Vivo ਨੇ ਲਾਂਚ ਕੀਤਾ ਇਕ ਹੋਰ 5ਜੀ ਸਮਾਰਟਫੋਨ, ਸਰਟੀਫਿਕੇਸ਼ਨ ਵੈੱਬਸਾਈਟ ''ਤੇ ਹੋਇਆ ਲਿਸਟ

Monday, Apr 17, 2023 - 03:44 PM (IST)

ਗੈਜੇਟ ਡੈਸਕ- ਸਮਾਰਟਫੋਨ ਬ੍ਰਾਂਡ ਵੀਵੋ ਨੇ ਆਪਣੇ ਨਵੇਂ 5ਜੀ ਸਮਾਰਟਫੋਨ Vivo Y78 5G ਨੂੰ ਭਾਰਤ 'ਚ ਲਾਂਚ ਕਰਨ ਦੀ ਤਿਆਰੀ ਕਰ ਲਈ ਹੈ। ਇਸ ਫੋਨ ਨੂੰ ਜਲਦ ਹੀ ਭਾਰਤ 'ਚ ਲਾਂਚ ਕੀਤਾ ਜਾ ਸਕਦਾ ਹੈ। ਫੋਨ ਨੂੰ ਮਾਡਲ ਨੰਬਰ V2278A ਦੇ ਨਾਲ 3ਸੀ ਸਰਟੀਫਿਕੇਸ਼ਨ ਵੈੱਬਸਾਈਟ 'ਤੇ ਲਿਸਟ ਕੀਤਾ ਗਿਆ ਹੈ। ਹਾਲਾਂਕਿ, ਸਮਾਰਟਫੋਨ ਦਾ ਨਾਂ ਸਾਹਮਣੇ ਨਹੀਂ ਆਇਆ ਪਰ ਇਸਦੇ ਸਰਟੀਫਿਕੇਸ਼ਨ ਤੋਂ ਪਤਾ ਲੱਗਾ ਹੈ ਕਿ ਆਉਣ ਵਾਲਾ ਸਮਾਰਟਫੋਨ 5ਜੀ ਡਿਵਾਈਸ ਹੋਵੇਗਾ। ਫੋਨ ਦੇ ਫੀਚਰਜ਼ ਦੀ ਜਾਣਕਾਰੀ ਵੀ ਸਾਹਮਣੇ ਆਈ ਹੈ। ਕੰਪਨੀ ਇਸ ਫੋਨ ਦੇ ਨਾਲ Vivo Y78+ ਨੂੰ ਵੀ ਪੇਸ਼ ਕਰ ਸਕਦੀ ਹੈ।

Vivo Y78 5G ਦੇ ਸੰਭਾਵਿਤ ਫੀਚਰਜ਼

Y78 ਸੀਰੀਜ਼ ਦੇ ਸਮਾਰਟਫੋਨ, Vivo Y78 5G ਬਾਰੇ ਜਾਣਕਾਰੀ ਸਾਹਮਣੇ ਆਈ ਹੈ। ਇਸ ਫੋਨ ਨੂੰ 5000mAh ਬੈਟਰੀ ਅਤੇ 44 ਵਾਟ ਫਾਸਟ ਚਾਰਜਿੰਗ ਸਪੋਰਟ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਚਾਰਜਿੰਗ ਲਈ ਫੋਨ 'ਚ ਯੂ.ਐੱਸ.ਬੀ. ਟਾਈਪ-ਸੀ ਪੋਰਟ ਦਾ ਸਪੋਰਟ ਮਿਲੇਗਾ। 3ਸੀ ਲਿਸਟਿੰਗ ਮੁਤਾਬਕ, ਵੀਵੋ V2278A ਦੀ ਤਰ੍ਹਾਂ Y78+ ਸਮਾਰਟਫੋਨ ਵੀ 44 ਵਾਟ ਫਾਸਟ ਚਾਰਜਿੰਗ ਨੂੰ ਸਪੋਰਟ ਕਰਦਾ ਹੈ ਅਤੇ ਮਾਡਲ ਨੰਬਰ V2271A ਦੇ ਨਾਲ ਗੀਕਬੈਂਚ 'ਤੇ ਦਿਖਾਈ ਦਿੱਤਾ ਸੀ।

ਵੀਵੋ ਆਪਣੇ Y78 ਸੀਰੀਜ਼ ਸਮਾਰਟਫੋਨ 'ਤੇ ਵੀ ਕੰਮ ਕਰ ਰਿਹਾ ਹੈ ਅਤੇ ਵੀਵੋ Y78+ ਸਮਾਰਟਫੋਨ ਨੂੰ ਹਾਲ ਹੀ 'ਚ ਗੀਕਬੈਂਚ 'ਤੇ ਦੇਖਿਆ ਗਿਆ ਸੀ। ਹਾਲ ਹੀ 'ਚ ਆਉਣ ਵਾਲੇ ਡਿਵਾਈਸ ਦੀ ਫੋਟੋ ਵੀ ਲੀਕ ਹੋਈ ਸੀ।


Rakesh

Content Editor

Related News