8GB ਰੈਮ ਨਾਲ ਭਾਰਤ ’ਚ ਲਾਂਚ ਹੋਇਆ ਵੀਵੋ ਦਾ ਨਵਾਂ ਸਮਾਰਟਫੋਨ, ਜਾਣੋ ਕੀਮਤ

Monday, Dec 07, 2020 - 03:39 PM (IST)

8GB ਰੈਮ ਨਾਲ ਭਾਰਤ ’ਚ ਲਾਂਚ ਹੋਇਆ ਵੀਵੋ ਦਾ ਨਵਾਂ ਸਮਾਰਟਫੋਨ, ਜਾਣੋ ਕੀਮਤ

ਗੈਜੇਟ ਡੈਸਕ– ਵੀਵੋ ਨੇ ਆਖਿਰਕਾਰ ਆਪਣੇ ਨਵੇਂ ਸਮਾਰਟਫੋਨ Vivo Y5 ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਵੀਵੋ ਦੇ ਇਸ ਨਵੇਂ ਫੋਨ ਨੂੰ 8 ਜੀ.ਬੀ. ਰੈਮ ਅਤੇ 128 ਜੀ.ਬੀ. ਇੰਟਰਨਲ ਸਟੋਰੇਜ ਨਾਲ ਲਿਆਇਆ ਗਿਆ ਹੈ। 5000mAh ਦੀ ਬੈਟਰੀ ਵਾਲੇ ਇਸ ਫੋਨ ਦੀ ਕੀਮਤ 17,990 ਰੁਪਏ ਹੈ। ਗਾਹਕ ਇਸ ਨੂੰ ਟਾਈਟੇਨੀਅਮ ਸੈਫਾਇਰ ਅਤੇ ਕ੍ਰਿਸਟਲ ਸਿੰਫਨੀ ਕਲਰ ਆਪਸ਼ਨ ’ਚ ਖ਼ਰੀਦ ਸਕਦੇ ਹੋ। ਵੀਵੋ ਦਾ ਕਹਿਣਾ ਹੈ ਕਿ ‘ਮੇਕ ਇਨ ਇੰਡੀਆ’ ਇਨਸ਼ੀਏਟਿਵ ਤਹਿਤ ਇਸ ਫੋਨ ਨੂੰ ਗ੍ਰੇਟਰ ਨੋਇਡਾ ਸਥਿਤ ਫੈਸੀਲਿਟੀ ’ਚ ਹੀ ਬਣਾਇਆ ਗਿਆ ਹੈ। 

Vivo Y51 ਦੇ ਫੀਚਰਜ਼
ਡਿਸਪਲੇਅ    - 6.58 ਇੰਚ ਦੀ ਫੁਲ-ਐੱਚ.ਡੀ. ਪਲੱਸ ਹੈਲੋ ਫੁਲਵਿਊ ਐੱਲ.ਸੀ.ਡੀ.
ਪ੍ਰੋਸੈਸਰ    - ਸਨੈਪਡ੍ਰੈਗਨ 665
ਰੈਮ    - 8 ਜੀ.ਬੀ.
ਸਟੋਰੇਜ    - 128 ਜੀ.ਬੀ.
ਓ.ਐੱਸ.    - ਐਂਡਰਾਇਡ 11 ’ਤੇ ਆਧਾਰਿਤ ਫਨਟਚ OS 11
ਰੀਅਰ ਕੈਮਰਾ    - 48MP (ਪ੍ਰਾਈਮਰੀ)+8MP+2MP
ਫਰੰਟ ਕੈਮਰਾ    - 16MP
ਬੈਟਰੀ    - 5,000mAh (18 ਵਾਟ ਫਾਸਟ ਚਾਰਜਿੰਗ ਦੀ ਸੁਪੋਰਟ)
ਕੁਨੈਕਟੀਵਿਟੀ    - 4G VoLTE, ਬਲੂਟੂਥ 5.0 ਅਤੇ USB ਟਾਈਪ-ਸੀ


author

Rakesh

Content Editor

Related News