4 ਕੈਮਰਿਆਂ ਵਾਲਾ Vivo V19 Neo ਲਾਂਚ, ਜਾਣੋ ਕੀਮਤ ਤੇ ਫੀਚਰਜ਼

06/15/2020 11:58:05 AM

ਗੈਜੇਟ ਡੈਸਕ– ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਵੀਵੋ ਨੇ ਆਪਣੀ ਵੀ-ਸੀਰੀਜ਼ ਦੇ ਨਵੇਂ ਫੋਨ Vivo V19 Neo ਨੂੰ ਇੰਡੋਨੇਸ਼ੀਆ ’ਚ ਲਾਂਚ ਕਰ ਦਿੱਤਾ ਹੈ। ਇਸ ਸਮਾਰਟਫੋਨ ਨੂੰ ਸੁਪਰ ਅਮੋਲੇਡ ਅਲਟਰਾ-ਓ ਫੁਲ-ਐੱਚ.ਡੀ. ਪਲੱਸ ਡਿਸਪਲੇਅ, ਚਾਰ ਰੀਅਰ ਕੈਮਰੇ ਅਤੇ ਸਨੈਪਡ੍ਰੈਗਨ 675 ਪ੍ਰੋਸੈਸਰ ਨਾਲ ਲਿਆਇਆ ਗਿਆ ਹੈ। ਵੀਵੋ ਦੇ ਇਸ ਨਵੇਂ ਸਮਾਰਟਫੋਨ ਦੇ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ PHP 17,999 (ਕਰੀਬ 27,000 ਰੁਪਏ) ਰੱਖੀ ਗਈ ਹੈ। ਇਸ ਸਮਾਰਟਫੋਨ ਨੂੰ ਐਡਮਿਰਲ ਬਲਿਊ ਅਤੇ ਕ੍ਰਿਸਟਲ ਵਾਈਟ ਰੰਗ ’ਚ ਮੁਹੱਈਆ ਕਰਵਾਇਆ ਜਾਵੇਗਾ। 

Vivo V19 Neo ਦੇ ਫੀਚਰਜ਼
ਡਿਸਪਲੇਅ    - 6.44 ਇੰਚ ਸੁਪਰ ਅਮੋਲੇਡ ਅਲਟਰਾ-ਓ FHD+
ਪ੍ਰੋਸੈਸਰ    - ਕੁਆਲਕਾਮ ਸਨੈਪਡ੍ਰੈਗਨ 675
ਰੈਮ    - 6 ਜੀ.ਬੀ.
ਸਟੋਰੇਜ    - 128 ਜੀ.ਬੀ.
ਓ.ਐੱਸ.    -
ਐਂਡਰਾਇਡ 9 ’ਤੇ ਅਧਾਰਤ ਕਲਰ ਫਨਟਚ
ਰੀਅਰ ਕੈਮਰਾ    - 48MP+8MP+2MP+2MP
ਫਰੰਟ ਕੈਮਰਾ    - 32MP
ਬੈਟਰੀ    - 4,500mAh
ਕੁਨੈਕਟੀਵਿਟੀ    - 4G, ਬਲੂਟੂਥ,WiFi, GPS ਅਤੇ USB ਪੋਰਟ ਟਾਈਪ-ਸੀ


Rakesh

Content Editor

Related News