ਵੀਵੋ ਵੀ5 ਪਲੱਸ ਤੇ ਵੀ5 ਲਾਈਟ ਸਮਾਰਟਫੋਨ ਲਾਂਚ, ਜਾਣੋ ਫੀਚਰਜ਼

01/19/2017 1:18:10 PM

ਜਲੰਧਰ- ਭਾਰਤ ''ਚ ਵੀਵੋ ਵੀ5 ਪਲੱਸ ਨੂੰ 23 ਜਨਵਰੀ ਨੂੰ ਲਾਂਚ ਕੀਤਾ ਜਾਣਾ ਹੈ ਪਰ ਚੀਨ ਦੀ ਚੀਨ ਦੀ ਮੋਬਾਇਲ ਨਿਰਮਾਤਾ ਕੰਪਨੀ ਵੀਵੋ ਨੇ ਇਸ ਹੈਂਡਸੈੱਟ ਨੂੰ ਅਧਿਕਾਰਤ ਤੌਰ ''ਤੇ ਰਿਲੀਜ਼ ਕਰ ਦਿੱਤਾ ਹੈ। ਉਮੀਦ ਮੁਤਾਬਕ, ਇਸ ਦੀ ਸਭ ਤੋਂ ਵੱਡੀ ਖਾਸੀਅਤ ਫਰੰਟ ਪੈਨਲ ''ਤੇ ਦਿੱਤੇ ਗਏ ਦੋ ਰਿਅਰ ਕੈਮਰੇ ਹਨ। ਉਤੇ ਹੀ ਕੰਪਨੀ ਨੇ ਆਪਣੇ ਲੋਕਪ੍ਰਿਅ ਵੀਵੋ ਵੀ5 ਹੈਂਡਸੈੱਟ ਦਾ ਥੋੜ੍ਹਾ ਕਮਜ਼ੋਰ ਵੇਰੀਅੰਟ ਵੀ5 ਲਾਈਟ ਵੀ ਪੇਸ਼ ਕੀਤਾ ਹੈ। ਮਜ਼ੇਦਾਰ ਗੱਲ ਇਹ ਹੈ ਕਿ ਵੀ5 ਪਲੱਸ ਨੂੰ ਹਾਲ ਹੀ ''ਚ ਮਲੇਸ਼ੀਆ ਦੇ ਇਕ ਥਰਡ ਪਾਰਟੀ ਰਿਟੇਲਰ ਵੱਲੋਂ ਉਪਲੱਬਧ ਕਰਾਇਆ ਗਿਆ ਸੀ। ਅਤੇ ਇਸ ਕਾਰਨ ਫੋਨ ਦੇ ਸਪੈਸੀਫਿਕੇਸ਼ਨ ਪਹਿਲਾਂ ਤੋਂ ਹੀ ਲੀਕ ਹੋ ਗਏ ਸਨ। ਫਿਲਹਾਲ ਇਸ ਦੀ ਕੀਮਤ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।
 
ਵੀਵੋ ਵੀ5 ਪਲੱਸ ਦੇ ਫੀਚਰਜ਼-
ਡਿਸਪਲੇ - 5.5-ਇੰਚ ਫੁੱਲ-ਐੱਚ.ਡੀ. (1080x1920 ਪਿਕਸਲ)
ਪ੍ਰੋਸੈਸਰ - 2GHz ਆਕਟਾ-ਕੋਰ ਸਨੈਪਡ੍ਰੈਗਨ 625 
ਰੈਮ            - 4ਜੀ.ਬੀ.
ਸਟੋਰੇਜ਼ - 64ਜੀ.ਬੀ.
ਕਾਰਡ ਸਪੋਰਟ - ਅਪ-ਟੂ 256ਜੀ.ਬੀ.
ਓ.ਐੱਸ - ਐਂਡਰਾਇਡ 6.0 ਮਾਰਸ਼ਮੈਲੋ
ਕੈਮਰਾ       - 16MP ਦਾ ਰਿਆਰ ਅਤੇ 20MP ਤੇ 8MP ਦਾ ਡੁਅਲ ਫਰੰਟ ਕੈਮਰਾ
ਬੈਟਰੀ        - 3160mAh 
ਕੁਨੈਕਟੀਵਿਟੀ - 4ਜੀ ਐੱਲ.ਟੀ.ਈ., ਵਾਈ-ਫਾਈ 802.11 ਏਸੀ, ਬਲੂਟੁਥ 4.2 ਅਤੇ ਜੀ.ਪੀ.ਐੱਸ. ਫੀਚਰ ਮੌਜੂਦ ਹਨ। ਕੰਪਨੀ ਦੀ ਵੈੱਬਸਾਈਟ ''ਤੇ ਸਿਰਫ ਗੋਲਡ ਕਲਰ ਵੇਰੀਅੰਟ ਨੂੰ ਲਿਸਟ ਕੀਤਾ ਗਿਆ ਹੈ। 
 
ਵੀਵੋ ਵੀ5 ਲਾਈਟ ਦੇ ਫੀਚਰਜ਼-
ਡਿਸਪਲੇ - 5.5-ਇੰਚ ਦੀ ਐੱਚ.ਡੀ. ਆਈ.ਪੀ.ਐੱਸ. (1280x720 ਪਿਕਸਲ)  
ਪ੍ਰੋਸੈਸਰ - 2GHz ਆਕਟਾ-ਕੋਰ 64-ਬਿਟ 
ਰੈਮ            - 3ਜੀ.ਬੀ.
ਸਟੋਰੇਜ਼ - 32ਜੀ.ਬੀ.
ਕਾਰਡ ਸਪੋਰਟ - 128ਜੀ.ਬੀ.
ਓ.ਐੱਸ. - ਐਂਡਰਾਇਡ 6.0 ਮਾਰਸ਼ਮੈਲੋ
ਕੈਮਰਾ        - 13MP ਦਾ ਰਿਅਰ ਅਤੇ 16MP ਦਾ ਸੈਲਫੀ ਕੈਮਰਾ
ਬੈਟਰੀ         - 3000mAh
ਕੁਨੈਕਟੀਵਿਟੀ - 4ਜੀ, ਵਾਈ-ਫਾਈ, ਬਲੂਟੁਥ 4.0, ਯੂ.ਐੱਸ.ਬੀ. 2.0, ਓ.ਟੀ.ਜੀ., ਐੱਫ.ਐੱਮ. ਰੇਡੀਓ ਅਤੇ ਜੀ.ਪੀ.ਐੱਸ. ਸ਼ਾਮਲ ਹਨ।

Related News