ਇਸ ਕੰਪਨੀ ਨੇ ਲਾਂਚ ਕੀਤਾ 32 ਇੰਚ ਦਾ ਸਸਤਾ Smart TV, ਕੀਮਤ 15 ਹਜ਼ਾਰ ਰੁਪਏ ਤੋਂ ਵੀ ਘੱਟ

Saturday, Jan 29, 2022 - 06:02 PM (IST)

ਇਸ ਕੰਪਨੀ ਨੇ ਲਾਂਚ ਕੀਤਾ 32 ਇੰਚ ਦਾ ਸਸਤਾ Smart TV, ਕੀਮਤ 15 ਹਜ਼ਾਰ ਰੁਪਏ ਤੋਂ ਵੀ ਘੱਟ

ਗੈਜੇਟ ਡੈਸਕ– ਵੀ.ਯੂ. ਨੇ ਆਪਣੇ ਨਵੇਂ ਟੀ.ਵੀ. Vu Premium 32 Smart TV ਨੂੰ ਲਾਂਚ ਕਰ ਦਿੱਤਾ ਹੈ। ਇਸਦੀ ਖਾਸੀਅਤ ਹੈ ਕਿ ਇਸ ਵਿਚ 64 ਬਿਟ ਕਵਾਡ-ਕੋਰ ਪ੍ਰੋਸੈਸਰ ਮਿਲਦਾ ਹੈ ਅਤੇ ਇਸਦੀ ਡਿਸਪਲੇਅ 60 ਹਰਟਜ਼ ਰਿਫ੍ਰੈਸ਼ ਰੇਟ ਅਤੇ 500 ਨਿਟਸ ਬ੍ਰਾਈਟਨੈੱਸ ਨੂੰ ਸਪੋਰਟ ਕਰਦੀ ਹੈ। ਨਵਾਂ ਮਾਡਲ ਦੋ ਸਪੀਕਰਾਂ ਨਾਲ ਆਉਂਦਾ ਹੈ ਜਿਸ ਵਿਚ 20 ਵਾਟ ਆਊਟਪੁਟ ਦੇ ਨਾਲ ਡਾਲਬੀ ਆਡੀਓ ਦੀ ਵੀ ਸਪੋਰਟ ਮਿਲਦੀ ਹੈ। ਇਸ ਟੀ.ਵੀ. ਦੀ ਕੀਮਤ 12,999 ਰੁਪਏ ਹੈ ਅਤੇ ਇਸਦੀ ਸੇਲ ਫਲਿਪਕਾਰਟ ਰਾਹੀਂ ਹੋ ਰਹੀ ਹੈ।

ਇਹ ਵੀ ਪੜ੍ਹੋ– ਵੱਡੀ ਖ਼ੁਸ਼ਖ਼ਬਰੀ! ਹੁਣ 30 ਦਿਨਾਂ ਦੀ ਮਿਆਦ ਨਾਲ ਆਉਣਗੇ ਰੀਚਾਰਜ ਪਲਾਨ

ਟੀ.ਵੀ. ਦੇ ਕੁਝ ਖ਼ਾਸ ਫੀਚਰਜ਼
- ਇਹ ਟੀ.ਵੀ. Linux ਆਪਰੇਟਿੰਗ ਸਿਸਟਮ ’ਤੇ ਕੰਮ ਕਰਦਾ ਹੈ ਅਤੇ ਇਸ ਵਿਚ 32 ਇੰਚ ਦੀ ਡਿਸਪਲੇਅ ਮਿਲਦੀ ਹੈ।
- ਇਸ ਵਿਚ 1 ਜੀ.ਬੀ. ਰੈਮ+4 ਜੀ.ਬੀ. ਦੀ ਸਟੋਰੇਜ ਦਿੱਤੀ ਗਈ ਹੈ। ਆਡੀਓ ਲਈ ਟੀ.ਵੀ. ’ਚ 20 ਵਾਟ ਦੇ ਸਪੀਕਰ ਮਿਲਦੇ ਹਨ।
- ਕੁਨੈਕਟਵਿਟੀ ਦੀ ਗੱਲ ਕੀਤੀ ਜਾਵੇ ਤਾਂ ਇਸ ਟੀ.ਵੀ. ’ਚ ਸਿੰਗਲ ਬੈਂਡ 2.4GHz ਸਪੋਰਟ ਦੇ ਨਾਲ Wi-Fi IEEE 802.11b/g/n, ਦੋ ਐੱਚ.ਡੀ.ਐੱਮ.ਆਈ. ਪੋਰਟ, ਆਡੀਓ ਜੈੱਕ, ਏ.ਵੀ. ਇਨਪੁਟ ਅਤੇ ਦੋ ਯੂ.ਐੱਸ.ਬੀ. ਪੋਰਟ ਦਿੱਤੇ ਗਏ ਹਨ।

ਇਹ ਵੀ ਪੜ੍ਹੋ– WhatsApp ਗਰੁੱਪ ’ਚ ਹੁਣ ਨਹੀਂ ਚੱਲੇਗੀ ਮੈਂਬਰਾਂ ਦੀ ਮਨ-ਮਰਜ਼ੀ, Admin ਨੂੰ ਜਲਦ ਮਿਲੇਗੀ ਇਹ ਪਾਵਰ


author

Rakesh

Content Editor

Related News