ਸਾਈਬਰ ਫਰਾਡ ਕਾਰਨ EPFO ਨੇ ਕਰਮਚਾਰੀਆਂ ਨੂੰ ਕੀਤਾ ਸਾਵਧਾਨ

Tuesday, Jan 07, 2025 - 09:15 PM (IST)

ਸਾਈਬਰ ਫਰਾਡ ਕਾਰਨ EPFO ਨੇ ਕਰਮਚਾਰੀਆਂ ਨੂੰ ਕੀਤਾ ਸਾਵਧਾਨ

ਨਵੀਂ ਦਿੱਲੀ- ਜੇ ਤੁਸੀਂ ਨੌਕਰੀਪੇਸ਼ਾ ਹੋ ਅਤੇ ਈ. ਪੀ. ਐੱਫ. ਓ. ਦੇ ਅਧੀਨ ਆਉਂਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੀ ਹੈ। ਦਰਅਸਲ, ਈ. ਪੀ. ਐੱਫ. ਓ. (ਕਰਮਚਾਰੀ ਭਵਿੱਖ ਨਿਧੀ ਸੰਗਠਨ) ਨੇ ਦੇਸ਼ ਦੇ ਸਮੁੱਚੇ ਮੈਂਬਰਾਂ ਨੂੰ ਸਾਵਧਾਨ ਕੀਤਾ ਹੈ।

ਦੇਸ਼ ’ਚ ਵਧਦੇ ਸਾਈਬਰ ਫਰਾਡ ਦੇ ਮਾਮਲਿਆਂ ਨੂੰ ਵੇਖਦੇ ਹੋਏ ਈ. ਪੀ. ਐੱਫ. ਓ. ਨੇ ਦੇਸ਼ ਦੇ ਸੰਗਠਿਤ ਖੇਤਰਾਂ ’ਚ ਕੰਮ ਕਰਨ ਵਾਲੇ ਕਰੋਡ਼ਾਂ ਕਰਮਚਾਰੀਆਂ ਨੂੰ ਸਵਧਾਨ ਰਹਿਣ ਦੀ ਅਪੀਲ ਕੀਤੀ ਹੈ। ਈ. ਪੀ. ਐੱਫ. ਓ. ਨੇ ਕਿਹਾ ਹੈ ਕਿ ਕਰਮਚਾਰੀ ਕਿਸੇ ਵੀ ਵਿਅਕਤੀ ਨਾਲ ਆਪਣੇ ਈ. ਪੀ. ਐੱਫ. ਓ. ਖਾਤੇ ਨਾਲ ਜੁਡ਼ੀ ਗੁਪਤ ਜਾਣਕਾਰੀ ਜਿਵੇਂ- ਯੂ. ਏ. ਐੱਨ. ਨੰਬਰ, ਪਾਸਵਰਡ, ਪੈਨ ਨੰਬਰ, ਆਧਾਰ ਨੰਬਰ, ਬੈਂਕ ਖਾਤੇ ਦਾ ਵੇਰਵਾ, ਓ. ਟੀ. ਪੀ. ਆਦਿ ਸ਼ੇਅਰ ਨਾ ਕਰੋ।

ਈ. ਪੀ. ਐੱਫ. ਓ. ਨੇ ਆਪਣੇ ਆਫੀਸ਼ੀਅਲ ਐਕਸ-ਅਕਾਊਂਟ ’ਤੇ ਕੀਤਾ ਪੋਸਟ

ਈ. ਪੀ. ਐੱਫ. ਓ. ਨੇ ਆਪਣੇ ਆਫੀਸ਼ੀਅਲ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਕਰਮਚਾਰੀ ਭਵਿੱਖ ਨਿਧੀ ਸੰਗਠਨ ਕਦੇ ਵੀ ਕਿਸੇ ਕਰਮਚਾਰੀ ਤੋਂ ਉਨ੍ਹਾਂ ਦੇ ਖਾਤੇ ਨਾਲ ਜੁੜਿਆ ਕੋਈ ਵੀ ਵੇਰਵਾ ਨਹੀਂ ਮੰਗਦਾ ਹੈ। ਅਜਿਹੇ ’ਚ ਜੇ ਕੋਈ ਵਿਅਕਤੀ ਖੁਦ ਨੂੰ ਈ. ਪੀ. ਐੱਫ. ਓ. ਦਾ ਕਰਮਚਾਰੀ ਦੱਸ ਕੇ ਤੁਹਾਨੂੰ ਫੋਨ ਕਾਲ, ਮੈਸੇਜ, ਵ੍ਹਟਸਐਪ, ਈ-ਮੇਲ ਆਦਿ ਦੇ ਜ਼ਰੀਏ ਤੁਹਾਡੇ ਈ. ਪੀ. ਐੱਫ. ਓ. ਖਾਤੇ ਨਾਲ ਜੁਡ਼ੀਆਂ ਗੁਪਤ ਜਾਣਕਾਰੀਆਂ ਪੁੱਛਦਾ ਹੈ ਤਾਂ ਉਸ ਨੂੰ ਕੋਈ ਵੀ ਜਾਣਕਾਰੀ ਨਾ ਦਿਓ।

