ਆਡੀਓ ਦੇ ਨਾਲ ਵੀਡੀਓ ਵੀ ਦਿਖਾਉਣਗੇ ਨਵੀਂ ਤਕਨੀਕ ਨਾਲ ਬਣੇ ਹੈੱਡਫ਼ੋਨ
Sunday, Dec 20, 2015 - 12:29 PM (IST)
ਜਲੰਧਰ : ਹੁਣ ਤੱਕ ਤੁਸੀਂ ਕਈ ਤਰ੍ਹਾਂ ਦੇ ਹੈਡਫ਼ੋਨਸ ਨੂੰ ਸੁਣਿਆ ਹੋਵੇਗਾ ਜੋ ਬੇਸ ਦੇਣ ਦੇ ਨਾਲ ਸਰਾਉਂਡ ਸਾਉਂਡ ਦੇਣ ਦਾ ਵੀ ਦਾਅਵਾ ਕਰਦੇ ਹਨ ਲੇਕਿਨ ਕਦੇ ਸੋਚਿਆ ਹੈ ਕਿ ਹੈਡਫ਼ੋਨ ''ਚ ਸਿਨੇਮਾ ਦਾ ਵੀ ਅਨੁਭਵ ਲਿਆ ਜਾ ਸਕਦਾ ਹੈ। ਜੀ ਹਾਂ ਹੁਣ ਨਵੀਂ ਤਕਨੀਕ ਨਾਲ ਅਜਿਹੇ ਹੈੱਡਫ਼ੋਨ ਤਿਆਰ ਕੀਤੇ ਗਏ ਹਨ ਜਿਸ ਦੇ ਨਾਲ ਤੁਸੀਂ ਆਡੀਓ ਸੁਣਨ ਦੇ ਨਾਲ ਵੀਡੀਓ ਨੂੰ ਵੀ ਵੇਖ ਸਕਦੇ ਹੈ ।
ਇਨ੍ਹਾਂ ਹੈਡਫ਼ੋਨਸ ਨੂੰ GLYPH ਨਾਮ ਦੀ ਕੰਪਨੀ ਨੇ ਬਣਾਇਆ ਹੈ । HDMI ਇਨਪੁਟ ਦੇ ਨਾਲ ਇਨ੍ਹਾਂ ਹੈਡਫ਼ੋਂਸ ਨੂੰ ਤੁਸੀਂ ਸਮਾਰਟਫੋਂਸ, ਟੇਬਲੇਟਸ, ਲੈਪਟਾਪਸ , ਗੇਮਿੰਗ ਕੰਸੋਲਸ ਅਤੇ ਸਟ੍ਰੀਮਿੰਗ ਮੀਡਿਆ ਪਲੇਅਰਸ ਦੇ ਨਾਲ ਆਸਾਨੀ ਨਾਲ ਕੁਨੈਕਟ ਕਰ ਸਕਦੇ ਹੋ । ਇਸ ਵਿਚ ਲੱਗੇ ਮਾਈਕ੍ਰੋਸਕੋਪਿਕ ਲੈਂਸ ਤੁਹਾਨੂੰ ਕਲੈਰਿਟੀ ਦੇ ਨਾਲ ਵੀਡੀਓ ਵੀ ਦਿਖਾਉਂਦੇ ਹਨ । ਖਾਸ ਗੱਲ ਇਹ ਹੈ ਕਿ ਇਸ ਤੋਂ ਤੁਸੀਂ 360 ਡਿਗਰੀ ਵੀਡਓਜ਼ ਵੀ ਵੇਖ ਸਕਦੇ ਹੋ । ਕੰਪਨੀ ਦਾ ਕਹਿਣਾ ਹੈ ਕਿ ਇਸ ਨੂੰ ਬਣਾ ਕੇ ਅਗਲੇ ਸਾਲ ਤੱਕ ਮਾਰਕੀਟ ਵਿਚ ਉਪਲਬਧ ਕਰਾ ਦਿੱਤਾ ਜਾਵੇਗਾ ।
