ਸਿੱਖਿਆ, ਸੰਸਕਾਰ ਤੇ ਰਾਸ਼ਟਰ ਨਿਰਮਾਣ ਦਾ ਮਜ਼ਬੂਤ ਕੇਂਦਰ ਹੈ ਡੀ. ਏ. ਵੀ. : ਅਨੁਰਾਗ ਠਾਕੁਰ

Monday, Jun 15, 2026 - 11:01 AM (IST)

ਸਿੱਖਿਆ, ਸੰਸਕਾਰ ਤੇ ਰਾਸ਼ਟਰ ਨਿਰਮਾਣ ਦਾ ਮਜ਼ਬੂਤ ਕੇਂਦਰ ਹੈ ਡੀ. ਏ. ਵੀ. : ਅਨੁਰਾਗ ਠਾਕੁਰ

ਹੁਸ਼ਿਆਰਪੁਰ (ਜੈਨ)-ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਪੰਜਾਬ ਦੇ ਹੁਸ਼ਿਆਰਪੁਰ ਸਥਿਤ ਡੀ. ਏ. ਵੀ. ਕਾਲਜ ਦੇ ਸ਼ਤਾਬਦੀ ਸਮਾਰੋਹ ’ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਸੰਸਥਾ ਦੀ ਸੌ ਸਾਲਾਂ ਦੀ ਸ਼ਾਨਦਾਰ ਯਾਤਰਾ ਨੂੰ ਦੇਸ਼ ਦੇ ਵਿੱਦਿਅਕ ਇਤਿਹਾਸ ਦਾ ਇਕ ਮਹੱਤਵਪੂਰਨ ਅਧਿਆਏ ਦੱਸਦਿਆਂ ਕਿਹਾ ਕਿ ਇਕ ਛੋਟੇ ਜਿਹੇ ਹੋਸਟਲ ਤੋਂ ਸ਼ੁਰੂ ਹੋਈ ਇਹ ਸੰਸਥਾ ਅੱਜ ਦੇਸ਼ ਦੇ ਵੱਕਾਰੀ ਉੱਚ ਵਿੱਦਿਅਕ ਅਦਾਰਿਆਂ ’ਚ ਆਪਣਾ ਵਿਸ਼ੇਸ਼ ਮੁਕਾਮ ਬਣਾ ਚੁੱਕੀ ਹੈ।

ਇਹ ਵੀ ਪੜ੍ਹੋ: ਕਹਿਰ ਓ ਰੱਬਾ! ਜਨਮਦਿਨ ਦੀਆਂ ਖ਼ੁਸ਼ੀਆਂ ਮਾਤਮ 'ਚ ਬਦਲੀਆਂ, ਟਿਊਸ਼ਨ ਤੋਂ ਘਰ ਆਉਂਦਿਆਂ ਮੁੰਡੇ ਦੀ ਦਰਦਨਾਕ ਮੌਤ

PunjabKesari

ਉਨ੍ਹਾਂ ਕਿਹਾ ਕਿ ਸਾਲ 1926 ਤੋਂ ਹੁਣ ਤੱਕ 5 ਪੀੜ੍ਹੀਆਂ ਦੇ ਵਿਦਿਆਰਥੀ ਇਸ ਸੰਸਥਾ ਤੋਂ ਸਿੱਖਿਆ ਪ੍ਰਾਪਤ ਕਰਕੇ ਸਮਾਜ ਅਤੇ ਰਾਸ਼ਟਰ ਨਿਰਮਾਣ ’ਚ ਮਹੱਤਵਪੂਰਨ ਯੋਗਦਾਨ ਪਾ ਚੁੱਕੇ ਹਨ। ਆਪਣੇ ਆਪ ਨੂੰ ਡੀ. ਏ. ਵੀ. ਪਰਿਵਾਰ ਦਾ ਮਾਣਮੱਤਾ ਸਾਬਕਾ ਵਿਦਿਆਰਥੀ ਦੱਸਦਿਆਂ, ਡੀ. ਏ. ਵੀ. ਕਾਲਜ ਜਲੰਧਰ ਦੇ ਸਾਬਕਾ ਵਿਦਿਆਰਥੀ ਅਨੁਰਾਗ ਠਾਕੁਰ ਨੇ ਕਿਹਾ ਕਿ ਉਹ ਇਸ ਸਮਾਰੋਹ ’ਚ ਇਕ ਸਿਆਸਤਦਾਨ ਵਜੋਂ ਨਹੀਂ, ਸਗੋਂ ਇਕ ‘ਓਲਡ ਡੀ. ਏ. ਵੀ. ਬੁਆਏ’ ਵਜੋਂ ਹਾਜ਼ਰ ਹੋਏ ਹਨ, ਜਿਨ੍ਹਾਂ ਦਾ ਜੀਵਨ ਡੀ. ਏ. ਵੀ. ਦੇ ਸਿੱਖਿਆ, ਸੇਵਾ, ਸੰਕਲਪ ਅਤੇ ਸੰਸਕਾਰ ਵਰਗੇ ਕਦਰਾਂ-ਕੀਮਤਾਂ ਨਾਲ ਡੂੰਘਾ ਜੁੜਿਆ ਹੋਇਆ ਹੈ।

