ਭਾਰਤ ''ਚ ਬੰਦ ਹੋ ਸਕਦੀ ਹੈ Vivo V15 ਸੀਰੀਜ਼ : ਰਿਪੋਰਟ

07/20/2019 11:13:51 PM

ਨਵੀਂ ਦਿੱਲੀ— ਚੀਨ ਦੀ ਫੋਨ ਨਿਰਮਾਤਾ ਕੰਪਨੀ ਵੀਵੋ ਨੇ ਫਰਵਰੀ 'ਚ ਆਪਣਾ ਸਮਾਰਟਫੋਨ Vivo V15 Pro ਲਾਂਚ ਕੀਤਾ ਸੀ। ਇਕ ਮਹੀਨੇ ਬਾਅਦ ਇਹ ਫੋਨ ਸੇਲ ਲਈ ਅਵੇਲੇਬਲ ਹੋਇਆ। ਜਿਸ ਤੋਂ ਬਾਅਦ ਇਹ ਭਾਰਤ 'ਚ ਸਭ ਤੋਂ ਤੇਜੀ ਨਾਲ ਵਿਕਣ ਵਾਲਾ V ਸੀਰੀਜ਼ ਦਾ ਫੋਨ ਬਣ ਗਿਆ। ਇਸ ਤੋਂ ਬਾਅਦ ਕੰਪਨੀ ਨੇ ਇਸ ਦਾ ਨਾਨ ਪ੍ਰੋ ਮਾਡਲ ਵੀ ਭਾਰਤ 'ਚ ਲਾਂਚ ਕੀਤਾ। ਹੁਣ ਅਜਿਹੀਆਂ ਖਬਰਾਂ ਆ ਰਹੀਆਂ ਹਨ ਕਿ ਕੰਪਨੀ ਨੇ ਇਸ ਪਾਪੁਲਰ ਫੋਨ ਦਾ ਪ੍ਰੋਡਕਸ਼ਨ ਬੰਦ ਕਰ ਦਿੱਤਾ ਹੈ।
91 ਮੋਬਾਇਲਸ ਦੀ ਇਕ ਰਿਪੋਰਟ ਮੁਤਾਬਕ ਕੰਪਨੀ ਨੇ ਇਨ੍ਹਾਂ ਦੋਹਾਂ ਫੋਨ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਇਹ ਫੋਨ ਆਨਲਾਈਨ ਸਟੋਰਸ 'ਚ ਸਟਾਕ ਖਤਮ ਹੋਣ ਤਕ ਮਿਲਣਗੇ। ਫਿਲਹਾਲ ਇਹ ਦੋਵੇਂ ਫੋਨ ਵੀਵੋ ਆਨਲਾਈਨ ਸ਼ਾਪ 'ਤੇ ਮਿਲ ਰਹੇ ਹਨ।

ਇਸ ਕਾਰਨ ਬੰਦ ਹੋਇਆ ਪ੍ਰੋਡਕਸ਼ਨ
ਦੱਸਿਆ ਜਾ ਰਿਹਾ ਹੈ ਕਿ ਕੰਪਨੀ ਜਲਦ S ਸੀਰੀਜ਼ ਦੇ ਤਹਿਤ Vivo S1 ਲਾਂਚ ਕਰਨ ਵਾਲੀ ਹੈ। ਇਸ ਤੋਂ ਇਲਾਵਾ ਕੰਪਨੀ ਭਾਰਤ 'ਚ ਆਪਣਾ ਸਬ ਬ੍ਰੈਂਡ iQOO ਵੀ ਲਿਆਉਣ ਦੀ ਤਿਆਰੀ ਕਰ ਰਹੀ ਹੈ। ਇਹ ਵੀ ਇਨ੍ਹਾਂ ਫੋਨਸ ਨੂੰ ਬੰਦ ਕਰਨ ਦਾ ਇਕ ਕਾਰਨ ਹੋ ਸਕਦਾ ਹੈ। ਇਸ ਤੋਂ ਇਲਾਵਾ ਹਾਲ ਹੀ 'ਚ ਲਾਂਚ ਹੋਇਆ Vivo Z1 ਸਮਾਰਟਫੋਨ V ਸੀਰੀਜ਼ ਦੇ ਸਮਾਰਟਫੋਨ ਤੋਂ ਸਸਤਾ ਹੈ ਤੇ ਬਿਹਤਰ ਹੈ। Vivo Z1 ਦੀ 26 ਜੁਲਾਈ ਨੂੰ ਪਹਿਲੀ ਸੇਲ ਹੈ।

Vivo V15 'ਚ ਮੌਜੂਦ ਹੈ ਇਹ ਫੀਚਰਸ
Vivo V15 ਸਮਾਰਟਫੋਨ ਐਂਡਰਾਇਡ 9.0 ਪਾਈ 'ਤੇ ਬੇਸਡ FunTouch OS 9  'ਤੇ ਚੱਲਦਾ ਹੈ। ਇਸ ਸਮਾਰਟਫੋਨ 'ਚ 6.53 ਇੰਚ ਦਾ ਫੁੱਲ ਐੱਚ.ਡੀ.+ ਡਿਸਪਲੇਅ ਹੈ। ਫੋਨ ਓਕਟਾਕੋਰ MediaTek Helio P70 Soc ਪ੍ਰੋਸੈਸਰ ਨਾਲ ਪਾਵਰਡ ਹੈ ਤੇ ਇਸ 'ਚ 6 ਜੀਬੀ ਰੈਮ ਦਿੱਤਾ ਗਿਆ ਹੈ। ਸੈਲਫੀ ਤੇ ਵੀਡੀਓ ਚੈਟ ਲਈ ਇਸ ਸਮਾਰਟਫੋਨ 'ਚ 32 ਮੈਗਾਪਿਕਸਲ ਦਾ ਸੈਂਸਰ ਦਿੱਤਾ ਗਿਆ ਹੈ। ਇਸ ਸਮਾਰਟਫੋਨ ਦੇ ਪਿੱਛੇ ਟ੍ਰਿਪਲ ਕੈਮਾ ਸੈਟਅਪ ਹੈ। ਫੋਨ ਦੇ ਪਿੱਛੇ 12 ਮੈਗਾਪਿਕਸਲ, 8 ਮੈਗਾਪਿਕਸਲ ਤੇ 5 ਮੈਗਾਪਿਕਸਲ ਦੇ ਸੈਂਸਰ ਲੱਗੇ ਹਨ। Vivo V15 'ਚ 128 ਜੀਬੀ ਦਾ ਆਨਬੋਰਡ ਸਟੋਰੇਜ ਹੈ, ਜਿਸ ਨੂੰ ਮਾਇਕਰੋ ਐੱਸ.ਡੀ. ਕਾਰਡ ਦੇ ਜ਼ਰੀਏ 256 ਤਕ ਵਧਾ ਸਕਦੇ ਹਾਂ।


Inder Prajapati

Content Editor

Related News