ਪ੍ਰੀਖਿਆ ਡਿਊਟੀਆਂ ਦੇ ਰਹੇ ਸਟਾਫ਼ ਦੇ ਮਿਹਨਤਾਨੇ 'ਚ ਵਾਧਾ, ਜਾਰੀ ਕੀਤਾ ਗਿਆ ਨਵਾਂ ਸਰਕੂਲਰ

Thursday, Apr 09, 2026 - 11:39 AM (IST)

ਪ੍ਰੀਖਿਆ ਡਿਊਟੀਆਂ ਦੇ ਰਹੇ ਸਟਾਫ਼ ਦੇ ਮਿਹਨਤਾਨੇ 'ਚ ਵਾਧਾ, ਜਾਰੀ ਕੀਤਾ ਗਿਆ ਨਵਾਂ ਸਰਕੂਲਰ

ਚੰਡੀਗੜ੍ਹ (ਰਸ਼ਮੀ) : ਪੰਜਾਬ ਯੂਨੀਵਰਸਿਟੀ (ਪੀ. ਯੂ.) ਪ੍ਰਸ਼ਾਸਨ ਨੇ ਪ੍ਰੀਖਿਆਵਾਂ ਦੌਰਾਨ ਡਿਊਟੀ ਨਿਭਾਉਣ ਵਾਲੇ ਅਮਲੇ ਦੇ ਮਾਣਭੱਤੇ 'ਚ ਵੱਡਾ ਵਾਧਾ ਕਰਦਿਆਂ ਨਵਾਂ ਸਰਕੂਲਰ ਜਾਰੀ ਕਰ ਦਿੱਤਾ ਹੈ। ਇਹ ਫ਼ੈਸਲਾ ਯੂਨੀਵਰਸਿਟੀ ਅਤੇ ਇਸ ਨਾਲ ਸਬੰਧਿਤ 200 ਕਾਲਜਾਂ ਦੇ ਲਗਭਗ ਢਾਈ ਲੱਖ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਦੇ ਪ੍ਰਬੰਧਾਂ 'ਚ ਜੁੱਟੇ ਸਟਾਫ਼ ਲਈ ਵੱਡੀ ਰਾਹਤ ਲੈ ਕੇ ਆਇਆ ਹੈ। ਸਰਕੂਲਰ ਅਨੁਸਾਰ ਅੰਡਰ ਗ੍ਰੈਜੂਏਟ ਪੇਪਰ ਸੈੱਟਰਾਂ ਲਈ 850 ਰੁਪਏ ਅਤੇ ਪੀ. ਐੱਚ. ਡੀ. ਥੀਸਸ ਦੇ ਮੁਲਾਂਕਣ ਲਈ 5000 ਰੁਪਏ ਮਿਹਨਤਾਨਾ ਤੈਅ ਕੀਤਾ ਗਿਆ ਹੈ। ਵਿਦੇਸ਼ੀ ਐਗਜ਼ਾਮੀਨਰਾਂ ਲਈ ਇਹ ਰਾਸ਼ੀ ਵਧਾ ਕੇ 10,000 ਰੁਪਏ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਪੰਜਾਬ ਭਰ ਦੀਆਂ ਤਹਿਸੀਲਾਂ ਰਹਿਣਗੀਆਂ ਬੰਦ! ਪਟਵਾਰੀਆਂ ਨੇ ਦਿੱਤੀ ਵੱਡੀ ਚਿਤਾਵਨੀ

ਇਸ ਤੋਂ ਇਲਾਵਾ ਬੋਰਡ ਆਫ ਫਾਈਨੈਂਸ ਦੀ ਮੀਟਿੰਗ ਵਿੱਚ ਸੁਪਰੀਡੈਂਟ, ਕਲਰਕ ਅਤੇ ਇਲੈਕਟ੍ਰੀਸ਼ੀਅਨ ਦੇ ਮਿਹਨਤਾਨੇ 'ਚ 20 ਫ਼ੀਸਦੀ ਵਾਧੇ ਦੇ ਪ੍ਰਸਤਾਵ ਨੂੰ ਵੀ ਹਰੀ ਝੰਡੀ ਦੇ ਦਿੱਤੀ ਗਈ ਹੈ।ਇਹ ਸੁਧਾਰ ਰਿਸਰਚ ਸਕਾਲਰਾਂ ਦੇ ਲੰਬੇ ਸਮੇਂ ਤੋਂ ਕੀਤੇ ਜਾ ਰਹੇ ਯਤਨਾਂ ਦਾ ਸਿੱਟਾ ਹੈ। ਸਮਾਜਿਕ ਕਾਰਜ ਵਿਭਾਗ ਦੇ ਰਿਸਰਚ ਸਕਾਲਰ ਸ਼ਿਸ਼ਪਾਲ ਸ਼ਿਓਕੰਦ ਦੀ ਅਗਵਾਈ 'ਚ ਯੂਨੀਵਰਸਿਟੀ ਦੇ ਰਜਿਸਟਰਾਰ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਸੀ, ਜਿਸ 'ਚ ਦੱਸਿਆ ਗਿਆ ਸੀ ਕਿ ਮੌਜੂਦਾ 300 ਰੁਪਏ ਦੀ ਦਰ ਪ੍ਰੀਖਿਆ ਡਿਊਟੀ ਦੀ ਜ਼ਿੰਮੇਵਾਰੀ ਅਤੇ ਸਮੇਂ ਦੇ ਅਨੁਸਾਰ ਬਹੁਤ ਘੱਟ ਹੈ।

ਇਹ ਵੀ ਪੜ੍ਹੋ : ਪੰਜਾਬ 'ਚ 14 ਅਪ੍ਰੈਲ ਤੱਕ ਮੀਂਹ-ਤੂਫ਼ਾਨ ਨੂੰ ਲੈ ਕੇ ਨਵੀਂ ਭਵਿੱਖਬਾਣੀ, ਪੜ੍ਹੋ ਮੌਸਮ ਵਿਭਾਗ ਦੀ ਤਾਜ਼ਾ ਰਿਪੋਰਟ

ਸ਼ਿਸ਼ਪਾਲ ਸ਼ਿਓਕੰਦ ਨੇ ਇਸ ਫ਼ੈਸਲੇ ਨੂੰ ਸਮੂਹ ਅਧਿਆਪਕਾਂ, ਖੋਜਾਰਥੀਆਂ ਅਤੇ ਗੈਰ-ਅਧਿਆਪਨ ਸਟਾਫ਼ ਦੀ ਸਾਂਝੀ ਜਿੱਤ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਅਕਾਦਮਿਕ ਪ੍ਰਣਾਲੀ 'ਚ ਉਨ੍ਹਾਂ ਦੀ ਭੂਮਿਕਾ ਦੇ ਮਹੱਤਵ ਨੂੰ ਸਵੀਕਾਰ ਕਰਦਾ ਹੈ। ਨਵੀਆਂ ਦਰਾਂ 'ਚ ਪੋਸਟ ਗ੍ਰੈਜੂਏਟ ਪ੍ਰੋਫੈਸ਼ਨਲ ਪ੍ਰੀਖਿਆਵਾਂ ਲਈ 1200 ਰੁਪਏ ਪ੍ਰਤੀ ਸਮੈਸਟਰ ਅਤੇ ਐੱਮ. ਫਿਲ ਥਿਊਰੀ ਪ੍ਰੀਖਿਆ ਲਈ 1200 ਰੁਪਏ ਨਿਰਧਾਰਤ ਕੀਤੇ ਗਏ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News