ਯੂਨੀਕਾਰਨ ਨੇ ਐਪਲ ਦਾ ਫਲੈਗਸ਼ਿਪ ਪ੍ਰੀਮੀਅਮ ਰੀਸੇਲਰ ਸਟੋਰ ਕੀਤਾ ਲਾਂਚ

Friday, Mar 19, 2021 - 06:25 PM (IST)

ਯੂਨੀਕਾਰਨ ਨੇ ਐਪਲ ਦਾ ਫਲੈਗਸ਼ਿਪ ਪ੍ਰੀਮੀਅਮ ਰੀਸੇਲਰ ਸਟੋਰ ਕੀਤਾ ਲਾਂਚ

ਗੈਜੇਟ ਡੈਸਕ– ਯੂਨੀਕਾਰਨ ਨੇ ਭਾਰਤ ਦੇ ਰਾਸ਼ਟਰੀ ਰਾਜਧਾਨੀ ਖੇਤਰ ’ਚ ਸਭ ਤੋਂ ਵੱਡਾ ਐਪਲ ਪ੍ਰੀਮੀਅਮ ਰੀਸੇਲਰ (ਏ.ਪੀ.ਆਰ.) ਸਟੋਰ ਖੋਲ੍ਹਿਆ ਹੈ। ਇਸ ਖ਼ਾਸ ਮੌਕੇ ਯੂਨੀਕਾਰਨ ਇੰਫੋਸਲਿਊਸ਼ੰਸ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰ ਬਲਜਿੰਦਰ ਪਾਲ ਸਿੰਘ ਨੇ ਕਿਹਾ ਹੈ ਕਿ ਨਵੀਂ ਦਿੱਲੀ ’ਚ ਪਹਿਲੇ ਫਲੈਗਸ਼ਿਪ ਸਟੋਰ ਦੀ ਸ਼ੁਰੂਆਤ ਕਰਦੇ ਹੋਏ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ। ਇਸ ਨਾਲ ਸਾਡੇ ਗਾਹਕ ਐਪਲ ਪ੍ਰੋਡਕਟਸ ਅਤੇ ਸੇਵਾਵਾਂ ਦੀ ਰੇਂਜ ਇਕ ਜਗ੍ਹਾ ’ਤੇ ਹੀ ਪ੍ਰਾਪਤ ਕਰ ਸਕਣਗੇ। ਯੂ.ਐੱਨ.ਆਈ. ਨੂੰ ਪਹਿਲਾਂ ਹੀ ਇਕ ਅਜਿਹੇ ਬ੍ਰਾਂਡ ’ਚ ਵੇਖਿਆ ਜਾਂਦਾ ਹੈ ਜੋ ਸ਼ਾਨਦਾਰ ਉਪਭੋਗਤਾ ਅਨੁਭਵ ਅਤੇ ਪ੍ਰੋਡਕਟਸ ਦੀ ਵਿਸ਼ਾਲ ਸ਼੍ਰੇਣੀ ਸਮਾਨਾਰਥੀ ਹੈ ਜੋ ਆਪਣੇ ਬਾਰੇ ਖ਼ੁਦ ਦੱਸਦੇ ਹਨ। 

ਬਲਜਿੰਦਰ ਪਾਲ ਸਿੰਘ ਨੇ ਅੱਗੇ ਕਿਹਾ ਕਿ ਸਟੋਰ ’ਚ ਪ੍ਰੋਡਕਟਸ ਦੀ ਰੇਂਜ ਦੀ ਪੇਸ਼ਕਸ਼ ਕੀਤੀ ਗਈ ਹੈ ਅਤੇ ਇਹ ਸਟੋਰ ਦੀ ਪੂਰੀ ਤਰ੍ਹਾਂ ਡਿਜ਼ਾਇਨ ’ਚ ਹੈ ਜਿਥੇ ਗਾਹਕਾਂ ਕੋਲ ਵਿਚਾਰਾਂ ਦੇ ਆਦਾਨ-ਪ੍ਰਦਾਨ ਲਈ ਸਮੁਦਾਇਕ ਸਥਾਨ ਤੱਕ ਪਹੁੰਚ ਹੋਵੇਗੀ। ਯਾਦਗਾਰ ਅਨੁਭਵ ਯਕੀਨੀ ਕਰਨ ਲਈਨਵਾਂ ਏ.ਪੀ.ਆਰ. ਸਟੋਰ ਉਪਭੋਗਤਾ ਸੇਵਾਵਾਂ ਵੀ ਮੁਹੱਈਆ ਕਰਵਾਉਂਦਾ ਹੈ ਜਿਵੇਂ ਪਰਸਨਲ ਸੈੱਟ ਅਪ, ਗਰੁੱਪ ਡੈਮੋ ਅਤੇ ਪ੍ਰੀਖਣ- ਸਭ ਇਕ ਥਾਂ ਮੁਹੱਈਆ ਕਰਵਾਉਂਦਾ ਹੈ। ਇਸ ਤੋਂ ਇਲਾਵਾ ਨਵੇਂ ਸਟੋਰ ਦਾ ਟੀਚਾ ਗਾਹਕਾਂ ਨੂੰ ਜ਼ਿਆਦਾ ਰਚਨਾਤਮਕ ਹੋਣ ਲਈ ਪ੍ਰੇਰਿਤ ਕਰਨਾ ਹੈ। 


author

Rakesh

Content Editor

Related News