Vi ਦੀ ਧਮਾਕੇਦਾਰ ਪੇਸ਼ਕਸ਼, ਇਸ ਪਲਾਨ ’ਚ ਹੁਣ ਰੋਜ਼ 2GB ਦੀ ਥਾਂ ਮਿਲੇਗਾ 4GB ਡਾਟਾ

Tuesday, Aug 10, 2021 - 02:01 PM (IST)

Vi ਦੀ ਧਮਾਕੇਦਾਰ ਪੇਸ਼ਕਸ਼, ਇਸ ਪਲਾਨ ’ਚ ਹੁਣ ਰੋਜ਼ 2GB ਦੀ ਥਾਂ ਮਿਲੇਗਾ 4GB ਡਾਟਾ

ਗੈਜੇਟ ਡੈਸਕ– Vi (ਵੋਡਾਫੋਨ-ਆਈਡੀਆ) ਨੇ ਆਪਣੇ ਇਕ ਸਭ ਤੋਂ ਪ੍ਰਸਿੱਧ ਪ੍ਰੀ-ਪੇਡ ਪਲਾਨ ਨਾਲ ਡਬਲ ਡਾਟਾ ਦੀ ਪੇਸ਼ਕਸ਼ ਪੇਸ਼ ਕੀਤੀ ਹੈ। Vi ਦੇ 449 ਰੁਪਏ ਵਾਲੇ ਪ੍ਰੀ-ਪੇਡ ਪਲਾਨ ਨੂੰ ਕੰਪਨੀ ਦੀ ਵੈੱਬਸਾਈਟ ’ਤੇ ਡਬਲ ਡਾਟਾ ਆਫਰ ਨਾਲ ਲਿਸਟ ਕਰ ਦਿੱਤਾ ਗਿਆ ਹੈ। ਵੋਡਾਫੋਨ-ਆਈਡੀਆ ਦੇ ਇਸ ਪਲਾਨ ’ਚ ਹੁਣ ਰੋਜ਼ਾਨਾ 4 ਜੀ.ਬੀ. ਡਾਟਾ ਮਿਲੇਗਾ ਜੋ ਕਿ ਪਹਿਲਾਂ ਰੋਜ਼ਾਨਾ 2 ਜੀ.ਬੀ. ਮਿਲਦਾ ਸੀ। 

ਇਹ ਵੀ ਪੜ੍ਹੋ– BSNL ਦੇ 3 ਸ਼ਾਨਦਾਰ ਪਲਾਨ, ਅਨਲਿਮਟਿਡ ਕਾਲਿੰਗ ਸਮੇਤ ਮਿਲਣਗੇ ਇਹ ਫਾਇਦੇ

Vi ਦੇ 449 ਰੁਪਏ ਵਾਲੇ ਪਲਾਨ ਦੇ ਫਾਇਦੇ
Vi ਦੇ ਇ ਪਲਾਨ ਦੇ ਫਾਇਦਿਆਂ ਦੀ ਗੱਲ ਕਰੀਏ ਤਾਂ ਇਸ ਵਿਚ ਰੋਜ਼ਾਨਾ 4 ਜੀ.ਬੀ. ਡਾਟਾ ਤੋਂ ਇਲਾਵਾ ਸਾਰੇ ਨੈੱਟਵਰਕ ’ਤੇ ਅਨਲਿਮਟਿ਼ ਕਾਲਿੰਗ ਦਾ ਫਾਇਦਾ ਮਿਲਦਾ ਹੈ। ਇਸ ਤੋਂ ਇਲਾਵਾ Zee5 ਪ੍ਰੀਮੀਅਮ ਦਾ ਸਬਸਕ੍ਰਿਪਸ਼ਨ ਮੁਫ਼ਤ ’ਚ ਮਿਲ ਰਿਹਾ ਹੈ। ਇਹ ਸਬਸਕ੍ਰਿਪਸ਼ਨ ਇਕ ਸਾਲ ਲਈ ਮਿਲੇਗਾ। ਇਸ ਪਲਾਨ ’ਚ ਵੀ ਰਾਤ ਦੇ 12 ਵਜੇ ਤੋਂ ਸਵੇਰੇ 6 ਵਜੇ ਤਕ ਮੁਫ਼ਤ ਡਾਟਾ ਮਿਲੇਗਾ। ਨਾਲ ਹੀ Vi ਦੇ ਐਪਸ ਦੇ ਸਬਸਕ੍ਰਿਪਸ਼ਨ ਵੀ ਮਿਲਣਗੇ। Vi ਦੇ ਇਸ 449 ਰੁਪਏ ਵਾਲੇ ਪਲਾਨ ’ਚ ਗਾਹਕਾਂ ਨੂੰ ਰੋਜ਼ਾਨਾ 100 SMS ਵੀ ਮਿਲਣਗੇ। ਇਸ ਪਲਾਨ ਦੀ ਮਿਆਦ 56 ਦਿਨਾਂ ਦੀ ਹੈ। 

PunjabKesari

ਦੱਸ ਦੇਈਏ ਕਿ Vi ਨੇ ਹਾਲ ਹੀ ’ਚ 267 ਰੁਪਏਦਾ ਇਕ ਪ੍ਰੀ-ਪੇਡ ਪਲਾਨ ਪੇਸ਼ ਕੀਤਾ ਹੈ ਜਿਸ ਦੇ ਨਾਲ 25 ਜੀ.ਬੀ. ਡਾਟਾ ਮਿਲਦਾ ਹੈ। ਨਾਲ ਹੀ ਸਾਰੇ ਨੈੱਟਵਰਕ ’ਤੇ ਅਨਲਿਮਟਿਡ ਕਾਲਿੰਗ ਵੀ ਮਿਲਦੀ ਹੈ। ਇਸ ਪਲਾਨ ’ਚ ਵੀ ਰੋਜ਼ 100 SMS ਮਿਲਣਗੇ। ਇਹ ਪਲਾਨ 30 ਦਿਨਾਂ ਦੀ ਮਿਆਦ ਨਾਲ ਆਉਂਦਾ ਹੈ ਅਤੇ ਇਸ ਵਿਚ ਵੀ Vi ਦੇ ਐਪਸ ਦੇ ਸਬਸਕ੍ਰਿਪਸ਼ਨ ਮਿਲਣਗੇ। 

ਇਹ ਵੀ ਪੜ੍ਹੋ– Airtel ਨੇ ਲੱਖਾਂ ਗਾਹਕਾਂ ਨੂੰ ਭੇਜਿਆ ਸਰਵਿਸ ਡਿਐਕਟੀਵੇਟ ਦਾ SMS! ਹੁਣ ਮੰਗਣੀ ਪਈ ਮਾਫੀ, ਜਾਣੋ ਪੂਰੀ ਮਾਮਲਾ


author

Rakesh

Content Editor

Related News