VLC ਪਲੇਅਰ ''ਚ ਐਡ ਹੋਇਆ ਨਵਾਂ ਕਮਾਲ ਦਾ ਫੀਚਰ

Sunday, Nov 27, 2016 - 01:41 PM (IST)

VLC ਪਲੇਅਰ ''ਚ ਐਡ ਹੋਇਆ ਨਵਾਂ ਕਮਾਲ ਦਾ ਫੀਚਰ

ਜਲੰਧਰ - ਵਿੰਡੋਜ਼ ਕੰਪਿਊਟਰ ''ਤੇ ਵੀਡੀਓ ਪਲੇ ਕਰਨ ਲਈ ਸਭ ਤੋਂ ਜ਼ਿਆਦਾ VLC ਪਲੇਅਰ ਦਾ ਯੂਜ਼ ਕੀਤਾ ਜਾਂਦਾ ਹੈ ਜੋ ਹਰ ਤਰ੍ਹਾਂ ਦੇ ਵੀਡੀਓ ਫਾਰਮੇਟ ਨੂੰ ਪਲੇ ਕਰਨ ''ਚ ਮਦਦ ਕਰਦਾ ਹੈ। ਜਾਣਕਾਰੀ ਦੇ ਮੁਤਾਬਕ VideoLAN ਡਿਵੈਲਪਰਸ ਨੇ VLCਪਲੇਅਰ ਦੀ ਨਵੀਂ ਡੈਸਕਟਾਪ ਐਪ ਬਣਾਈ ਹੈ ਜੋ 360 ਡਿਗਰੀ ਵੀਡੀਓਜ਼ ਨੂੰ ਪਲੇ ਕਰਨ ''ਚ ਮਦਦ ਕਰੇਗੀ।

 

ਇਸ ਐਪ ਦੇ ਫੁੱਲ ਵਰਜ਼ਨ VLC 3.0 ਨੂੰ ਵਿੰਡੋਜ਼ ਅਤੇ Mac ਮਸ਼ੀਨਸ ਦੀ ਸਪੋਰਟ ਦੇ ਨਾਲ ਉਪਲੱਬਧ ਕੀਤਾ ਗਿਆ ਹੈ । VideoLAN ਡਿਵੈਲਪਰਸ ਦਾ ਕਹਿਣਾ ਹੈ ਕਿ ਇਸ ਨਵੀਂ ਐਪ ਨੂੰ 360-ਡਿਗਰੀ ਕੈਮਰਾ ਮੇਕਰ ਕੰਪਨੀ Giroptic  ਦੇ ਨਾਲ ਸ਼ੇਅਰ ਕਰ ਕੇ ਵਿਕਸਿਤ ਕੀਤਾ ਹੈ । ਇਹ ਨਵੀਂ ਐਪ ਫੋਟੋਜ਼ ਨੂੰ ਡਿਸਪਲੇ ਕਰਨ, ਪਨੋਰਾਮਾ ਤਸਵੀਰ ਨੂੰ ਪੇਸ਼ ਕਰਨ ਅਤੇ ਵੀਡੀਓਜ਼ ਨੂੰ ਪਲੇ ਕਰਨ ''ਚ ਮਦਦ ਕਰੇਗੀ ਨਾਲ ਹੀ ਇਸ ''ਚ VR ਹੈੱਡਸੈੱਟਸ ਦੀ ਸਪੋਰਟ ਵੀ ਮੌਜੂਦ ਹੈ । ਇਸ ਐਪ ਨੂੰ ਆਧਿਕਾਰਕ ਤੌਰ ''ਤੇ ਉਪਲੱਬਧ ਕਰ ਦਿੱਤਾ ਗਿਆ ਹੈ ਅਤੇ ਤੁਸੀਂ ਇਸ ਨੂੰ ਡਾਉਨਲੋਡ ਕਰ ਯੂਜ਼ ਕਰ ਸਕਦੇ ਹੋ।


Related News