ਵੋਡਾਫੋਨ ਦਾ ਨਵਾਂ ਧਮਾਕਾ, ਇਸ ਪਲਾਨ ''ਚ ਮਿਲੇਗਾ 84 ਦਿਨਾਂ ਲਈ ਅਨਲਿਮਟਿਡ ਡਾਟਾ

12/17/2017 8:24:36 PM

ਨਵੀਂ ਦਿੱਲੀ—ਵੋਡਾਫੋਨ ਇੰਡੀਆ ਨੇ ਆਪਣੇ 'ਸੁਪਰ ਪਲਾਨ' ਸੀਰੀਜ਼ ਦੇ ਤਹਿਤ ਨਵੇਂ ਫੈਰਿਫ ਪਲਾਨ ਨੂੰ ਪੇਸ਼ ਕੀਤਾ ਹੈ। ਵੋਡਾਫੋਨ ਦੇ ਇਨ੍ਹਾਂ ਨਵੇਂ ਪਲਾਨਸ ਦਾ ਮੁਕਾਬਲਾ ਏਅਰਟੈੱਲ ਦੇ ਪ੍ਰੀ-ਪੇਡ ਪ੍ਰਾਈਮ ਟੈਰਿਫ ਪਲਾਨਸ ਨਾਲ ਰਹੇਗਾ। ਕੁਝ ਸਰਕਲਸ 'ਚ 200 ਰੁਪਏ ਅੰਦਰ ਵਾਲੇ ਪਲਾਨਸ ਲਾਂਚ ਕਰਨ ਤੋਂ ਬਾਅਦ ਇਸ ਵਾਰ ਫਿਰ ਤੋਂ ਨਵੇਂ ਪਲਾਨਸ ਨਾਲ ਵੋਡਾਫੋਨ ਨੇ ਵਾਪਸੀ ਕੀਤੀ ਹੈ।
ਵੋਡਾਫੋਨ ਨੇ ਸੁਪਰ ਪਲਾਨਸ ਲਾਈਨਅਪ 'ਚ 409 ਅਤੇ 459 ਰੁਪਏ ਵਾਲੇ ਦੋ ਨਵੇਂ ਪਲਾਨਸ ਪੇਸ਼ ਕੀਤੇ ਹਨ। ਵੋਡਾਫੋਨ ਸੁਪਰ ਪਲਾਨ ਸਕੀਮ ਦਾ ਮਕਸਦ ਉਨ੍ਹਾਂ ਸਰਕਲ 'ਚ 2 ਜੀ. ਡਾਟਾ ਪਹੁੰਚਾਉਣਾ ਹੈ ਜਿੱਥੇ ਵੋਡਾਫੋਨ ਦਾ 3g/4g ਕਰਵੇਜ ਨਹੀਂ ਹੈ।
ਵੋਡਾਫੋਨ ਦੇ 409 ਰੁਪਏ ਵਾਲੇ ਪਲਾਨ 'ਚ ਅਨਲਿਮਟਿਡ ਵਾਇਸ ਕਾਲ ਨਾਲ ਅਨਲਿਮਟਿਡ 2ਜੀ ਡਾਟਾ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ 70 ਦਿਨਾਂ ਦੀ ਮਿਆਦ ਵਾਲੇ ਇਸ ਪਲਾਨ 'ਚ ਰੋਜਾਨਾ 100 sms ਵੀ ਦਿੱਤੇ ਜਾਣਗੇ। ਉੱਥੇ 459 ਰੁਪਏ ਪਲਾਨ ਦੇ ਫਾਇਦੇ ਵੀ ਇਸ ਤਰ੍ਹਾਂ ਹੀ ਰਹਿਣਗੇ ਪਰ ਇਸ ਪਲਾਨ ਦੀ ਮਿਆਦ 84 ਦਿਨਾਂ ਦੀ ਹੋਵੇਗੀ।
ਇਸ ਪਲਾਨ ਦੀ ਕੀਮਤ ਸਰਕਲ 'ਚ ਬੇਹੱਦ ਕਿਫਾਇਤੀ ਹੈ। ਜਿਵੇਂ ਜੰਮੂ-ਕਸ਼ਮੀਰ 'ਚ 409 ਰੁਪਏ ਵਾਲੇ ਦੀ ਕੀਮਤ 359 ਰੁਪਏ ਰੱਖੀ ਗਈ ਹੈ, ਉੱਥੇ ਕੁਝ ਸਰਕਲਸ 'ਚ 459 ਰੁਪਏ ਵਾਲੇ ਪਲਾਨ ਦੀ ਕੀਮਤ 409 ਰੁਪਏ ਰੱਖੀ ਗਈ ਹੈ। 409 ਰੁਪਏ ਅਤੇ 459 ਰੁਪਏ ਵਾਲੇ ਪਲਾਨ ਆਂਧਰ-ਪ੍ਰਦੇਸ਼ ਅਤੇ ਤੇਲੰਗਾਨਾ, ਮੱਧ-ਪ੍ਰਦੇਸ਼ ਅਤੇ ਛੱਤੀਸਗੜ, ਬਿਹਾਰ ਅਤੇ ਝਾਰਖੰਡ ਅਤੇ ਹਿਮਾਚਲ ਸਰਕਲ ਲਈ ਵੈਲਿਡ ਹੋਵੇਗਾ।
ਵੋਡਾਫੋਨ ਨੇ ਇਨ੍ਹਾਂ ਦਿਨੀ ਨਵੇਂ ਪਲਾਨ ਨੂੰ ਗੁੱਪਤ ਤੌਰ 'ਤੇ ਲਾਂਚ ਕੀਤਾ ਹੈ। ਇਨ੍ਹਾਂ ਦਿਨੀ ਪਲਾਨਸ ਨੂੰ ਕੁਝ ਸਰਕਲਸ 'ਚ 176 ਰੁਪਏ ਵਾਲੇ ਸੁਪਰ ਪਲਾਨਸ ਨੂੰ ਪੇਸ਼ ਕਰਨ ਤੋਂ ਬਾਅਦ ਲਾਂਚ ਕੀਤਾ ਹੈ। 176 ਰੁਪਏ ਵਾਲੇ ਪਲਾਨ 'ਚ ਵੀ 28 ਦਿਨਾਂ ਦੇ ਲਈ ਇਸ ਤਰ੍ਹਾਂ ਦੇ ਫਾਇਦੇ ਮਿਲਣਗੇ।


Related News