ਵੀਵੋ ਨੇ ਨਵੇਂ ਕਲਰ ਵੇਰੀਐਂਟ ''ਚ ਲਾਂਚ ਕੀਤਾ Vivo Z3 ਸਮਾਰਟਫੋਨ

Sunday, Mar 03, 2019 - 12:20 PM (IST)

ਵੀਵੋ ਨੇ ਨਵੇਂ ਕਲਰ ਵੇਰੀਐਂਟ ''ਚ ਲਾਂਚ ਕੀਤਾ Vivo Z3 ਸਮਾਰਟਫੋਨ

ਗੈਜੇਟ ਡੈਸਕ- ਚੀਨ ਦੀ ਫੋਨ ਨਿਰਮਾਤਾ ਕੰਪਨੀ ਵੀਵੋ ਨੇ ਆਪਣੇ ਸਮਾਰਟਫੋਨ Vivo Z3 ਦਾ ਨਵਾਂ ਕਲਰ ਵੇਰੀਐਂਟ ਲਾਂਚ ਕੀਤਾ ਹੈ। ਇਹ ਸਮਾਰਟਫੋਨ ਪਿਛਲੇ ਸਾਲ ਕੁਆਲਕਾਮ ਸਨੈਪਡ੍ਰੈਗਨ 670 ਦੇ ਨਾਲ ਲਾਂਚ ਕੀਤਾ ਗਿਆ ਸੀ। Vivo Z3 ਇਸ ਤੋਂ ਪਹਿਲਾਂ ਸਟਾਰੀ ਨਾਈਟ, ਬਲੂ ਤੇ ਡ੍ਰੀਮ ਪਾਊਡਰ ਕਲਰ ਵੇਰੀਐਂਟ 'ਚ ਉਪਲੱਬਧ ਸੀ। ਹੁਣ ਇਸ ਸਮਾਰਟਫੋਨ ਦਾ ਐਮਰਾਲਡ ਕਲਰ ਵੇਰੀਐਂਟ ਲਾਂਚ ਕੀਤਾ ਗਿਆ ਹੈ।

Vivo Z3 ਸਪੈਸਿਫਿਕੇਸ਼ਨਸ ਤੇ ਫੀਚਰਸ
ਵੀਵੋ ਜ਼ੈੱਡ3 'ਚ 6.3 ਇੰਚ ਫੁੱਲ ਐੱਚ.ਡੀ+ (1080x2280 ਪਿਕਸਲ) ਡਿਸਪਲੇਅ ਹੈ ਜਿਸ ਦਾ ਆਸਪੈਕਟ ਰੇਸ਼ਿਓ 19:9 ਹੈ। ਸਕ੍ਰੀਨ-ਟੂ-ਬਾਡੀ ਰੇਸ਼ਿਓ 90.3 ਹੈ। Vivo Z3 V181321 ਮਾਡਲ 'ਚ 670 ਪ੍ਰੋਸੈਸਰ ਤੇ 4 ਜੀ. ਬੀ ਰੈਮ, Vivo Z3 V181341 'ਚ ਸਨੈਪਡ੍ਰੈਗਨ 710 ਪ੍ਰੋਸੈਸਰ ਤੇ 6 ਜੀ. ਬੀ ਰੈਮ ਦਿੱਤੀ ਗਈ ਹੈ। ਫੋਨ 'ਚ 64 ਜੀ. ਬੀ ਤੇ 128 ਜੀ.ਬੀ ਸਟੋਰੇਜ ਆਪਸ਼ਨ ਮਿਲਦੀ ਹੈ।PunjabKesari ਡਿਊਲ ਸਿਮ ਵਾਲਾ ਵੀਵੋ ਜ਼ੈੱਡ3 ਐਂਡ੍ਰਾਇਡ 8.1 ਓਰਿਓ ਬੇਸਡ ਫਨਟੱਚ ਓ. ਐੱਸ 'ਤੇ ਚੱਲਦਾ ਹੈ। ਸਮਾਰਟਫੋਨ ਨੂੰ ਪਾਵਰ ਦੇਣ ਲਈ 3315m1h ਬੈਟਰੀ ਦਿੱਤੀ ਗਈ ਹੈ। ਸਮਾਰਟਫੋਨ 'ਚ ਰੀਅਰ 'ਤੇ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਹੈਂਡਸੈੱਟ ਦਾ ਡਾਇਮੈਂਸ਼ਨ 155.97x75.63x8.1 ਮਿਲੀਮੀਟਰ ਹੈ। ਫੋਨ 'ਚ ਕੁਨੈਕਟੀਵਿਟੀ ਲਈ 4ਜੀ ਵੀ. ਓ. ਐੱਲ. ਟੀ.ਈ, ਵਾਈ-ਫਾਈ, ਬਲੂਟੁੱਥ 5.0, ਜੀ. ਪੀ. ਐੱਸ/ਏ-ਜੀ. ਪੀ. ਐੱਸ, ਮਾਇਕ੍ਰੋ-ਯੂਐੱਸ. ਬੀ (ਓ. ਟੀ. ਜੀ ਸਪਾਰਟ ਦੇ ਨਾਲ) ਤੇ 3.5 ਐੱਮ. ਐੱਮ ਹੈੱਡਫੋਨ ਜੈੱਕ ਦਿੱਤੇ ਗਏ ਹਨ।

ਫੋਟੋਗਰਫੀ ਲਈ ਡਿਊਲ ਰੀਅਰ ਕੈਮਰਾ ਸੈੱਟਅਪ ਹੈ। ਅਪਰਚਰ ਐਫ/2.0 ਦੇ ਨਾਲ 16 ਮੈਗਾਪਿਕਸਲ ਪ੍ਰਾਇਮਰੀ ਤੇ ਅਪਰਚਰ ਐਫ/2.4 ਦੇ ਨਾਲ 2 ਮੈਗਾਪਿਕਸਲ ਸਕੈਂਡਰੀ ਸੈਂਸਰ ਹੈ। ਸੈਲਫੀ ਲਈ ਵੀਵੋ ਜ਼ੈੱਡ3 'ਚ ਅਪਰਚਰ ਐੱਫ/2.0 ਦੇ ਨਾਲ 12 ਮੈਗਾਪਿਕਸਲ ਡਿਊਲ ਪਿਕਸਲ ਸੈਂਸਰ ਹੈ।


Related News