60 ਦਿਨਾਂ ਲਈ ਲੱਗੀ ਵੱਡੀ ਪਾਬੰਦੀ! 23 ਸਤੰਬਰ ਦੀ ਅੱਧੀ ਰਾਤ ਤੋਂ...
Saturday, Sep 20, 2025 - 12:41 PM (IST)

ਚੰਡੀਗੜ੍ਹ (ਮਨਪ੍ਰੀਤ) : ਜ਼ਿਲ੍ਹਾ ਮਜਿਸਟ੍ਰੇਟ ਨਿਸ਼ਾਂਤ ਕੁਮਾਰ ਯਾਦਵ ਨੇ ਤਿਉਹਾਰਾਂ ਤੋਂ ਪਹਿਲਾ ਕਾਨੂੰਨ ਵਿਵਸਥਾ ਤੇ ਜਨਤਕ ਸੁੱਰਖਿਆ ਦੇ ਮੱਦੇਨਜ਼ਰ ਹਥਿਆਰ ਲੈ ਕੇ ਚੱਲਣ ’ਤੇ 60 ਦਿਨਾਂ ਲਈ ਪਾਬੰਦੀ ਲਾਈ ਹੈ। ਹੁਕਮ 23 ਸਤੰਬਰ ਦੀ ਅੱਧੀ ਰਾਤ ਤੋਂ ਲੈ ਕੇ 21 ਨਵੰਬਰ ਤੱਕ ਲਾਗੂ ਰਹਿਣਗੇ।
ਇਹ ਵੀ ਪੜ੍ਹੋ : ਪੰਜਾਬ ਸਕੂਲ ਸਿੱਖਿਆ ਬੋਰਡ ਨੇ ਦਿੱਤੀ ਵੱਡੀ ਰਾਹਤ, 8ਵੀਂ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੇ...
ਇਸ ਤਹਿਤ ਕੋਈ ਵੀ ਵਿਅਕਤੀ ਬੰਦੂਕ, ਘਾਤਕ ਹਥਿਆਰ, ਲਾਠੀਆਂ, ਬਰਛੇ, ਚਾਕੂ, ਲੋਹੇ ਨਾਲ ਬਣੇ ਮਾਰੂ ਹਥਿਆਰ ਲੈ ਕੇ ਨਹੀਂ ਚੱਲ ਸਕਦਾ। ਹਾਲਾਂਕਿ ਪੁਲਸ, ਫ਼ੌਜ, ਅਰਧ-ਸੈਨਿਕ ਬਲਾਂ ਤੇ ਹੋਰ ਸਰਕਾਰੀ ਮੁਲਾਜ਼ਮਾਂ ਨੂੰ ਛੋਟ ਰਹੇਗੀ।
ਇਹ ਵੀ ਪੜ੍ਹੋ :ਗੁਰਦੁਆਰੇ ਦੀ ਤੀਜੀ ਮੰਜ਼ਿਲ ਤੋਂ ਬੰਦੇ ਨੇ ਮਾਰੀ ਛਾਲ, ਪੈ ਗਈਆਂ ਚੀਕਾਂ, ਖ਼ੁਦਕੁਸ਼ੀ ਨੋਟ 'ਚ... (ਵੀਡੀਓ)
ਹਾਲਾਂਕਿ ਉਹ ਡਿਊਟੀ ਦੌਰਾਨ ਯੂਨੀਫਾਰਮ ’ਚ ਹੋਣ ਅਤੇ ਆਈ. ਡੀ. ਕਾਰਡ ਤੇ ਅਧਿਕ੍ਰਿਤ ਪਰਮਿਟ ਕੋਲ ਹੋਵੇ। ਜਿਨ੍ਹਾਂ ਨੂੰ ਜ਼ਿਲ੍ਹਾ ਮਜਿਸਟ੍ਰੇਟ ਦੀ ਲਿਖ਼ਤੀ ਮਨਜ਼ੂਰੀ ਹੈ ਜਾਂ ਲਾਇਸੈਂਸ ਹੈ, ਉਨ੍ਹਾਂ ’ਤੇ ਹੁਕਮ ਲਾਗੂ ਨਹੀਂ ਹੋਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8