ਜਲਦੀ ਲਾਂਚ ਹੋਵੇਗਾ Volkswagen Passat ਦਾ ਨਵਾਂ ਮਾਡਲ

Sunday, Dec 16, 2018 - 12:46 PM (IST)

ਜਲਦੀ ਲਾਂਚ ਹੋਵੇਗਾ Volkswagen Passat ਦਾ ਨਵਾਂ ਮਾਡਲ

ਆਟੋ ਡੈਸਕ– ਜਰਮਨੀ ਦੀ ਵਾਹਨ ਨਿਰਮਾਤਾ ਕੰਪਨੀ Volkswagen ਆਪਣੀ ਕਾਰ Passat ਦਾ ਨਵਾਂ ਮਾਡਲ ਲਾਂਚ ਕਰਨ ਦੀ ਯੋਜਨਾ ਬਣਾ ਰਹੀ ਹੈ। ਹਾਲ ਹੀ ’ਚ ਕੰਪਨੀ ਨੇ ਇਸ ਨਵੀਂ ਕਾਰ ਦਾ ਟੀਜ਼ਰ ਰਿਲੀਜ਼ ਕੀਤਾ ਹੈ ਜਿਸ ਵਿਚ ਨਿਊ ਪਸਾਟ ਪੁਰਾਣੀ ਪਸਾਟ ਦੇ ਮੁਕਾਬਲੇ ਬੇਹੱਦ ਆਕਰਸ਼ਕ ਲੱਗ ਰਹੀ ਹੈ। ਨਵੀਂ ਫਾਕਸਵੈਗਨ ਪਸਾਟ ’ਚ ਪਹਿਲਾਂ ਦੇ ਮੁਕਾਬਲੇ ਵੱਡੇ ਅਤੇ ਕਾਫੀ ਬੋਲਡ ਗ੍ਰਿੱਲਸ ਦਿੱਤੇ ਗਏ ਹਨ। ਇਸ ਦੇ ਨਾਲ ਹੀ ਕਾਰ ਦੇ ਫਰੰਟ ’ਚ ਐੱਲ.ਈ.ਡੀ. ਹੈੱਡਲੈਂਪਸ ਦੇ ਨਾਲ ਦੋਵਾਂ ਸਾਈਡਾਂ ’ਚ ਡੇਅਟਾਈਮ ਰਨਿੰਗ ਲਾਈਟਾਂ ਵੀ ਮੌਜੂਦ ਹਨ। ਇਸ ਕਾਰ ਨੂੰ ਅਮਰੀਕਾ, ਚੀਨ, ਮਿਡਲ ਈਸਟ ਅਤੇ ਦੱਖਣ ਕੋਰੀਆ ’ਚ Passat MMS ਦੇ ਨਾਂ ਨਾਲ ਜਾਣਿਆ ਜਾਂਦਾ ਹੈ। 

PunjabKesari

ਕਾਰ ’ਚ 4 ਸਿਲੰਡਰ ਵਾਲਾ 2 ਲੀਟਰ ਇੰਜਣ ਹੋਵੇਗਾ ਜੋ 280Nm ਦੀ ਟਾਰਕ ਦੇ ਨਾਲ 176PS ਦੀ ਪਾਵਰ ਪੈਦਾ ਕਰਦਾ ਹੈ। ਫਰੰਟ ਵ੍ਹੀਲ ਡਰਾਈਵ ਇਸ ਕਾਰ ’ਚ 6-ਸਪੀਡ ਆਟੋਮੈਟਿਕ ਗਿਅਰਬਾਕਸ ਮੌਜੂਦ ਹੈ। ਕਾਰ ਦੇ ਇੰਟੀਰੀਅਰ ’ਚ ਇੰਫੋਟੇਨਮੈਂਟ ਲਈ ਹੈੱਡਅਪ ਡਿਸਪਲੇਅ ਯੂਨਿਟ ਦੇ ਨਾਲ Apple Car Play ਅਤੇ Android Auto ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਨਿਊ ਪਸਾਟ ’ਚ ਪੈਨੋਰਨਿਕ ਸਨਰੂਫ ਦੇ ਨਾਲ ਕਲਾਈਮੇਟ ਕੰਟਰੋਲ, ਐਂਬੀਅੰਟ ਲਾਈਟਿੰਗ ਅਤੇ 9 ਏਅਰਬੈਗਸ ਮੌਜੂਦ ਹਨ। 

PunjabKesari

ਇਸ ਤੋਂ ਇਲਾਵਾ ਕਾਰ ’ਚ ਪਾਰਕ ਅਸਿਸਟ, ਏ.ਬੀ.ਐੱਸ. ਇਲੈਕਟ੍ਰੋਨਿਕ ਸਟੇਬਿਲਾਈਜੇਸ਼ਨ ਪ੍ਰੋਗਰਾਮ, ਟਾਇਰ ਪ੍ਰੈਸ਼ਰ ਮਾਨੀਟਰਿੰਗ ਸਿਸਟਮ ਵਰਗੇ ਕਈ ਹੋਰ ਫੀਚਰਜ਼ ਵੀ ਮੌਜੂਦ ਹਨ। 


Related News