ਵੋਡਾਫੋਨ ਨੇ ਗਾਹਕਾਂ ਨੂੰ ਭੇਜੇ ਲੱਖਾਂ ਰੁਪਏ ਤਕ ਦੇ ਬਿੱਲ, ਮੰਗੀ ਮੁਆਫੀ

10/15/2019 7:21:49 PM

ਗੈਜੇਟ ਡੈਸਕ—ਟੈਲੀਕਾਮ ਕੰਪਨੀ ਵੋਡਾਫੋਨ ਦੇ ਕੁਝ ਗਾਹਕ ਉਸ ਸਮੇਂ ਹੈਰਾਨ ਰਹਿ ਗਏ ਜਦ ਉਨ੍ਹਾਂ ਨੂੰ ਲੱਖਾਂ ਰੁਪਏ ਦਾ ਰੋਮਿੰਗ ਬਿੱਲ ਆ ਗਏ, ਨਾਲ ਹੀ ਬਿੱਲ ਭਰੇ ਜਾਣ ਤਕ ਉਨ੍ਹਾਂ ਦੀਆਂ ਸਾਰੀਆਂ ਸੁਵਿਧਾਵਾਂ ਵੀ ਬੰਦ ਕਰ ਦਿੱਤੀਆਂ ਗਈਆਂ। ਇਹ ਘਟਨਾ ਬ੍ਰਿਟੇਨ ਦੀ ਹੈ। ਗਾਹਕਾਂ ਨੇ ਜਦ ਟਵਿਟਰ 'ਤੇ ਇਸ ਦੀ ਸ਼ਿਕਾਇਤ ਕੀਤੀ ਤਾਂ ਉਸ ਤੋਂ ਬਾਅਦ ਕੰਪਨੀ ਨੂੰ ਇਸ ਦੇ ਲਈ ਮੁਆਫੀ ਮੰਗਣੀ ਪਈ। ਕੁਝ ਗਾਹਕਾਂ ਦਾ ਰੋਮਿੰਗ ਬਿੱਲ ਤਾਂ 10 ਹਜ਼ਾਰ ਪੌਂਡ (ਕਰੀਬ 9 ਲੱਖ ਰੁਪਏ) ਤਕ ਆ ਗਿਆ ਸੀ। ਕੰਪਨੀ ਨੇ ਕਿਹਾ ਕਿ ਅਜਿਹੀ ਕਿਸੇ ਤਕਨੀਕੀ ਗੜਬੜੀ ਕਾਰਨ ਹੋਇਆ ਹੈ।

ਜੋਨਾਥਨ ਨਾਂ ਦੇ ਇਕ ਗਾਹਕ ਨੇ ਟਵਿਟ ਕੀਤਾ, 'ਪਛਲੀ ਸ਼ਾਮ ਮੈਂ ਬੁਲਗਾਰੀਆ 'ਚ ਸੀ ਅਤੇ ਉਸ ਵੇਲੇ ਹੈਰਾਨ ਰਹਿ ਗਿਆ ਜਦ ਦੇਖਿਆ ਕਿ ਮੈਨੂੰ ਵੋਡਾਫੋਨ ਨੇ ਰੋਮਿੰਗ ਲਈ ਕਰੀਬ 6,400 ਪੌਂਡ ਚਾਰਜ ਕੀਤੇ ਹਨ। ਇਹ ਮਾਮਲਾ ਤਾਂ ਸੁਲਝ ਗਿਆ ਪਰ ਫੋਨ ਦੀ ਸਰਵਿਸ ਕਈ ਘੰਟਿਆਂ ਤੱਕ ਬੰਦ ਰਹੀ। ਵੋਡਾਫੋਨ ਨੇ ਆਪਣੇ ਬਿਆਨ 'ਚ ਕਿਹਾ ਕਿ ਰੋਮਿੰਗ 'ਚ ਕੁਝ ਗਾਹਕ ਡਾਟਾ ਅਤੇ ਕਾਲਿੰਗ ਸੁਵਿਧਾ ਦਾ ਇਸਤੇਮਾਲ ਨਹੀਂ ਕਰ ਪਾਏ। ਅਸੀਂ ਇਸ ਦੇ ਲਈ ਮੁਆਫੀ ਮੰਗਦੇ ਹਾਂ। ਅਜਿਹੀ ਤਕਨੀਕੀ ਗੜਬੜੀ ਕਾਰਨ ਹੋਇਆ ਹੈ, ਜਿਸ ਨੂੰ ਹੁਣ ਤਕ ਠੀਕ ਕਰ ਲਿਆ ਗਿਆ ਹੈ।' ਵੋਡਾਫੋਨ ਨੇ ਇਹ ਵੀ ਕਿਹਾ ਹੈ ਕਿ ਗਾਹਕਾਂ ਨੂੰ ਗੜਬੜੀ ਕਾਰਨ ਦਿਖ ਰਹੇ ਬਿੱਲ ਨੂੰ ਭਰਨ ਦੀ ਕੋਈ ਜ਼ਰੂਰਤ ਨਹੀਂ ਹੈ। ਕੰਪਨੀ ਪੂਰੀ ਸਰਗਰਮੀ ਨਾਲ ਅਕਾਊਂਟਸ ਚੈੱਕ ਕਰਕੇ ਬਿੱਲ ਨੂੰ ਠੀਕ ਕਰ ਰਹੀ ਹੈ।


Karan Kumar

Content Editor

Related News