ਇੰਨ੍ਹਾਂ ਤਿੰਨਾਂ ਸਟੇਟਸ ''ਚ ਵੋਡਾਫੋਨ ਨੇ ਪੇਸ਼ ਕੀਤੀ 4G VoLTE ਸਰਵਿਸ

02/08/2018 4:27:03 PM

ਜਲੰਧਰ- ਟੈਲੀਕਾਮ ਆਪਰੇਟਰ ਕੰਪਨੀ ਵੋਡਾਫੋਨ ਨੇ ਅੱਜ ਵਾਇਸ ਆਵਰ LTE (VoLTE) ਸਰਵਿਸ ਨੂੰ ਮੁੰਬਈ, ਦਿੱਲੀ-NCR ਅਤੇ ਗੁਜਰਾਤ (ਸੂਰਤ ਅਤੇ ਅਹਿਮਦਾਬਾਦ) 'ਚ ਲਾਂਚ ਕਰ ਦਿੱਤਾ ਹੈ। VoLTE ਦਾ ਮਤਲਬ ਵਾਇਸ ਓਵਰ ਲਾਂਗ-ਟਰਮ ਇਵੋਲਿਊਸ਼ਨ ਹੁੰਦਾ ਹੈ ਅਤੇ ਇਸ ਨੂੰ ਵਾਇਸ ਕਾਲ ਜਾਂ ਡਾਟਾ ਨੂੰ 2G/3G ਦੇ ਬਜਾਏ 4G/LTE ਨੈੱਟਵਰਕ 'ਤੇ ਟ੍ਰਾਂਸਮਿਟ ਕਰਨ ਲਈ ਵਰਤੋਂ ਕੀਤਾ ਜਾਂਦਾ ਹੈ। VoLTE ਨਾਲ ਵਾਇਸ ਕਾਲਿੰਗ ਕੁਆਲਿਟੀ ਆਮ 2G/3G ਵਾਇਸ ਕਾਲ ਦੀ ਤੁਲਨਾ 'ਚ ਬਿਹਤਰ ਅਤੇ ਸਾਫ ਹੁੰਦੀ ਹੈ। 
 

Vodafone

 

 

 

ਇਸ ਤਰ੍ਹਾਂ ਕਰੋ ਵੋਡਾਫੋਨ VoLTE ਸਰਵਿਸ ਦਾ ਇਸਤੇਮਾਲ -
- ਵੋਡਾਫੋਨ VoLTE ਸਰਵਿਸ ਨੂੰ ਪਾਉਣ ਲਈ ਗਾਹਕ ਦੇ ਕੋਲ 4ਜੀ ਜਾਂ LTE ਸਪੋਰਟਡ ਮੋਬਾਇਲ ਡਿਵਾਈਸ ਹੋਣ ਦੇ ਨਾਲ-ਨਾਲ ਵੋਡਾਫੋਨ ਦਾ 4ਜੀ ਸਿਮ ਹੋਣਾ ਜ਼ਰੂਰੀ ਹੈ।
- ਕੰਪਨੀ ਮੁਤਾਬਕ ਡਿਊਲ ਸਿਮ ਵਾਲੇ ਯੂਜ਼ਰਸ ਨੂੰ ਬਿਹਤਰ ਅਨੁਭਵ ਲਈ ਵੋਡਾਫੋਨ ਸਿਮ ਨੂੰ ਸਲਾਟ 1 'ਚ ਢਾਲਣਾ ਹੋਵੇਗਾ ਅਤੇ ਨੈੱਟਵਰਕ ਮੋਡ 'ਚ 4G/3G/2G (Auto) ਜਾ ਆਪਸ਼ਨ ਚੁਣਨਾ ਹੋਵੇਗਾ।
- ਇਸ ਤੋਂ ਇਲਾਵਾ ਤੁਹਾਨੂੰ ਆਪਣੇ 4ਜੀ ਸਮਾਰਟਫੋਨ ਨੂੰ ਕੰਪਨੀ ਰਾਹੀਂ ਭੇਜੇ ਲੇਟੈਸਟ OS ਨਾਲ ਅਪਡਜੇਟ ਕਰਨਾ ਹੋਵੇਗਾ। ਜੇਕਰ ਤੁਹਾਡਾ ਸਮਾਰਟਫੋਨ ਪਹਿਲਾਂ ਤੋਂ ਹੀ ਅਪਡੇਟ ਹੈ ਤਾਂ ਫਿਰ ਅਪਡੇਟ ਕਰਨ ਦੀ ਜ਼ਰੂਰਤ ਨਹੀਂ। 


Related News