Vi ਦੇ ਰੋਜ਼ਾਨਾ 4GB ਡਾਟਾ ਵਾਲੇ ਪਲਾਨ, ਕੀਮਤ 299 ਰੁਪਏ ਤੋਂ ਸ਼ੁਰੂ

Monday, Oct 26, 2020 - 05:42 PM (IST)

Vi ਦੇ ਰੋਜ਼ਾਨਾ 4GB ਡਾਟਾ ਵਾਲੇ ਪਲਾਨ, ਕੀਮਤ 299 ਰੁਪਏ ਤੋਂ ਸ਼ੁਰੂ

ਗੈਜੇਟ ਡੈਸਕ– ਵੀ ਯਾਨੀ ਵੋਡਾਫੋਨ-ਆਈਡੀਆ ਆਪਣੇ ਕੁਝ ਪ੍ਰਪੇਡ ਪਲਾਨਾਂ ’ਚ ਇਨ੍ਹੀ ਦਿਨੀਂ ਡਬਲ ਡਾਟਾ ਆਫਰ ਕਰ ਰਹੀ ਹੈ। ਇਨ੍ਹਾਂ ਪਲਾਨਾਂ ’ਚ ਪਹਿਲਾਂ ਗਾਹਕਾਂ ਨੂੰ 2 ਜੀ.ਬੀ. ਡਾਟਾ ਮਿਲਦਾ ਸੀ ਪਰ ਹੁਣ 4 ਜੀ.ਬੀ. ਡਾਟਾ ਦਿੱਤਾ ਜਾ ਰਿਹਾ ਹੈ। ਕੰਪਨੀ ਨੇ ਅਜਿਹੇ 3 ਪਲਾਨ ਮੁਹੱਈਆ ਕੀਤੇ ਹਨ ਜਿਨ੍ਹਾਂ ’ਚ ਗਾਹਕਾਂ ਨੂੰ ਰੋਜ਼ਾਨਾ 4 ਜੀ.ਬੀ. ਡਾਟਾ ਮਿਲ ਰਿਹਾ ਹੈ। ਇਨ੍ਹਾਂ ਪਲਾਨਾਂ ਦੀ ਕੀਮ 299 ਰੁਪਏ ਤੋਂ ਸ਼ੁਰੂ ਹੁੰਦੀ ਹੈ। ਆਓ ਜਾਣਦੇ ਹਾਂ ਇਨ੍ਹਾਂ ਪਲਾਨਾਂ ਬਾਰੇ ਵਿਸਤਾਰ ਨਾਲ।

Vi ਦਾ 299 ਰੁਪਏ ਵਾਲਾ ਪਲਾਨ 
ਵੋਡਾਫੋਨ-ਆਈਡੀਆ ਦੇ 299 ਰੁਪਏ ਵਾਲੇ ਪਲਾਨ ’ਚ ਗਾਹਕਾਂ ਨੂੰ 28 ਦਿਨਾਂ ਦੀ ਮਿਆਦ ਨਾਲ ਰੋਜ਼ਾਨਾ 4 ਜੀ.ਬੀ. ਡਾਟਾ ਮਿਲਦਾ ਹੈ। ਇਸ ਵਿਚ ਸਾਰੇ ਨੈੱਟਵਰਕਾਂ ’ਤੇ ਅਨਲਿਮਟਿਡ ਕਾਲਿੰਗ ਅਤੇ ਰੋਜ਼ਾਨਾ 100 ਐੱਸ.ਐੱਮ.ਐੱਸ. ਦੀ ਸਹੂਲਤ ਵੀ ਮਿਲਦੀ ਹੈ। ਇਸ ਤੋਂ ਇਲਾਵਾ ਇਸ ਪਲਾਨ ’ਚ ਗਾਹਕਾਂ ਨੂੰ Vi Movies & TV ਦਾ ਐਕਸੈਸ ਵੀ ਮੁਫ਼ਤ ਮਿਲਦਾ ਹੈ। ਦੱਸ ਦੇਈਏ ਕਿ ਹਾਲ ਹੀ ’ਚ ਵੀ ਨੇ ਇਨ੍ਹਾਂ ਪਲਾਨਾਂ ਨਾਲ ਡਾਟਾ ਰੋਲ-ਓਵਰ ਦੀ ਸਹੂਲਤ ਵੀ ਦਿੱਤੀ ਹੈ ਜਿਸ ਤਹਿਤ ਗਾਹਕ ਪੂਰੇ ਹਫ਼ਤੇ ’ਚ ਬਚੇ ਹੋਏ ਡਾਟਾ ਨੂੰ ਵੀਕੈਂਡ ’ਤੇ ਇਸਤੇਮਾਲ ਕਰ ਸਕਦੇ ਹਨ। 

Vi ਦਾ 499 ਰੁਪਏ ਵਾਲਾ ਪਲਾਨ
ਇਹ 499 ਰੁਪਏ ਵਾਲਾ ਪਲਾਨ 56 ਦਿਨਾਂ ਦੀ ਮਿਆਦ ਨਾਲ ਆਉਂਦਾ ਹੈ ਜਿਸ ਵਿਚ ਰੋਜ਼ਾਨਾ 4  ਜੀ.ਬੀ. ਡਾਟਾ ਮਿਲਦਾ ਹੈ। ਇਸ ਪਲਾਨ ’ਚ ਸਾਰੇ ਨੈੱਟਵਰਕ ’ਤੇ ਅਨਲਿਮਟਿਡ ਕਾਲਿੰਗ ਅਤੇ ਰੋਜ਼ਾਨਾ 100 ਐੱਸ.ਐੱਮ.ਐੱਸ. ਦੀ ਸਹੂਲਤ ਵੀ ਮਿਲਦੀ ਹੈ। ਇਸ ਤੋਂ ਇਲਾਵਾ Vi Movies & TV ਦਾ ਵੀ ਮੁਫਤ ’ਚ ਐਕਸੈਸ ਮਿਲਦਾ ਹੈ। 

Vi ਦਾ 699 ਰੁਪਏ ਵਾਲਾ ਪਲਾਨ
ਕੰਪਨੀ ਦੇ 699 ਰੁਪਏ ਵਾਲੇ ਪਲਾਨ ’ਚ 84 ਦਿਨਾਂ ਦੀ ਮਿਆਦ ਨਾਲ ਰੋਜ਼ਾਨਾ 4 ਜੀ.ਬੀ. ਡਾਟਾ ਮਿਲਦਾ ਹੈ। ਇਸ ਤਹਿਤ ਗਾਹਕਾਂ ਨੂੰ ਕੁਲ ਮਿਲਾ ਕੇ 336 ਜੀ.ਬੀ. ਡਾਟਾ ਮਿਲਦਾ ਹੈ। ਇਸ ਵਿਚ ਸਾਰੇ ਨੈੱਟਵਰਕ ’ਤੇ ਅਨਲਿਮਟਿਡ ਕਾਲਿੰਗ ਅਤੇ ਰੋਜ਼ਾਨਾ 100 ਐੱਸ.ਐੱਮ.ਐੱਸ. ਦੀ ਸੁਵਿਧਾ ਮਿਲਦੀ ਹੈ। ਇਸ ਤੋਂ ਇਲਾਵਾ Vi Movies & TV ਐਪ ਦਾ ਮੁਫ਼ਤ ’ਚ ਐਕਸੈਸ ਵੀ ਦਿੱਤਾ ਜਾ ਰਿਹਾ ਹੈ। 


author

Rakesh

Content Editor

Related News