ਟੈਸਟਿੰਗ ਦੌਰਾਨ ਨਜ਼ਰ ਆਈ ਅਪਕਮਿੰਗ ਰਾਇਲ ਐਨਫੀਲਡ Himalayan 450
Friday, Aug 12, 2022 - 01:55 PM (IST)
ਆਟੋ ਡੈਸਕ– ਰਾਇਲ ਐਨਫੀਲਡ ਨੇ ਹਾਲ ਹੀ ’ਚ ਹੰਟਰ 350 ਨੂੰ ਭਾਰਤ ’ਚ ਲਾਂਚ ਕੀਤਾ ਹੈ। ਜਿਸਤੋਂ ਬਾਅਦ ਹੁਣ ਯੂ.ਕੇ. ਦੀਆਂ ਸੜਕਾਂ ’ਤੇ ਕੰਪਨੀ ਦੀ ਅਪਕਮਿੰਗ ਹਿਮਾਲਿਅਨ 450 ਨੂੰ ਫਿਰ ਤੋਂ ਟੈਸਟਿੰਗ ਦੌਰਾਨ ਵੇਖਿਆ ਗਿਆ ਹੈ। ਟੈਸਟਿੰਗ ਦੌਰਾਨ ਇਸ ਅਪਕਮਿੰਗ ਮੋਟਰਸਾਈਕਲ ਨੂੰ ਕਵਰ ਨਹੀਂ ਕੀਤਾ ਗਿਆ ਸੀ ਅਤੇ ਇਸੇ ਦੌਰਾਨ ਇਸ ਦੀਆਂ ਕੁਝ ਡਿਟੇਲਸ ਸਾਹਮਣੇ ਆਈਆਂ ਹਨ ਜਿਨ੍ਹਾਂ ਦਾ ਵਰਣਨ ਇਸ ਤਰ੍ਹਾਂ ਹੈ:-
ਰਾਇਲ ਐਨਫੀਲਡ ਹਿਮਾਲਿਅਨ 450
ਸਪਾਈ ਸ਼ਾਟ ਦੌਰਾਨ ਜੋ ਤਸਵੀਰਾਂ ਸਾਹਮਣੇ ਆਈਆਂ ਹਨ ਉਨ੍ਹਾਂ ਮੁਤਾਬਕ, ਮੋਟਰਸਾਈਕਲ ਦੇ ਫਰੰਟ ’ਚ ਡਾਊਨ ਫਾਰਕ, ਰੀਅਰ ’ਚ ਇਕ ਮੋਨੋਸ਼ਾਕ ਅਤੇ ਵਾਇਰ ਸਪੋਕ ਵ੍ਹੀਲਸ ਨੂੰ ਸ਼ਾਮਲ ਕੀਤਾ ਜਾਵੇਗਾ, ਇਸਦੇ ਫਰੰਟ ’ਚ 21 ਇੰਚ ਦੇ ਅਲੌਏ ਵ੍ਹੀਲਜ਼ ਦਿੱਤੇ ਜਾਣ ਦੀ ਸੰਭਾਵਨਾ ਹੈ। ਇਸਤੋਂ ਇਲਾਵਾ ਇਸ ਵਿਚ ਇਕ ਵੱਡਾ ਵਰਟਿਕਲ ਓਰੀਐਂਟੇਡ ਇੰਸਟਰੂਮੈਂਟ ਕਲੱਸਟਰ ਵੀ ਦਿੱਤਾ ਜਾ ਸਕਦਾ ਹੈ।
ਹੋਰ ਫੀਚਰਜ਼ ਦੀ ਗੱਲ ਕਰੀਏ ਤਾਂ ਹਿਮਾਲਿਅਨ 450 ਡਿਊਲ ਚੈਨਲ ਏ.ਬੀ.ਐੱਸ., ਐੱਲ.ਈ.ਡੀ. ਲਾਈਟਾਂ ਅਤੇ ਡਿਜੀਟਲ ਇੰਸਟਰੂਮੈਂਟ ਕਲੱਸਟਰ ਨਾਲ ਲੈਸ ਹੋਵੇਗਾ। ਫਿਊਲ ਟੈਂਕ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਹਿਮਾਲਿਅਨ 411 ਦੇ ਮੁਕਾਬਲੇ ’ਚ ਹਿਮਾਲਿਅਨ 450 ’ਚ ਵੱਡਾ ਟੈਂਕ ਦਿੱਤਾ ਜਾ ਸਕਦਾ ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ ਅਪਕਮਿੰਗ ਮੋਟਰਸਾਈਕਲ ਨੂੰ ਅਗਲੇ ਸਾਲ ਅਨਵੀਲ ਕੀਤਾ ਜਾਵੇਗਾ ਅਤੇ ਜੇਕਰ ਇਸਨੂੰ ਭਾਰਤ ’ਚ ਲਾਂਚ ਕੀਤਾ ਜਾਂਦਾ ਹੈ ਤਾਂ ਇਸਦਾ ਮੁਕਾਬਲਾ KTM 390 ਐਡਵੈਂਚਰ ਅਤੇ Yezdi ਐਡਵੈਂਚਰ ਨਾਲ ਹੋਵੇਗਾ।