20MP ਫਰੰਟ ਕੈਮਰੇ ਨਾਲ ਭਾਰਤ ''ਚ ਲਾਂਚ ਹੋਇਆ Vivo V5 ਸਮਾਰਟਫੋਨ

Tuesday, Nov 15, 2016 - 06:34 PM (IST)

20MP ਫਰੰਟ ਕੈਮਰੇ ਨਾਲ ਭਾਰਤ ''ਚ ਲਾਂਚ ਹੋਇਆ Vivo V5 ਸਮਾਰਟਫੋਨ
ਜਲੰਧਰ- ਚੀਨ ਦੀ ਮਲਟੀਨੈਸ਼ਨਲ ਟੈਕਨਾਲੋਜੀ ਕੰਪਨੀ ਵੀਵੋ ਨੇ ਅੱਜ ਮੁੰਬਈ ''ਚ ਆਯੋਜਿਤ ਇਕ ਇਵੈਂਟ ''ਚ ਆਪਣਾ ਨਵਾਂ ਵੀਵੋ ਵੀ5 ਸੈਲਫੀ ਸਮਾਰਟਫੋਨ ਲਾਂਚ ਕੀਤਾ ਹੈ। ਵੀਵੋ ਵੀ5 ਦੀ ਕੀਮਤ 17,980 ਰੁਪਏ ਰੱਖੀ ਗਈ ਹੈ। ਇਸ ਫੋਨ ਦੀ ਪਹਿਲੀ ਸੇਲ 26 ਨਵੰਬਰ ਨੂੰ ਹੋਵੇਗੀ ਪਰ ਫੋਨ ਬੁੱਧਵਾਰ ਤੋਂ 22 ਸ਼ਹਿਰਾਂ ''ਚ ਪ੍ਰੀ-ਬੁਕਿੰਗ ਲਈ ਉਪਲੱਬਧ ਹੋਵੇਗਾ। ਇਹ ਸਮਾਰਟਫੋਨ ਸਿਰਫ ਭਾਰਤ ''ਚ ਲਾਂਚ ਕੀਤਾ ਗਿਆ ਹੈ। 
ਵੀਵੋ ਵੀ5 ਦੀ ਸਭ ਤੋਂ ਵੱਡੀ ਖਾਸੀਅਤ ਹੈ ਅਪਰਚਰ ਐੱਫ/2.0, 5ਪੀ ਲੈਂਜ਼ ਅਤੇ ਸੋਨੀ ਆਈ.ਐੱਮ.ਐਕਸ 376 ਸੈਂਸਰ ਦੇ ਨਾਲ ਇਸ ਵਿਚ ਦਿੱਤਾ ਗਿਆ 20 ਮੈਗਾਪਿਕਸਲ ਦਾ ਸੈਲਫੀ ਕੈਮਰਾ। ਸੈਲਫੀ ਕੈਮਰਾ ਮੂਨਲਾਈਟ ਫਲੈਸ਼ ਅਤੇ ਫੇਸ ਬਿਊਟੀ 6.0 ਫੀਚਰ ਦੇ ਨਾਲ ਆਉਂਦਾ ਹੈ। ਫੋਨ ''ਚ ਰਿਅਰ ਕੈਮਰਾ 13 ਮੈਗਾਪਿਕਸਲ ਦਾ ਹੈ। 
ਫੋਨ ''ਚ 5.5-ਇੰਚ ਦੀ ਐੱਚ.ਡੀ. (720x1280 ਪਿਕਸਲ) ਡਿਸਪਲੇ ਹੈ ਜਿਸ ਦੀ ਪ੍ਰੋਟੈਕਸ਼ਨ ਲਈ 2.5 ਡੀ ਕਵਰਡ ਗੋਰਿੱਲਾ ਗਲਾਸ ਦਿੱਤਾ ਗਿਆ ਹੈ। ਇਸ ਫੋਨ ''ਚ ਆਕਟਾ-ਕੋਰ ਪ੍ਰੋਸੈਸਰ ਹੈ। ਇਹ ਫੋਨ ਐਂਡ੍ਰਾਇਡ 6.0 ਮਾਰਸ਼ਮੈਲੋ ''ਤੇ ਚੱਲਦਾ ਹੈ। 4ਜੀ.ਬੀ. ਰੈਮ ਦੇ ਨਾਲ ਇਸ ਫੋਨ ''ਚ 32ਜੀ.ਬੀ. ਦੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ 128ਜੀ.ਬੀ. ਤਕ ਵਧਾਇਆ ਜਾ ਸਕਦਾ ਹੈ। ਇਹ ਫੋਨ ਹਾਈਬ੍ਰਿਡ ਸਿਮ ਸਲਾਟ ਸਪੋਰਟ ਕਰਦਾ ਹੈ। ਇਹ ਫੋਨ 4ਜੀ ਕੁਨੈਕਟੀਵਿਟੀ ਤੋਂ ਇਲਾਵਾ ਬਲੂਟੁਥ, ਜੀ.ਪੀ.ਐੱਸ. ਦੇ ਨਾਲ ਆਉਂਦਾ ਹੈ। ਇਸ ਤੋਂ ਇਲਾਵਾ ਐਕਸਲੈਰੋਮੀਟਰ, ਐਂਬਿਅੰਟ ਲਾਈਟ ਸੈਂਸਰ, ਪ੍ਰਾਕਸੀਮਿਟੀ ਸੈਂਸਰ ਅਤੇ ਡਿਜੀਟਲ ਕੰਪਾਸ ਵੀ ਦਿੱਤਾ ਗਿਆ ਹੈ। 
ਇਹ ਇਕ ਵਾਟਰ ਰੈਸਿਸਟੈਂਟ ਫੋਨ ਹੈ। ਦੂਜੇ ਵੀਵੋ ਸਮਾਰਟਫੋਨਜ਼ ਦੀ ਤਰ੍ਹਾਂ ਹੀ ਇਸ ਵਿਚ ਹਾਈ-ਫਾਈ ਆਡੀਓਸਪੋਰਟ ਦਿੱਤਾ ਗਿਆ ਹੈ। ਇਸ ਫੋਨ ''ਚ ਹੋਮ ਬਟਨ ''ਚ ਇਕ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਫਿੰਗਰਪ੍ਰਿੰਟ ਸੈਂਸਰ ਦੇ 0.2 ਸੈਕਿੰਡ ''ਚ ਫੋਨ ਨੂੰ ਅਨਲਾਕ ਕਰਨ ਦਾ ਦਾਅਵਾ ਕੀਤਾ ਗਿਆ ਹੈ।

Related News