ਇਹ ਹੈ Volkswagen ਦੀ ਇਲੈਕਟ੍ਰਿਕ ਬੱਸ
Saturday, Jan 09, 2016 - 04:52 PM (IST)
ਜਲੰਧਰ— ਵਾਕਸਵੈਗਨ ਨੇ ਇਲੈਕਟ੍ਰਾਨਿਕ ਮਾਈਕ੍ਰੋਬੱਸ ਕਾਂਸੈਪਟ ਨੂੰ ਪੇਸ਼ ਕੀਤਾ ਹੈ, ਜਿਸ ਦਾ ਨਾਂ BUDD-e ਹੈ। ਜਰਮਨ ਆਟੋ ਮੇਕਰ ਦੇ ਮੁਤਾਬਕ ਮਾਇਕ੍ਰੋਬੱਸ BUDD-e ਇਕ ਵਾਰ ਚਾਰਜ ਕਰਨ ''ਚੇ 373 ਕਿਲੋਮੀਟਰ ਤਕ ਚੱਲ ਸਕਦੀ ਹੈ। ਇਸ ਨਾਲ ਇਸ ਦੀ ਬੈਟਰੀ ਵੀ ਘੱਟ ਨਹੀਂ ਹੈ ਜੋ 80 ਫੀਸਦੀ ਤੱਕ ਚਾਰਜ ਹੋਣ ਵਿੱਚ ਮਹਿਜ਼ 15 ਮਿੰਟ ਦਾ ਸਮਾਂ ਲੈਂਦੀ ਹੈ।
BUDD-e ਦੀ ਇੰਨੀ ਦੂਰੀ ਤੈਅ ਕਰਨਾ ਅਤੇ ਛੇਤੀ ਚਾਰਜ ਹੋ ਜਾਣਾ ਤੁਹਾਨੂੰ ਪੋਰਸ਼ ਦੇ ਮਿਸ਼ਨ-E ਕਾਂਸੈਪਟ ਦੀ ਯਾਦ ਦਿਵਾ ਸਕਦਾ ਹੈ ਕਿਉਂਕਿ ਇਹ 500km ਦੀ ਦੂਰੀ ਤੈਅ ਕਰ ਸਕਦੀ ਹੈ ਅਤੇ 80 ਫੀਸਦੀ ਤੱਕ ਚਾਰਜ ਹੋਣ ''ਚ ਇੰਨਾ ਹੀ ਸਮਾਂ ਲੈਂਦੀ ਹੈ।
