5000mAh ਬੈਟਰੀ ਨਾਲ ਵੀਵੋ ਨੇ ਲਾਂਚ ਕੀਤਾ ਨਵਾਂ ਸਮਾਰਟਫੋਨ, ਜਾਣੋ ਕੀਮਤ ਤੇ ਫੀਚਰਸ

04/25/2020 1:53:43 AM

ਗੈਜੇਟ ਡੈਸਕ—ਵੀਵੋ ਨੇ ਸ਼ੁੱਕਰਵਾਰ ਨੂੰ ਆਪਣੀ ਵਾਈ ਸੀਰੀਜ਼ ਦਾ ਨਵਾਂ ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਨਵੇਂ Vivo Y50 ਸਮਾਰਟਫੋਨ ਨੂੰ ਚੀਨ 'ਚ ਲਾਂਚ ਕੀਤਾ ਗਿਆ ਹੈ। ਹੈਂਡਸੈਟ ਦੀ ਅਹਿਮ ਖਾਸੀਅਤ ਹੈ ਇਸ 'ਚ ਦਿੱਤੀ ਗਈ 5,000 ਐੱਮ.ਏ.ਐੱਚ. ਦੀ ਵੱਡੀ ਬੈਟਰੀ, 128ਜੀ.ਬੀ. ਇੰਟਰਨਲ ਸਟੋਰੇਜ਼ ਅਤੇ ਚਾਰ ਰੀਅਰ ਕੈਮਰੇ। ਇਹ ਇਕ ਮਿਡ ਰੇਂਜ ਸਮਾਰਟਫੋਨ ਹੈ।

ਕੀਮਤ ਅਤੇ ਉਪਲੱਬਧਤਾ
ਵੀਵੋ ਦੇ ਨਵੇਂ ਹੈਂਡਸੈਟ ਨੂੰ 1,698 ਚੀਨੀ ਯੁਆਨ (ਕਰੀਬ 18,000 ਰੁਪਏ) 'ਚ ਲਾਂਚ ਕੀਤਾ ਗਿਆ ਹੈ। ਫੋਨ ਦੀ ਵਿਕਰੀ 26 ਅਪ੍ਰੈਲ ਤੋਂ ਸ਼ੁਰੂ ਹੋਣ ਦੀ ਉਮੀਦ ਹੈ। ਹਾਲਾਂਕਿ ਅਜੇ ਚੀਨ ਦੇ ਬਾਹਰ ਦੂਜੇ ਬਾਜ਼ਾਰਾਂ 'ਚ ਸਮਾਰਟਫੋਨ ਦੀ ਉਪਲੱਬਧਤਾ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਮਿਲੀ ਹੈ। ਫੋਨ ਤਿੰਨ ਰੰਗ-ਗਲੇਸ਼ੀਅਰ ਬਲੂ, ਸਿਲਵਰ ਅਤੇ ਆਬਸਿਡੀਅਨ ਬਲੈਕ ਕਲਰ 'ਚ ਲਾਂਚ ਕੀਤਾ ਗਿਆ ਹੈ।

ਇਸ 'ਚ 6.53 ਇੰਚ ਦੀ ਫੁਲ ਐੱਚ.ਡੀ.+ਡਿਸਪਲੇਅ ਦਿੱਤੀ ਗਈ ਹੈ ਜਿਸ ਦਾ ਸਕਰੀਨ ਰੈਜੋਲਿਉਸ਼ਨ 2340x1080 ਪਿਕਸਲ ਹੈ। ਫੋਨ 'ਚ ਕੁਆਲਕਾਮ ਸਨੈਪਡਰੈਗਨ 665 ਪ੍ਰੋਸੈਸਰ ਦਿੱਤਾ ਗਿਆ ਹੈ। ਫੋਨ ਕਵਰਡ ਮਿਰਰ ਡਿਜ਼ਾਈਨ ਦੇਖਿਆ ਜਾ ਸਕਦਾ ਹੈ। ਹੈਂਡਸੈਟ 'ਚ ਕੈਮਰਾ ਮਾਡਿਊਲ ਕੋਲ ਫਿਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਗੱਲ ਕਰੀਏ ਕੈਮਰੇ ਦੀ ਤਾਂ ਇਸ 'ਚ ਕਵਾਡ ਕੈਮਰਾ ਸੈਟਅਪ ਦਿੱਤਾ ਗਿਆ ਹੈ। ਇਸ 'ਚ 13 ਮੈਗਾਪਿਕਸਲ ਦਾ ਪ੍ਰਾਈਮਰੀ, 8 ਮੈਗਾਪਿਕਸਲ ਦਾ ਵਾਇਡ ਐਂਗਲ ਲੈਂਸ, 2 ਮੈਗਾਪਿਕਸਲ ਦਾ ਮੈਕ੍ਰੋ ਅਤੇ 2 ਮੈਗਾਪਿਕਸਲ ਦਾ ਡੈਪਥ ਆਫ ਫੀਲਡ ਸੈਂਸਰ ਦਿੱਤਾ ਗਿਆ ਹੈ। ਵੀਡੀਓ ਕਾਲਿੰਗ ਅਤੇ ਸੈਲਫੀ ਲਈ ਇਸ 'ਚ 16 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 5,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਜੋ ਕਿ 18W ਫਾਸਟ ਚਾਰਜਿੰਗ ਸਪੋਰਟ ਕਰਦੀ ਹੈ।


Karan Kumar

Content Editor

Related News