PunjabKesari

ਅਨੁਰਾਗ ਠਾਕੁਰ ਨੇ ਡੀ. ਏ. ਵੀ. ਅੰਦੋਲਨ ਦੇ ਮਹਾਨ ਪ੍ਰੇਰਨਾ ਸਰੋਤ ਮਹਾਤਮਾ ਹੰਸਰਾਜ ਅਤੇ ‘ਪੰਜਾਬ ਕੇਸਰੀ’ ਤੋਂ ਲਾਲਾ ਲਾਜਪਤ ਰਾਏ ਨੂੰ ਸ਼ਰਧਾਪੂਰਵਕ ਪ੍ਰਣਾਮ ਕਰਦਿਆਂ ਕਿਹਾ ਕਿ ਦੋਵਾਂ ਮਹਾਨ ਸ਼ਖਸੀਅਤਾਂ ਦੀ ਕਰਮਭੂਮੀ ਅਤੇ ਜੜ੍ਹਾਂ ਹੁਸ਼ਿਆਰਪੁਰ ਦੀ ਧਰਤੀ ਨਾਲ ਜੁੜੀਆਂ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮਹਾਤਮਾ ਹੰਸਰਾਜ ਵੱਲੋਂ ਸਾਲ 1886 ’ਚ ਲਾਹੌਰ ’ਚ ਲਾਇਆ ਗਿਆ ਸਿੱਖਿਆ ਦਾ ਬੂਟਾ ਅੱਜ ਦੇਸ਼ ਭਰ ’ਚ ਲਗਭਗ 950 ਵਿੱਦਿਅਕ ਅਦਾਰਿਆਂ ਦੇ ਇਕ ਵਿਸ਼ਾਲ ਨੈੱਟਵਰਕ ਦਾ ਰੂਪ ਧਾਰਨ ਕਰ ਚੁੱਕਾ ਹੈ। ਉਨ੍ਹਾਂ ਕਿਹਾ ਕਿ ਡੀ. ਏ. ਵੀ. ਹੁਸ਼ਿਆਰਪੁਰ ਨੂੰ ਵਿਸ਼ੇਸ਼ ਮਾਣ ਹਾਸਲ ਹੈ ਕਿਉਂਕਿ ਇਹ ਮਹਾਤਮਾ ਹੰਸਰਾਜ ਵੱਲੋਂ ਸਥਾਪਿਤ ਦੇਸ਼ ਦੀ ਦੂਜੀ ਡੀ. ਏ. ਵੀ. ਸੰਸਥਾ ਰਹੀ ਹੈ। ਉਨ੍ਹਾਂ ਕਿਹਾ ਕਿ ਡੀ. ਏ. ਵੀ. ਸੰਸਥਾ ਸਿੱਖਿਆ, ਸੰਸਕਾਰ ਅਤੇ ਰਾਸ਼ਟਰ ਨਿਰਮਾਣ ਦਾ ਇਕ ਮਜ਼ਬੂਤ ਕੇਂਦਰ ਹੈ।

PunjabKesari

ਇਹ ਵੀ ਪੜ੍ਹੋ: ਅਕਾਲੀ ਦਲ ਨੇ ਖਿੱਚੀ 2027 ਦੀ ਤਿਆਰੀ! 85 ਵਿਧਾਨ ਸਭਾ ਹਲਕਿਆ ’ਚ SC ਵਿੰਗ ਲਈ ਪ੍ਰਧਾਨਾਂ ਦਾ ਕੀਤਾ ਐਲਾਨ

ਉਨ੍ਹਾਂ ਕਾਲਜ ਦੇ ਸਾਬਕਾ ਪ੍ਰਿੰਸੀਪਲ ਅਤੇ ਸਾਬਕਾ ਵਿਧਾਇਕ ਓਮ ਪ੍ਰਕਾਸ਼ ਬੱਗਾ ਨੂੰ ਵੀ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਨ੍ਹਾਂ ਨੇ 2 ਜੂਨ 1984 ਨੂੰ ਰਾਸ਼ਟਰੀ ਏਕਤਾ ਅਤੇ ਅਖੰਡਤਾ ਲਈ ਸਰਵਉੱਚ ਕੁਰਬਾਨੀ ਦਿੱਤੀ ਸੀ, ਜਿਸ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਪ੍ਰਿੰਸੀਪਲ ਡਾਕਟਰ ਵਿਨੈ ਕੁਮਾਰ ਨੇ ਸਾਰੇ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਪ੍ਰਗਟ ਕੀਤਾ। ਪ੍ਰੋਗਰਾਮ ਦੀ ਸਮਾਪਤੀ ਰਾਸ਼ਟਰੀ ਗਾਨ ਦੇ ਨਾਲ ਹੋਈ। ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਡਾਕਟਰ ਅਨੂ ਸੈਣੀ ਨੇ ਨਿਭਾਈ।

ਇਹ ਵੀ ਪੜ੍ਹੋ: ਪੰਜਾਬ ਦੇ 8 ਜ਼ਿਲ੍ਹਿਆਂ 'ਚ Alert! ਹਨ੍ਹੇਰੀ-ਤੂਫ਼ਾਨ ਨਾਲ ਪਵੇਗਾ ਮੀਂਹ, IMD ਨੇ 19 ਤੱਕ ਕੀਤੀ ਵੱਡੀ ਭਵਿੱਖਬਾਣੀ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News