ਪੰਜਾਬ ਵਾਸੀਆਂ ਲਈ ਵੱਡੀ ਖ਼ੁਸ਼ਖ਼ਬਰੀ, ਆ ਰਿਹਾ ਵੱਡਾ ਪ੍ਰਾਜੈਕਟ, ਲੋਕਾਂ ਨੂੰ ਮਿਲੇਗਾ ਰੁਜ਼ਗਾਰ (ਵੀਡੀਓ)
Thursday, Sep 25, 2025 - 12:14 PM (IST)

ਚੰਡੀਗੜ੍ਹ : ਪੰਜਾਬ 'ਚ ਲਗਾਤਾਰ ਵੱਡੀਆਂ ਇਨਵੈਸਟਮੈਂਟਾਂ ਆ ਰਹੀਆਂ ਹਨ। ਇਸ ਸਬੰਧੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਸੰਜੀਵ ਅਰੋੜਾ ਵੱਲੋਂ ਬਹੁਤ ਵੱਡੀ ਇਨਵੈਸਟਮੈਂਟ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਨਫੋਸਿਸ ਲਿਮਟਿਡ ਜ਼ਿਲ੍ਹਾ ਮੋਹਾਲੀ 'ਚ 300 ਕਰੋੜ ਦੇ ਨਾਲ ਨਵਾਂ ਕੈਂਪਸ ਬਣਾਉਣ ਜਾ ਰਿਹਾ ਹੈ, ਜੋ ਕਿ 30 ਏਕੜ ਜ਼ਮੀਨ 'ਤੇ ਬਣੇਗਾ।
ਇਹ ਵੀ ਪੜ੍ਹੋ : ਪੰਜਾਬ 'ਚ ਤੜਕਸਾਰ ਰੂਹ ਕੰਬਾਊ ਵਾਰਦਾਤ, ਜਿੰਮ ਮਾਲਕ 'ਤੇ ਤਾਬੜਤੋੜ ਚਲਾਈਆਂ ਗੋਲੀਆਂ
ਪਹਿਲੇ ਪੱਧਰ 'ਚ 3 ਲੱਖ ਸਕੁਏਅਰ ਫੀਟ ਏਰੀਆ ਹੋਵੇਗਾ, ਜਿਸ 'ਚ 2500 ਨੌਕਰੀਆਂ ਹੋਣਗੀਆਂ ਅਤੇ ਸਾਰੀਆਂ ਉੱਚ ਨੌਕਰੀਆਂ ਹਨ। ਉਨ੍ਹਾਂ ਦੱਸਿਆ ਕਿ ਮੋਹਾਲੀ ਅੰਦਰ 2017 ਤੋਂ ਇਨਫੋਸਿਸ ਲਿਮਟਿਡ ਦਾ ਕੰਮ ਚੱਲ ਰਿਹਾ ਹੈ, ਜਿਸ ਦਾ ਹੁਣ ਵਿਸਥਾਰ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਵਿਦਿਆਰਥਣਾਂ ਨਾਲ ਗਲਤ ਹਰਕਤਾਂ ਕਰਨ ਵਾਲਾ ਪ੍ਰੋਫੈਸਰ ਬਰਖ਼ਾਸਤ, Whatsapp 'ਤੇ ਭੇਜਦਾ ਸੀ...
ਸੰਜੀਵ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੀਆਂ ਕੋਸ਼ਿਸ਼ਾਂ ਨਾਲ ਪੰਜਾਬ ਲਗਾਤਾਰ ਤਰੱਕੀ ਵੱਲ ਵੱਧ ਰਿਹਾ ਹੈ ਅਤੇ ਇਨਵੈਸਟਮੈਂਟਾਂ ਆ ਰਹੀਆਂ ਹਨ। ਕਾਰੋਬਾਰੀਆਂ ਨੂੰ ਇਨਵੈਸਟ ਕਰਨ ਲਈ 45 ਦਿਨਾਂ ਅੰਦਰ ਮਨਜ਼ੂਰੀ ਦਿੱਤੀ ਜਾ ਰਹੀ ਹੈ। ਹੁਣ ਇਨਵੈਸਟਰ ਖ਼ੁਦ ਪੰਜਾਬ 'ਚ ਇਨਵੈਸਟ ਕਰਨ ਲਈ ਆ ਰਹੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8