Volkswagen ਭਾਰਤ ''ਚ ਲਾਂਚ ਕਰੇਗੀ ਆਪਣੀ ਨਵੀਂ ਕੰਪੈਕਟ ਸੇਡਾਨ ਕਾਰ

Thursday, Jan 21, 2016 - 02:09 PM (IST)

Volkswagen ਭਾਰਤ ''ਚ ਲਾਂਚ ਕਰੇਗੀ ਆਪਣੀ ਨਵੀਂ ਕੰਪੈਕਟ ਸੇਡਾਨ ਕਾਰ

ਜਲੰਧਰ— ਵੋਲਕਸਵੈਕਨ ਜਰਮਨ ਦੀ ਕਾਰ ਕੰਪਨੀ ਹੈ ਜਿਸ ਨੂੰ 1946 ''ਚ ਵੋਲਫਸਬੁਰਗ ''ਚ ਸ਼ੁਰੂ ਕੀਤਾ ਗਿਆ ਸੀ ਅਤੇ ਹੁਣ ਇਹ ਕੰਪਨੀ ਭਾਰਤ ''ਚ ਆਪਣੀਆਂ ਲਗਜ਼ਰੀ ਕਾਰਸ ਨੂੰ ਲੈ ਕੇ ਮਸ਼ਹੂਰ ਹੁੰਦੀ ਜਾ ਰਹੀ ਹੈ। 
ਹਾਲ ਹੀ ''ਚ ਵੋਕਸਵੈਗਨ ਨੇ ਐਲਾਨ ਕੀਤਾ ਹੈ ਕਿ ਕੰਪਨੀ ਭਾਰਤ ''ਚ ਆਪਣੀ ਕੰਪੈਕਟ ਸੇਡਾਨ ਸੇਗਮੈਂਟ ਦੀ ਨਵੀਂ ਕਾਰ ਦੇਣ ਜਾ ਰਹੀ ਹੈ ਜਿਸ ਦਾ ਨਾਂ ''Volkswagen Ameo'' ਰੱਖਿਆ ਗਿਆ ਹੈ। ਇਸ ਕਾਰ ਨੂੰ ਕੰਪਨੀ 13th ਐਡੀਸ਼ਨ ਦਿੱਲੀ ਆਟੋ ਐਕਸਪੋ ਸ਼ੋਅ ''ਚ ਪਹਿਲੀ ਵਾਰ ਸ਼ੋਅ ਕਰੇਗੀ। 
ਕਾਰ ਦੇ ਨਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਦਾ ਨਾਂ Ameo ਟੈਟਿਨ ਵਰਡ ''Amo'' ਤੋਂ ਰੱਖਿਆ ਗਿਆ ਹੈ ਜਿਸ ਦਾ ਮਤਲਬ ''I Love'' ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ ਕਾਰ ''ਚ ਬੈਸਟ-ਇਨ-ਕਲਾਸ ਸੇਫਟੀ ਫੀਚਰਜ਼ ਦਿੱਤੇ ਜਾਣਗੇ ਜਿਸ ਨਾਲ ਤੁਹਾਨੂੰ ਵਧੀਆ ਡਰਾਈਵਿੰਗ ਐਕਸਪੀਰੀਅੰਸ ਮਿਲੇਗਾ। 
ਇਸ ਦੇ ਫੀਚਰਜ਼ ਦੀ ਗੱਲ ਕੀਤੀ ਜਾਵੇ ਤਾਂ ਇਸ ਵਿਚ ਡੇਟਾਈਮ ਰਨਿੰਗ LEDs ਟੱਚ ਸਕ੍ਰੀਨ ਇੰਪੋਟੇਨਮੈਂਟ ਸਿਸਟਮ ਅਤੇ ਬਲੂਟੂਥ ਕਨੈਕਟੀਵਿਟੀ ਆਦਿ ਨੂੰ ਸ਼ਾਮਲ ਕੀਤਾ ਗਿਆ ਹੈ। ਕੀਮਤ ਦੀ ਗੱਲ ਕੀਤੀ ਜਾਵੇ ਤਾਂ ਇਸ ਦੀ ਕੀਮਤ 4.5 ਲੱਖ ਰੁਪਏ ਤੋਂ ਲੈ ਕੇ 8.5 ਲੱਖ ਰੁਪਏ ਤੱਕ ਹੋ ਸਕਦੀ ਹੈ। ਇਹ ਕਾਰ ਭਾਰਤ ''ਚ ਮਾਰੂਤੀ ਸੁਜ਼ੂਕੀ ਡਿਜ਼ਾਇਰ, ਫੋਰਡ ਫਿਗੋ ਐਸਪਾਇਰ, ਹੁੰਡਈ ਐਕਸਸੈਂਟ ਅਤੇ ਟਾਟਾ ਜ਼ੈਸਟ ਵਰਗੀਆਂ ਕਾਰਾਂ ਨੂੰ ਟੱਕਰ ਦੇਵੇਗੀ। 


Related News