ਵੀਵੋ ਨੇ ਲਾਂਚ ਕੀਤਾ 5ਜੀ ਸਮਾਰਟਫੋਨ, ਜਾਣੋ ਕੀਮਤ ਤੇ ਫੀਚਰਜ਼

02/28/2020 3:54:23 PM

ਗੈਜੇਟ ਡੈਸਕ– ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਵੀਵੋ ਨੇ ਨਵਾਂ 5ਜੀ ਸਮਾਰਟਫੋਨ ਲਾਂਚ ਕੀਤਾ ਹੈ। ਨਵੇਂ ਡਿਵਾਈਸ ਨੂੰ ਕਵਾਡ ਰੀਅਰ ਕੈਮਰਾ ਸੈੱਟਅਪ ਦੇ ਨਾਲ ਪੇਸ਼ ਕੀਤਾ ਗਿਆ ਹੈ। ਇਸ ਵਿਚ 48 ਮੈਗਾਪਿਕਸਲ ਦੇ ਪ੍ਰਾਈਮਰੀ ਕੈਮਰਾ ਤੋਂ ਇਲਾਵਾ ਡੈਡੀਕੇਟਿਡ ਵਾਈਡ ਐਂਗਲ ਅਤੇ ਮੈਕ੍ਰੋ ਕੈਮਰਾ ਦਿੱਤਾ ਗਿਆ ਹੈ। ਚਾਈਨੀਜ਼ ਸਮਾਰਟਫੋਨ ਨਿਰਮਾਤਾ ਦਾ ਕਹਿਣਾ ਹੈ ਕਿ ਨਵੇਂ ਸਮਾਰਟਫੋਨ ’ਚ ਖਾਸ ਲਿਕਵਿਡ ਕੂਲਿੰਗ ਟੈਕਨਾਲੋਜੀ ਦਿੱਤੀ ਗਈ ਹੈ, ਜਿਸ ਵਿਚ ਕੰਡਕਟਿਵ ਕਾਪਰ ਕਾਈਲ ਅਤੇ ਥਰਮਲ ਜੈੱਲ ਸ਼ਾਮਲ ਹੈ ਅਤੇ ਇਸ ਦੀ ਮਦਦ ਨਾਲ ਹੈਵੀ ਗੇਮਿੰਗ ਦੌਰਾਨ ਵੀ ਸਮਾਰਟਫੋਨ ਗਰਮ ਨਹੀਂ ਹੋਵੇਗਾ। ਇਸ ਵਿਚ ਹੋਮ ਪੰਚ ਡਿਜ਼ਾਈਨ ਮਿਲਦਾ ਹੈ ਅਤੇ ਰੀਅਰ ਪੈਨਲ ’ਤੇ ਫਿਜੀਕਲ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। 

ਕੀਮਤ
ਕੰਪਨੀ ਨੇ Vivo Z6 5G ਦੀ ਸ਼ੁਰੂਆਤੀ ਕੀਮਤ 2,198 ਯੁਆਨ (ਕਰੀਬ 22,000 ਰੁਪਏ) ਰੱਖੀ ਹੈ ਜੋ 6 ਜੀ.ਬੀ. ਰੈਮ ਅਤੇ 128 ਜੀ.ਬੀ. ਮਾਡਲ ਦੀ ਕੀਮਤ ਹੈ। 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 2,598 ਯੁਆਨ (ਕਰੀਬ 26,000 ਰੁਪਏ) ਰੱਖੀ ਗਈ ਹੈ। ਸਮਾਰਟਫੋਨ ਨੂੰ ਇੰਟਰਸਟੇਲਰ ਸਿਲਵਰ ਅਤੇ ਆਈਸ ਐੱਜ ਕਲਰ ਆਪਸ਼ਨ ’ਚ ਖਰੀਦਿਆ ਜਾ ਸਕੇਗਾ ਅਤੇ ਇਸ ਦੇ ਪ੍ਰੀ-ਆਰਡਰ 29 ਜਨਵਰੀ ਤੋਂ ਸ਼ੁਰੂ ਹੋਣਗੇ। ਹਾਲਾਂਕਿ, ਭਾਰਤ ਸਮੇਤ ਬਾਈਕ ਬਾਜ਼ਾਰਾਂ ’ਚ ਇਸ ਦੀ ਉਪਲੱਬਧਤਾ ਨੂੰ ਲੈ ਕੇ ਕੰਪਨੀ ਵਲੋਂ ਕੋਈ ਜਾਣਕਾਰੀ ਨਹੀਂ ਮਿਲੀ। 

