰ ਐਡਿਟ ਕਰ ਸਕਦੇ ਹੋ
* ਇਮੇਜ ਸਿਗਨਲ ਪ੍ਰੋਸੈਸਰ ਅਤੇ ਟੂ ਟੋਨ ਐੱਲ. ਈ. ਡੀ ਨਾਲ ਲੈਸ ਹੋਵੇਗਾ ਕੈਮਰਾ
* 6-ਐਲੀਮੇਂਟ ਲੈਂਜ਼ ਨਾਲ ਲੈਸ ਹੈ ਆਈਫੋਨ-7 ਦਾ ਕੈਮਰਾ
* ਆਈਫੋਨ ਦੇ ਕੈਮਰੇ ''ਚ ਹੋਵੇਗਾ ਆਪਟੀਕਲ ਇਮੇਜ ਸਟੇਬਲਾਈਜ਼ੇਸ਼ਨ