ਪੰਜਾਬ ਵਿਚ ਹੋ ਗਿਆ ਵੱਡਾ ਧਮਾਕਾ, ਪੂਰਾ ਇਲਾਕਾ ਕੰਬਿਆ
Saturday, Sep 27, 2025 - 06:34 PM (IST)

ਲੁਧਿਆਣਾ (ਖੁਰਾਨਾ) : ਚੰਡੀਗੜ੍ਹ ਰੋਡ ਦੇ ਮੋਤੀ ਨਗਰ ਇਲਾਕੇ ਵਿਚ ਹੀਰਾਨਗਰ ਗਲੀ ਨੰਬਰ 2 ਵਿਚ ਬੰਬਨੁਮਾ ਦੇਸੀ ਗੈਸ ਸਲਿੰਡਰ ਇਕ ਵਾਰ ਫਿਰ ਘਾਤਕ ਸਾਬਤ ਹੋਇਆ। ਇਸ ਵਿਚ ਹੋਏ ਧਮਾਕੇ ਵਿਚ ਇੱਕ ਮਹਿਲਾ ਅਤੇ ਦੋ ਛੋਟੇ ਬੱਚੇ ਬੁਰੀ ਤਰ੍ਹਾਂ ਝਲਸ ਗਏ ਹਨ। ਉਨ੍ਹਾਂ ਦੀ ਹਾਲਤ ਕਾਫੀ ਚਿੰਤਾਜਨਕ ਬਣੀ ਹੋਈ ਹੈ। ਲੁਧਿਆਣਾ ਐੱਲ.ਪੀ.ਜੀ ਫੈਡਰੇਸ਼ਨ ਦੇ ਸਕੱਤਰ ਅਰੁਣ ਅਗਰਵਾਲ ਨੇ ਦੱਸਿਆ ਕਿ ਹਾਦਸਾ ਰਾਤ ਦੇ ਸਮੇਂ ਵਾਪਰਿਆ। ਮਹਿਲਾ ਨੇ ਖਾਣਾ ਪਕਾਉਣ ਲਈ ਗੈਸ ਚੁੱਲ੍ਹਾ ਚਲਾਇਆ ਪਰ ਦੇਸੀ ਸਲਿੰਡਰ ਵਿਚ ਗੈਸ ਲੀਕ ਹੋਣ ਕਾਰਨ ਧਮਾਕਾ ਹੋਇਆ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਪੂਰਾ ਇਲਾਕਾ ਕੰਬ ਗਿਆ। ਧਮਾਕੇ ਵਿਚ ਦੇ ਬੱਚੇ ਜਿਨ੍ਹਾਂ ਦੀ ਉਮਰ 5 ਅਤੇ 3 ਸਾਲ ਦੱਸੀ ਜਾ ਰਹੀ ਹੈ ਅਤੇ ਇਕ ਮਹਿਲਾ ਬੁਰੀ ਤਰ੍ਹਾਂ ਝੁਲਸ ਗਏ।
ਇਹ ਵੀ ਪੜ੍ਹੋ : ਜਲੰਧਰ ਬਸ ਸਟੈਂਡ ਬੰਦ ਕਰਨ ਦਾ ਮਾਮਲਾ ਭਖਿਆ, ਬੱਸਾਂ ਵਾਲਿਆਂ ਨੇ ਕੀਤਾ ਵੱਡਾ ਐਲਾਨ
ਅਗਰਵਾਲ ਨੇ ਕਿਹਾ ਕਿ ਜੇਕਰ ਜ਼ਿਲ੍ਹਾ ਅਤੇ ਪੁਲਸ ਪ੍ਰਸ਼ਾਸਨ ਨੇ ਬਮਨੁਮਾ ਦੇਸੀ ਸਿਲਿੰਡਰਾਂ 'ਤੇ ਪਾਬੰਦੀ ਲਗਾਈ ਹੋਈ ਹੈ, ਫਿਰ ਵੀ ਸ਼ਹਿਰ ਦੇ ਕਈ ਇਲਾਕਿਆਂ ਵਿਚ ਇਹ ਸਲਿੰਡਰ ਵਧ-ਚੜ੍ਹ ਕੇ ਵੇਚੇ ਜਾ ਰਹੇ ਹਨ। ਗੈਰ ਕਾਨੂੰਨੀ ਢੰਗ ਇਨ੍ਹਾਂ ਦੇਸੀ ਸਲੰਡਰਾਂ ਵਿਚ ਗੈਸ ਭਰੀ ਜਾ ਰਹੀ ਹੈ।
ਇਹ ਵੀ ਪੜ੍ਹੋ : ਰਾਜਵੀਰ ਜਵੰਦਾ ਦੀ ਹਾਲਤ ਨਾਜ਼ੁਕ, ਸੁਖਬੀਰ ਬਾਦਲ ਨੇ ਪਾਈ ਪੋਸਟ
ਦੂਜੇ ਪਾਸੇ ਥਾਣਾ ਮੋਤੀ ਨਗਰ ਦੇ ਮੁਖੀ ਭੁਪਿੰਦਰ ਸਿੰਘ ਨੇ ਕਿਹਾ ਕਿ ਇਸ ਹਾਦਸੇ ਦੀ ਪੁਲਸ ਕੋਲ ਕੋਈ ਅਧਿਕਾਰਿਕ ਸ਼ਿਕਾਇਤ ਨਹੀਂ ਪਹੁੰਚੀ ਜਦਕਿ ਡਿਪਟੀ ਕਮਿਸ਼ਨਰ ਨੇ ਪਰਿਵਾਰ ਨੂੰ ਯੋਗ ਸਹਾਇਤਾ ਦਿੱਤੇ ਜਾਣ ਦੀ ਗੱਲ ਆਖੀ ਹੈ। ਐੱਸ.ਡੀ.ਐੱਮ ਨੂੰ ਪਰਿਵਾਰ ਦੀ ਮਦਦ ਕਰਨ ਦੇ ਹੁਕਮ ਜਾਰੀ ਕੀਤੇ।
ਇਹ ਵੀ ਪੜ੍ਹੋ : ਧੀ ਨੇ ਵੱਡਾ ਜਿਗਰਾ ਕਰਕੇ ਖੋਲ੍ਹੀ ਪਿਓ ਦੀ ਕਰਤੂਤ, ਸੱਚ ਜਾਣ ਹੈਰਾਨ ਰਹਿ ਗਈ ਮਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e