ਗੂਗਲ ''ਤੇ 67 ਟਾਈਪ ਕਰਦੇ ਹੀ ਆ ਜਾਵੇਗਾ ''ਭੂਚਾਲ''!, ਨਹੀਂ ਯਕੀਨ ਤਾਂ ਕਰੋ ਟਰਾਈ
Tuesday, Dec 30, 2025 - 06:21 PM (IST)
ਗੈਜੇਟ ਡੈਸਕ- ਸਮਾਰਟਫੋਨ, ਕੰਪਿਊਟਰ ਜਾਂ ਪੀਸੀ ਦੇ ਬ੍ਰਾਊਜ਼ਰ 'ਚ ਜੇਕਰ 67 ਡਿਜੀਟ ਟਾਈਪ ਕਰਕੇ ਜਿਵੇਂ ਹੀ ਐਂਟਰ ਕਰੋਗੇ ਤਾਂ ਸਕਰੀਨ ਅਚਾਨਕ ਹਿੱਲਣ ਲੱਗੇਗੀ। ਪਹਿਲੀ ਨਜ਼ਰ 'ਚ ਇਹ ਤੁਹਾਨੂੰ ਹੈਰਾਨ ਕਰ ਸਕਦਾ ਹੈ ਅਤੇ ਸੋਚ 'ਚ ਪਾ ਸਕਦਾ ਹੈ ਕਿ ਤੁਹਾਡੇ ਡਿਵਾਈਸ ਦੇ ਨਾਲ ਕੀ ਹੋ ਰਿਹਾ ਹੈ।
ਸਕਰੀਨ ਹਿੱਲਣਾ, ਅਸਲ 'ਚ ਗੂਗਲ ਦਾ ਪ੍ਰੈਂਕ ਹੈ। ਇਹ ਵਾਇਰਲ ਗੂਗਲ ਈਸਟਰ ਐੱਗ ਹੈ। ਦਰਅਸਲ, ਗੂਗਲ ਲਗਾਤਾਰ ਆਪਣੇ ਸਰਚ ਇੰਨ ਦੇ ਅੰਦਰ ਕੁਝ ਵਾਇਰਲ ਟ੍ਰੈਂਡ ਨੂੰ ਐਨੀਮੇਸ਼ਨ ਰਾਹੀਂ ਸ਼ਾਮਲ ਕਰਦਾ ਹੈ। ਇਨ੍ਹਾਂ ਨਵੇਂ ਐਨੀਮੇਸ਼ਨ ਪ੍ਰੋਸੈਸ ਨੂੰ ਹੀ ਗੂਗਲ ਦਾ ਈਸਟਰ ਐੱਗ ਕਿਹਾ ਜਾਂਦਾ ਹੈ।
ਵਾਇਰਲ ਇੰਟਰਨੈੱਟ ਮੀਮ 'ਤੇ ਬੇਸਡ
ਗੂਗਲ ਦਾ ਇਹ ਐਨੀਮੇਸ਼ਨ ਇਕ ਵਾਇਰਲ ਇੰਟਰਨੈੱਟ ਮੀਨ 'ਤੇ ਬੇਸਡ ਹੈ। ਇਹ ਮੀਮ ਟਿਕਟੌਕ ਅਤੇ ਇੰਸਟਾਗ੍ਰਾਮ 'ਤੇ ਵਾਇਰਲ ਵੀ ਹੋਇਆ ਸੀ। ਇਸ ਮੀਮ 'ਚ ਹੱਥਾਂ ਦਾ ਇਕ ਖਾਸ ਤਰ੍ਹਾਂ ਦਾ ਇਸ਼ਾਰਾ ਸ਼ਾਮਲ ਕੀਤਾ ਹੈ।
ਗੂਗਲ ਨੇ ਤਿਆਰ ਕੀਤਾ ਖਾਸ ਪ੍ਰੋਗਰਾਮ