PunjabKesari

ਬਿਨਾਂ ਦੇਰੀ ਕੀਤੇ ਦਰਜ ਕਰਾਓ ਸ਼ਿਕਾਇਤ

ਦਰਅਸਲ, ਇਹ ਸਾਈਬਰ ਮੁਲਜ਼ਮਾਂ ਦੀ ਚਾਲ ਹੁੰਦੀ ਹੈ ਅਤੇ ਉਹ ਤੁਹਾਡੇ ਈ. ਪੀ. ਐੱਫ. ਖਾਤੇ ’ਚ ਜਮ੍ਹਾ ਸਾਲਾਂ ਦੇ ਖੂਨ-ਪਸੀਨੇ ਦੀ ਕਮਾਈ ਨੂੰ ਉਡਾ ਸਕਦੇ ਹਨ। ਜੇ ਕੋਈ ਵਿਅਕਤੀ ਖੁਦ ਨੂੰ ਈ. ਪੀ. ਐੱਫ. ਓ. ਦਾ ਕਰਮਚਾਰੀ ਦੱਸ ਕੇ ਤੁਹਾਨੂੰ ਯੂ. ਏ. ਐੱਨ. ਨੰਬਰ, ਪਾਸਵਰਡ, ਪੈਨ ਨੰਬਰ, ਆਧਾਰ ਨੰਬਰ, ਬੈਂਕ ਖਾਤੇ ਦਾ ਵੇਰਵਾ, ਓ. ਟੀ. ਪੀ. ਪੁੱਛਦਾ ਹੈ ਤਾਂ ਬਿਨਾਂ ਦੇਰ ਕੀਤੇ ਇਸ ਦੀ ਸ਼ਿਕਾਇਤ ਕਰੋ। ਇਸ ਦੇ ਨਾਲ ਹੀ ਇਸ ਗੱਲ ਦਾ ਵੀ ਖਾਸ ਧਿਆਨ ਰੱਖਣਾ ਹੋਵੇਗਾ ਕਿ ਆਪਣੇ ਈ. ਪੀ. ਐੱਫ. ਖਾਤੇ ਨੂੰ ਆਨਲਾਈਨ ਐਕਸੈੱਸ ਕਰਨ ਲਈ ਸਾਈਬਰ ਕੈਫੇ ਜਾਂ ਕਿਸੇ ਪਬਲਿਕ ਡਿਵਾਈਸ ਦੀ ਵਰਤੋਂ ਨਾ ਕਰੋ।

ਹਮੇਸ਼ਾ ਨਿੱਜੀ ਡਿਵਾਈਸ ਦੀ ਹੀ ਕਰੋ ਵਰਤੋਂ

ਈ. ਪੀ. ਐੱਫ. ਓ. ਖਾਤੇ ਨਾਲ ਜੁਡ਼ੇ ਕਿਸੇ ਵੀ ਤਰ੍ਹਾਂ ਦੇ ਕੰਮ ਲਈ ਹਮੇਸ਼ਾ ਆਪਣੇ ਨਿੱਜੀ ਡਿਵਾਈਸ ਜਿਵੇਂ- ਲੈਪਟਾਪ, ਕੰਪਿਊਟਰ, ਟੈਬ ਜਾਂ ਮੋਬਾਈਲ ਫੋਨ ਦੀ ਹੀ ਵਰਤੋਂ ਕਰੋ। ਦੱਸਣਯੋਗ ਹੈ ਕਿ ਈ. ਪੀ. ਐੱਫ. ਓ. ਆਪਣੀ ਵੈੱਬਸਾਈਟ ਰਾਹੀਂ ਵੀ ਕਰਮਚਾਰੀਆਂ ਨੂੰ ਲਗਾਤਾਰ ਸਾਈਬਰ ਫਰਾਡ ਤੋਂ ਸੁਰੱਖਿਅਤ ਰਹਿਣ ਦੇ ਉਪਾਅ ਦੱਸ ਰਿਹਾ ਹੈ।


author

Rakesh

Content Editor

Related News