27 ਅਪ੍ਰੈਲ ਨੂੰ ਭਾਰਤ ''ਚ ਲਾਂਚ ਹੋਵੇਗਾ Vivo ਦਾ ਨਵਾਂ V5s ਸਮਾਰਟਫੋਨ, ਜਾਣੋ ਫੀਚਰਸ

04/24/2017 1:15:27 PM

ਜਲੰਧਰ- ਵੀਵੋ ਆਪਣੇ ਸੀਰੀਜ਼ ਦੇ ਅਗਲੇ ਬ੍ਰਾਂਡ ਨੂੰ ਲਾਂਚ ਕਰਨ ਦੀ ਤਿਆਰੀ ''ਚ ਹੈ, ਵੀਵੋ ਵੀ5 ਅਤੇ ਵੀ5 ਪਲੱਸ ਨੂੰ ਲਾਂਚ ਕਰਨ ਤੋਂ ਬਾਅਦ ਹੁਣ ਕੰਪਨੀ ਭਾਰਤ ''ਚ ਨਵੇਂ ਵੀਵੋ V5s ''ਚ ਕਾਫੀ ਸਾਰੇ ਫੀਚਰਸ ਵੀ5 ਦੇ ਤਰ੍ਹਾਂ ਹੀ ਹੋਣਗੇ। ਇਕ ਰਿਪੋਰਟ ਦੇ ਮੁਤਾਬਕ V5s ''ਚ ਮੇਟਲ ਯੂਨੀਬਾਡੀ ਡਿਜ਼ਾਈਨ ਨਾਲ 5.5 ਇੰਚ HD ਡਿਸਪਲੇ ਹੋਵੇਗਾ। ਦੱਸਆਿ ਇਹ ਵੀ ਜਾ ਰਿਹਾ ਹੈ ਕਿ ਇਸ ''ਚ ਵੀਵੋ  ਵੀ5 ਦੇ ਤਰ੍ਹਾਂ ਹੀ MT 6750 ਚਿੱਪਸੈੱਟ ਅਤੇ 4GB ਰੈਮ ਦਿੱਤਾ ਜਾਵੇਗਾ।

ਇਸ ਸਮਾਰਟਫੋਨ ਨੂੰ #PerfectSelfie ਨਾਲ ਲਾਂਚ ਕੀਤਾ ਜਾ ਰਿਹਾ ਹੈ। ਕੰਪਨੀ ਨੇ ਇਸ ਦੇ ਸੈਲਫੀ ਕੈਮਰੇ ਨੂੰ ਜ਼ਿਆਦਾ ਖਾਸ ਬਣਾਇਆ ਗਿਆ ਹੈ। ਉਮੀਦ ਹੈ ਕਿ ਇਸ ਦੇ ਫਰੰਟ ''ਚ f/2.0 ਅਪਰਚਰ ਅਤੇ LED ਫਲੈਸ਼ ਨਾਲ 20 ਮੈਗਾਪਿਕਸਲ Sony IMX376 sensor ਦਿੱਤਾ ਜਾਵੇਗਾ। ਰਿਅਰ ''ਚ PDAF ਅਤੇ  f/2.2 ਅਪਰਚਰ ਨਾਲ 13 ਮੈਗਾਪਿਕਸਲ ਦਾ ਕੈਮਰਾ ਦਿੱਤੇ ਜਾਣ ਦੀ ਉਮੀਦ ਹੈ। 
ਵੀਵੋ V5s ''ਚ 3000mAh ਦੀ ਬੈਟਰੀ, ਡਿਊਲ ਸਿਮ ਸਪੋਰਟ ਅਤੇ 64GB ਦਾ ਇੰਟਰਨਲ ਸਟੋਰੇਜ ਦਿੱਤੀ ਜਾ ਰਹੀ ਹੈ। ਇਸ ਇੰਟਰਨਲ ਸਟੋਰੇਜ ਨੂੰ ਕਵਰਡ ਦੀ ਸਹਾਇਤਾ ਤੋਂ 12872 ਤੱਕ ਵਧਾਇਆ ਜਾ ਸਕੇਗਾ। ਕਨੈਕਟੀਵਿਟੀ ਦੀ ਗੱਲ ਕਰੀਏ ਤਾਂ ਇਸ ''ਚ G LTE, Wi-Fi, Bluetooth, GPS, 3.5mm port, ਅਤੇ ਇਕ  Micro-USB 2.0 ਪੋਰਟ ਹੋਣ ਦੀ ਸੰਭਵਨਾ ਹੈ।
ਰਿਪੋਰਟਸ ਦੇ ਮੁਤਾਬਕ ਨਵਾਂ ਸਮਾਰਟਫੋਨ FunTouch OS 2.6 ਬੈਸਡ ਐਂਡਰਾਇਡ 6.0 ਮਾਰਸ਼ਮੈਲੋ ''ਤੇ ਚੱਲੇਗਾ। ਇਸ ਦੀ ਸੰਭਾਵਿਤ ਕੀਮਤ 18,990 ਰੁਪਏ ਦੱਸੀ ਜਾ ਰਹੀ ਹੈ। ਵੀਵੋ  V5s ਮੈਟ ਬਲੈਕ ਕਲਰ ਆਪਸ਼ਨ ''ਚ ਉਪਲੱਬਧ ਹੋ ਸਕਦਾ ਹੈ। ਕੁਝ ਰਿਟੇਲਰਸ ਸਪੇਸ ਗ੍ਰੇ, ਗੋਲਡ ਅਤੇ ਰੋਜ਼ ਗੋਲਡ ਕਲਰ ਦੀ ਵੀ ਜਾਣਕਾਰੀ ਦੇ ਰਹੇ ਹਨ।

Related News