Suzuki ਨੇ ਲਾਂਚ ਕੀਤਾ Access 125 ਦਾ ਸਪੈਸ਼ਲ ਐਡੀਸ਼ਨ, ਜਾਣੋ ਕੀਮਤ

Friday, Jul 19, 2019 - 11:56 AM (IST)

Suzuki ਨੇ ਲਾਂਚ ਕੀਤਾ Access 125 ਦਾ ਸਪੈਸ਼ਲ ਐਡੀਸ਼ਨ, ਜਾਣੋ ਕੀਮਤ

ਆਟੋ ਡੈਸਕ– ਸੁਜ਼ੂਕੀ ਨੇ ਭਾਰਤ ’ਚ ਆਪਣੀ ਵਿਕਰੀ ਨੂੰ ਬਣਾਈ ਰੱਖਣ ਲਈ ਐਕਸੈਸ 125 ਦੇ ਸਪੈਸ਼ਲ ਐਡੀਸ਼ਨ ਨੂੰ ਲਾਂਚ ਕਰ ਦਿੱਤਾ ਹੈ। ਨਵੀਂ ਐਕਸੈਸ 125 ਦੀ ਕੀਮਤ 61,788 ਰੁਪਏ (ਐਕਸ ਸ਼ੋਅਰੂਮ) ਰੱਖੀ ਗਈ ਹੈ। ਕੰਪਨੀ ਨੇ ਇਸ ਦੇ ਡਿਜ਼ਾਈਨ ’ਚ ਕੁਝ ਆਮ ਬਦਲਾਅਕੀਤੇ ਹਨ, ਉਥੇ ਹੀ ਕੁਝ ਨਵੇਂ ਫੀਚਰਜ਼ ਨੂੰ ਵੀ ਜੋੜਿਆ ਗਿਆ ਹੈ। ਸੁਜ਼ੂਕੀ ਨਵੀਂ ਐਕਸੈਸ 125 ਨੂੰ ਸਿਰਫ ਟਾਪ ਸਪੋਕ ਡਿਸਕ ਬ੍ਰੇਕ ਵੇਰੀਐਂਟ ’ਚ ਉਪਲੱਬਧ ਕਰਵਾਏਗੀ। ਇਸ ਦੀ ਕੀਮਤ ਸਟੈਂਡਰਡ ਵੇਰੀਐਂਟ ਦੇ ਮੁਕਾਬਲੇ 1600 ਰੁਪਏ ਜ਼ਿਆਦਾ ਰੱਖੀ ਗਈ ਹੈ। 

PunjabKesari

ਕੰਪਨੀ ਨੇ ਨਵੀਂ ਸੁਜ਼ੂਕੀ ਐਕਸੈਸ 125 ’ਚ ਇਕ ਸਪੈਸ਼ਲ ਐਡੀਸ਼ਨ ਦਾ ਬੈਜ ਦਿੱਤਾ ਹੈ ਅਤੇ ਅਲੌਏ ਵ੍ਹੀਲਜ਼ ਨੂੰ ਬਲੈਕ ਰੰਗ ’ਚ ਰੱਖਿਆ ਗਿਆ ਹੈ। ਸਟੈਂਡਰਡ ਵੇਰੀਐਂਟ ਤੋਂ ਅਲੱਗ ਬਣਾਉਣ ਲਈ ਇਸ ਵਿਚ ਕ੍ਰੋਮ ਮਿਰਰ ਲਗਾਏ ਗਏ ਹਨ ਅਤੇ ਕੰਪਨੀ ਨੇ ਮੋਬਾਇਲ ਚਾਰਜ ਕਰਨ ਲਈਡੀਸੀ ਸੈਕੇਟ ਦੀ ਸੁਵਿਧਾ ਵੀ ਦਿੱਤੀ ਹੈ। ਇਸ ਸਕੂਟਰ ’ਚ ਲੰਮੀ ਸੀਟ ਅਤੇ ਜ਼ਬਰਦਸਤ ਇੰਜਣ ਲੱਗਾ ਹੈ ਜੋ ਇਸ ਨੂੰ ਬਾਜ਼ਾਰ ’ਚ ਇਕ ਲੋਕਪ੍ਰਿਅ 125 ਸੀਸੀ ਸਕੂਟਰ ਬਣਾਉਂਦਾ ਹੈ। 


Related News