ਗੂਗਲ ਨੇ ਇਸਤੋਂ ਬਾਅਦ ਇਸ ਸਟਾਈਲ 'ਤੇ ਇਕ ਪ੍ਰੋਗਰਾਮ ਤਿਆਰ ਕੀਤਾ ਹੈ ਅਤੇ ਉਸਨੂੰ ਆਪਣੇ ਸਰਚ ਇੰਜਣ 'ਚ ਅੰਬੈਂਡ ਕੀਤਾ। ਇਸਤੋਂ ਬਾਅਦ ਜਦੋਂ ਵੀ ਕੋਈ ਯੂਜ਼ਰ ਕ੍ਰੋਮ ਸਰਚ ਇੰਜਣ 'ਚ 67, 6 7, ਜਾਂ 6-7 ਸਰਚ ਕਰਦਾ ਹੈ ਤਾਂ ਵੈੱਬਪੇਜ ਇਕ ਖਾਸ ਸਟਾਈਲ 'ਚ ਹਿੱਲਣ ਲੱਗਦਾ ਹੈ।
ਸਾਰੇ ਲੇਟੈਸਟ ਡਿਵਾਈਸ 'ਚ ਦਿਸੇਗਾ ਇਹ ਐਨੀਮੇਸ਼ਨ
ਸਕਰੀਨ ਸ਼ੇਕ ਵਾਲਾ ਇਹ ਐਨੀਮੇਸ਼ਨ ਲਗਭਗ ਹਰ ਤਰ੍ਹਾਂ ਦੇ ਲੇਟੈਸਟ ਡਿਵਾਈਸ ਨੂੰ ਸਪੋਰਟ ਕਰਦਾ ਹੈ। ਇਹ ਕ੍ਰੋਮ ਤੇ ਸਫਾਰੀ ਅਤੇ ਮੋਬਾਇਲ/ਡੈਸਕਟਾਪ ਦੋਵਾਂ ਡਿਵਾਈਸਾਂ 'ਤੇ ਕੰਮ ਕਰਦਾ ਹੈ। ਇਸ ਲਿਸਟ 'ਚ ਆਈਫੋਨ ਦਾ ਨਾਂ ਵੀ ਸ਼ਾਮਲ ਹੈ।
ਹੋਰ ਵੀ ਸ਼ਬਦ ਸ਼ਾਮਲ
ਗੂਗਲ ਨੇ ਇਸਤੋਂ ਇਲਾਵਾ ਵੀ ਕਈ ਈਸਟਰ ਐੱਗ ਟ੍ਰੈਂਡ ਨੂੰ ਆਪਣੇ ਬ੍ਰਾਊਜ਼ਰ 'ਚ ਸ਼ਾਮਲ ਕੀਤਾ ਹੋਇਆ ਹੈ, ਜਿਨ੍ਹਾਂ ਲਈ ਸਰਚ ਬ੍ਰਾਊਜ਼ਰ 'ਚ ਵੱਖ-ਵੱਖ ਸ਼ਬਦਾਂ ਨੂੰ ਟਾਈਪ ਕਰਨਾ ਹੁੰਦਾ ਹੈ।
ਟਰਾਈ ਕਰੋ ਇਹ ਸ਼ਬਦ
ਗੂਗਲ ਦੇ ਸਰਚ ਬ੍ਰਾਊਜ਼ਰ 'ਚ ਤੁਸੀਂ 67 ਤੋਂ ਇਲਾਵਾ Do A Barrel Roll ਜਾਂ Askew ਟਾਈਪ ਕਰਕੇ ਦੇਖ ਸਕਦੇ ਹੋ। ਦੋਵਾਂ 'ਚ ਵੱਖ-ਵੱਖ ਐਨੀਮੇਸ਼ਨ ਦੇਖਣ ਨੂੰ ਮਿਲਦੇ ਹਨ। ਹਾਲਾਂਕਿ, ਇਹ ਕੋਈ ਟੈਕਨੀਕਲ ਜਾਂ ਹਾਰਡਵੇਅਰ ਸੰਬੰਧਿਤ ਸਮੱਸਿਆ ਨਹੀਂ ਹੈ।
