Voot ਪਲੇਟਫਾਰਮ ਹੋਵੇਗਾ ਬੰਦ, ਜਾਣੋ ਤੁਹਾਡੇ ਸਬਸਕ੍ਰਿਪਸ਼ਨ ਕੀ ਹੋਵੇਗਾ

08/01/2023 12:58:17 PM

ਗੈਜੇਟ ਡੈਸਕ- ਜੀਓ ਸਿਨੇਮਾ ਅਤੇ ਵੂਟ ਦਾ ਮਰਜਰ ਹੋਣ ਜਾ ਰਿਹਾ ਹੈ। ਪਿਛਲੇ ਕੁਝ ਮਹੀਨਿਆਂ ਤੋਂ ਵੂਟ ਅਤੇ ਜੀਓ ਸਿਨੇਮਾ ਦੇ ਇਕ ਹੋਣ ਦੀਆਂ ਖਬਰਾਂ ਆ ਰਹੀਆਂ ਸਨਜੋ ਕਿ ਹੁਣ ਸਪਸ਼ਟ ਹੋ ਰਹੀਆਂ ਹਨ। ਜੇਕਰ ਤੁਸੀਂ Voot.com ਵਿਜਟ ਕਰਦੇ ਹੋ ਤਾਂ ਜੀਓ ਸਿਨੇਮਾ 'ਤੇ ਪਹੁੰਚੋਗੇ ਯਾਨੀ ਵੂਟ ਨੂੰ ਕੰਪਨੀ ਨੇ ਜੀਓ ਸਿਨੇਮਾ 'ਤੇ ਰੀ-ਡਾਇਰੈਕਟ ਕਰ ਦਿੱਤਾ ਹੈ। ਅਜਿਹੇ 'ਚ ਵੂਟ ਦੇ ਐਪ ਅਤੇ ਸਾਈਟ ਨੂੰ ਵੀ ਜਲਦ ਹੀ ਅਪਡੇਟ ਕਰਕੇ ਖਤਮ ਕਰ ਦਿੱਤੇ ਜਾਣ ਦੀ ਉਮੀਦ ਹੈ। ਪਹਿਲਾਂ ਤੋਂ ਹੀ ਖਬਰ ਸੀ ਕਿ ਆਈ.ਪੀ.ਐੱਲ. 2023 ਤੋਂ ਬਾਅਦ ਵੂਟ ਨੂੰ ਬੰਦ ਕਰ ਦਿੱਤਾ ਜਾਵੇਗਾ।

ਵੂਟ ਐਪ ਨੂੰ ਵੀ ਓਪਨ ਕਰਨ 'ਤੇ ਜੀਓ ਸਿਨੇਮਾ ਓਪਨ ਹੋ ਰਿਹਾ ਹੈ। ਇਸਤੋਂ ਇਲਾਵਾ ਵੂਟ ਐਪ ਨੂੰ ਵੀ ਗੂਗਲ ਪਲੇਅ ਸਟੋਰ ਅਤੇ ਐਪਲ ਦੇ ਐਪ ਸਟੋਰ ਤੋਂ ਹਟਾ ਦਿੱਤਾ ਗਿਆ ਹੈ। ਜੀਓ ਸਿਨੇਮਾ ਵੀ ਵੂਟ ਦੇ ਯੂਜ਼ਰਜ਼ ਦੇ ਲਾਗ ਇਨ ਲਈ ਇਕ ਕੋਡ ਦੇਣ ਲੱਗਾ ਹੈ। ਵੂਟ ਦੇ ਕੁਝ ਯੂਜ਼ਰਜ਼ ਨੂੰ ਜੀਓ ਸਿਨੇਮਾ ਪ੍ਰੀਮੀਅਮ ਮੈਂਬਰਸ਼ਿਪ ਲਈ ਇਕ ਪ੍ਰੋਮੋਕੋਡ ਵੀ ਮਿਲ ਰਿਹਾ ਹੈ। ਇਸ ਮਰਜਰ ਨਾਲ ਵੂਟ ਦੇ ਕੰਟੈਂਟ ਖਤਮ ਨਹੀਂ ਹੋਣਗੇ ਸਗੋਂ ਇਨ੍ਹਾਂ ਨੂੰ ਜੀਓ ਸਿਨੇਮਾ 'ਤੇ ਟ੍ਰਾਂਸਫਰ ਕਰ ਦਿੱਤਾ ਜਾਵੇਗਾ। ਜੀਓ ਵੱਲੋਂ ਇਸ ਮਰਜਰ ਨੂੰ ਲੈ ਕੇ ਅਜੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ।


Rakesh

Content Editor

Related News