ਫੀਚਰਜ਼
ਡਿਊਲ ਸਿਮ ਵਾਲੇ Vivo Z6 5G ’ਚ ਐਂਡਰਾਇਡ 10 ਬੇਸਡ ਫਨਟੱਚ ਓ.ਐੱਸ. ਦਿੱਤਾ ਗਿਆ ਹੈ, ਜਿਸ ਵਿਚ ਮਲਟੀ ਟਰਬੋ 3.0 ਅਤੇ ਗੇਮਿੰਗ ਸਪੇਸ 3.0 ਵਰਗੇ ਫੀਚਰਜ਼ ਦਿੱਤੇ ਗਏ ਹਨ। ਸਮਾਰਟਫੋਨ ’ਚ 6.57 ਇੰਚ ਦੀ ਫੁਲ ਐੱਚ.ਡੀ. ਡਿਸਪਲੇਅ ਹੈ। ਇਹ ਡਿਵਾਈਸ ਕੁਆਲਕਾਮ ਸਨੈਪਡ੍ਰੈਗਨ 765ਜੀ ਚਿਪਸੈੱਟ ਪਾਵਰਡ ਹੈ ਅਤੇ 8 ਜੀ.ਬੀ. ਤਕ ਰੈਮ+128 ਜੀ.ਬੀ. ਸਟੋਰੇਜ ਦੇ ਨਾਲ ਆਉਂਦਾ ਹੈ। ਕੁਨੈਕਟੀਵਿਟੀ ਅਤੇ ਚਾਰਜਿੰਗ ਲਈ ਫੋਨ ’ਚ ਯੂ.ਐੱਸ.ਬੀ. ਟਾਈਪ-ਸੀ ਅਤੇ 3.5mm ਹੈੱਡਫੋਨ ਜੈੱਕ ਦਿੱਤਾ ਗਿਆ ਹੈ। 

ਕੈਮਰੇ ਦੀ ਗੱਲ ਕਰੀਏ ਤਾਂ ਇਸ ਵਿਚ ਕਵਾਡ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ, ਜਿਸ ਵਿਚ ਪ੍ਰਾਈਮਰੀ ਸੈਂਸਰ 48 ਮੈਗਾਪਿਕਸਲ ਦਾ ਹੈ। ਇਸ ਤੋਂ ਇਲਾਵਾ 8 ਮੈਗਾਪਿਕਸਲ ਦਾ ਵਾਈਡ-ਐਂਗਲ ਲੈੱਨਜ਼ 112 ਡਿਗਰੀ ਫੀਲਡ ਆਫ ਵਿਊ ਦੇ ਨਾਲ, 2 ਮੈਗਾਪਿਕਸਲ ਦਾ ਮੈਕ੍ਰੋ ਸੈਂਸਰ ਅਤੇ 2 ਮੈਗਾਪਿਕਸਲ ਸੈਂਸਰ ਡੈੱਪਥ ਸੈਂਸਿੰਗ ਲਈ ਦਿੱਤਾ ਗਿਆ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਫੋਨ ’ਚ 16 ਮੈਗਾਪਿਕਸਲ ਦਾ ਫਰੰਟ ਕੈਮਰਾ ਮਿਲਦਾ ਹੈ। Vivo Z6 5G ’ਚ 5,000mAh ਦੀ ਬੈਟਰੀ ਦਿੱਤੀ ਗਈ ਹੈ, ਜੋ 44 ਵਾਟ ਸੁਪਰਫਲੈਸ਼ ਚਾਰਜਿੰਗ ਤਕਨੀਕ ਨੂੰ ਸੁਪੋਰਟ ਕਰਦੀ ਹੈ। ਕੰਪਨੀ ਦਾ ਕਹਿਣਾ ਹੈ ਕਿ ਫੋਨ ਦੀ ਬੈਟਰੀ ਨੂੰ ਸਿਰਫ 35 ਮਿੰਟ ’ਚ 0 ਤੋਂ 70 ਫੀਸਦੀ ਚਾਰਜ ਕੀਤਾ ਜਾ ਸਕਦਾ ਹੈ। 


Related News