ਵੀਵੋ ਨੇ X-ਸੀਰੀਜ਼ ਦਾ ਕੀਤਾ ਐਲਾਨ, ਕੈਮਰਾ ਲਵਰਸ ਲਈ ਹੋਵੇਗਾ ਤੋਹਫਾ

7/10/2020 12:15:03 AM

ਗੈਜੇਟ ਡੈਸਕ—ਵੀਵੋ ਨੇ ਨਵੀਂ ਸਮਾਰਟਫੋਨ ਸੀਰੀਜ਼ ਦਾ ਐਲਾਨ ਕੀਤਾ ਹੈ। ਵੀਵੋ ਦੀ ਐਕਸ-ਸੀਰੀਜ਼ ਤਹਿਤ ਪ੍ਰੀਮੀਅਮ ਸਮਾਰਟਫੋਨ ਪੇਸ਼ ਹੋਣਗੇ ਅਤੇ ਇਸ ਸੀਰੀਜ਼ ਦੇ ਫੋਨ ਦੇ ਕੈਮਰੇ ਦਮਦਾਰ ਹੋਣਗੇ। ਵੀਵੋ ਦਾ ਕਹਿਣਾ ਹੈ ਕਿ ਇਸ ਸੀਰੀਜ਼ ਤਹਿਤ ਲਾਂਚ ਹੋਣ ਵਾਲੇ ਫੋਨ ’ਚ ਪ੍ਰੀਮੀਅਮ ਡਿਜ਼ਾਈਨ ਨਾਲ ਸ਼ਾਨਦਾਰ ਕੈਮਰੇ ਦਾ ਸਪੋਰਟ ਮਿਲੇਗਾ। ਵੀਵੋ ਐਕਸ-ਸੀਰੀਜ਼ ਤਹਿਤ, ਐਕਸ50 ਅਤੇ ਐਕਸ50 ਪ੍ਰੋ ਸਮਾਰਟਫੋਨ ਲਾਂਚ ਹੋਣਗੇ। ਵੀਵੋ ਦਾ ਕਹਿਣਾ ਹੈ ਕਿ ਐਕਸ50 ਅਤੇ ਐਕਸ50 ਪ੍ਰੋ ’ਚ ਪ੍ਰੋਫੈਸ਼ਨਲ ਗ੍ਰੇਡ ਦਾ ਕੈਮਰਾ ਹੋਵੇਗਾ ਜੋ ਕਿ ਸ਼ਾਨਦਾਰ ਮੋਬਾਇਲ ਫੋਟੋਗ੍ਰਾਫੀ ਲਈ ਤੋਹਫਾ ਹੋਵੇਗਾ।

ਨਵੀਂ ਸੀਰੀਜ਼ ਨੂੰ ਲੈ ਕੇ ਵੀਵੋ ਇੰਡੀਆ ਦੇ ਬ੍ਰਾਂਡ ਸਟ੍ਰੈਟੇਜੀ ਦੇ ਡਾਇਰੈਕਟਰ ਨਿਪੁਣ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ’ਚ ਉਪਭੋਗਤਾਵਾਂ ਦੀਆਂ ਜ਼ਰੂਰਤਾਂ ’ਚ ਬਦਲਾਅ ਆਇਆ ਹੈ। ਪ੍ਰੀਮੀਅਮ ਸਮਾਰਟਫੋਨ ਲਈ ਵਧਦੀ ਮੰਗ ਨਾਲ ਉਪਭੋਗਤਾ ਇਕ ਪ੍ਰੀਮੀਅਮ ਡਿਵਾਈਸ ਦੀ ਭਾਲ ’ਚ ਹੈ ਜੋ ਉਨ੍ਹਾਂ ਦੇ ਸਮਾਰਟਫੋਨ ਅਨੁਭਵ ਨੂੰ ਬਿਹਤਰ ਬਣਾ ਸਕੇ। ਸਾਡਾ ਮੰਨਣਾ ਹੈ ਕਿ ਵੀਵੋ ਨੇ ਭਾਰਤ ’ਚ ਇਕ ਮਜ਼ਬੂਤ ਬ੍ਰਾਂਡ-ਵੈਲਿਊ ਦਾ ਨਿਰਮਾਣ ਕੀਤਾ ਹੈ ਅਤੇ ਇਸ ਤਰ੍ਹਾਂ ਇਹ ਸਾਡੇ ਪ੍ਰੋਡਕਟ ਆਫਰਿੰਗ ਦਾ ਵਿਸਤਾਰ ਕਰਨ ਦਾ ਸਹੀ ਸਮਾਂ ਹੈ।

ਵੀਵੋ ਮੁਤਾਬਕ ਐਕਸ50 ਅਤੇ ਐਕਸ50 ਪ੍ਰੋ ਦੋਵੇਂ ਸਮਾਰਟਫੋਨ ‘ਮੇਕ ਇਨ ਇੰਡੀਆ’ ਤਹਿਤ ਤਿਆਰ ਕੀਤੇ ਗਏ ਹਨ ਅਤੇ ਇਨ੍ਹਾਂ ਦਾ ਪ੍ਰੋਡਕਸ਼ਨ ਵੀਵੋ ਦੇ ਗ੍ਰੇਟਰ ਨੋਇਡਾ ਫੈਸਿਲਿਟੀ ’ਚ ਹੋਇਆ ਹੈ, ਹਾਲਾਂਕਿ ਕੰਪਨੀ ਨੇ ਐਕਸ-ਸੀਰੀਜ਼ ਦੇ ਫੋਨ ਦੇ ਫੀਚਰਸ ਦੇ ਬਾਰੇ ’ਚ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਵੀਵੋ ਇੰਡੀਆ ਦੀ ਵੈੱਬਸਾਈਟ ’ਤੇ ਜਾਰੀ ਟੀਜ਼ਰ ਮੁਤਾਬਕ ਦੋਵਾਂ ਫੋਨ ’ਚ 5ਜੀ ਦਾ ਸਪੋਰਟ ਹੋਵੇਗਾ ਅਤੇ ਪੰਚਹੋਲ ਕੈਮਰਾ ਮਿਲੇਗਾ।


Karan Kumar

Content Editor Karan Kumar